PTB News

Latest news
डॉ. की पर्ची के बिना नहीं ले सकेंगे अब आप खांसी की दवाई, सरकार ने लिया बड़ा फैसला अकाल तख्त के फैसले पर पंजाब के CM ने दी सफाई, कहा-उस वीडियो में नहीं हूं मैं, ओर क्या कुछ कहा NEET 2026 से पहले केंद्र सरकार का बड़ा एक्शन, देश की प्रसिद्ध मैसेजिंग ऐप पर लगा बैन अकाल तख्त ने सीएम को दिया गुरुदोषी-पंथ विरोधी करार, जत्थेदार ने कहा, शराब वाला वीडियो सही एच एम वी की छात्रा पल्लवी ने हिमाचल प्रदेश ओपन स्टेट रेसलिंग टूर्नामेंट में जीता स्वर्ण पदक, सेंट सोल्जर ग्रुप का स्पोर्ट्स काम्प्लेक्स खेल उत्कृष्टता का केंद्र बनकर उभरा, विद्यार्थियों को प्रद... मुख्यमंत्री ने शिमला क्रिकेट कार्निवल के समापन समारोह की अध्यक्षता की, ट्रंप के ऐलान से शेयर बाजार में देखने को मिला भारी उछाल बिक्रम मजीठिया को लेकर कोर्ट ने सुनाया फैसला, थाने से समर्थक को छुड़ाने और दस्तावेज फाड़ने के लगे थे... जालंधर में हुआ भयानक सड़क हादसा, मां-बेटी की हुई मौके पर मौत

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਅੰਤਰ-ਜੋਨਲ ਯੁਵਕ ਮੇਲੇ ਵਿਚੋਂ ਫਸਟ ਰੱਨਰਅਪ ਟਰਾਫੀ ਜਿੱਤੀ,

lyallpur-khalsa-college-jalandhar-won-the-first-runner-up-trophy-in-the-inter-zonal-youth-fair

PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਸਟ ਰੱਨਰ ਅੱਪ ਟ੍ਰਾਫ਼ੀ ਜਿੱਤਣ ਦੇ ਨਾਲ-ਨਾਲ ਮਿਊਜ਼ਿਕ ਅਤੇ ਫੋਕ ਇੰਵਟਸ ਦੀ ਵੀ ਫਸਟ ਰੱਨਰ ਅੱਪ ਟ੍ਰਾਫੀ ਜਿੱਤੀ। ਜਿਸ ਵਿੱਚ ਕਾਲਜ ਨੇ ਯੂਨੀਵਰਸਿਟੀ ਦੁਆਰਾ ਕਰਵਾਏ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ 61 ਅੰਕ ਪ੍ਰਾਪਤ ਕਰਕੇ ਇਹ ਟ੍ਰਾਫ਼ੀ ਜਿੱਤੀ ਹੈ।

ਕਾਲਜ ਦੀ ਇਸ ਪ੍ਰਾਪਤੀ ’ਤੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਕਲਚਰਲ ਟੀਮ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਦੀ ਸੁਯੋਗ ਅਗਵਾਈ ਤੇ ਸਮੂਹ ਸਟਾਫ਼ ਅਤੇ ਵਿਿਦਆਰਥੀਆਂ ਦੀ ਮਿਹਨਤ ਸਦਕਾ ਹੀ ਕਾਲਜ ਪੜ੍ਹਾਈ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਪ੍ਰਾਪਤੀਆਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਵਿਦਿਆਰਥੀ ਕਲਾਕਾਰ ਦੇਸ਼ਾਂ ਵਿਦੇਸ਼ਾਂ ਵਿੱਚ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ।

ਉਹਨਾਂ ਕਿਹਾ ਕਿ ਸਾਨੂੰ ਆਪਣੇ ਪ੍ਰਤਿਭਾਵਾਨ ਵਿਦਿਆਰਥੀਆਂ ’ਤੇ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਵਿਕਾਸ ਲਈ ਅਸੀਂ ਹਮੇਸ਼ਾਂ ਵਚਨਬਧ ਹਾਂ। ਉਹਨਾਂ ਕਾਲਜ ਦੁਆਰਾ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਦੱਸਿਆ ਕਿ ਯੁਵਕ ਮੇਲੇ ’ਚ ਲਾਇਲਪੁਰ ਖ਼ਾਲਸਾ ਕਾਲਜ ਨੇ 04 ਆਈਟਮਾਂ ਵਿੱਚ ਪਹਿਲਾ ਸਥਾਨ, 07 ਵਿੱਚ ਦੂਜਾ ਸਥਾਨ ਅਤੇ 05 ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਇਹ ਟ੍ਰਾਫੀ ਆਪਣੇ ਨਾਂ ਕੀਤੀ ਹੈ।ਉਨਾਂ ਕਿਹਾ ਕਿ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਮੇਲੇ ਵਿੱਚ ਕਾਲਜ ਨੇ ‘ਸੀ-ਜ਼ੋਨ’ ਦੀ ਵੀ ਫਸਟ ਰੱਨਰ ਅਪ ਟਰਾਫੀ ਜਿੱਤੀ ਸੀ।

ਇਸ ਤੋਂ ਪਹਿਲਾਂ ਸਮੂਹ ਟੀਮ ਇੰਚਾਰਜ ਸਾਹਿਬਾਨ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਕਾਲਜ ਨੇ 2014-15 ਅਤੇ 2015-16 ਅਤੇ 2018-19 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਵਿੱਚ ਓਵਰਆਲ ਟਰਾਫੀ ਜਿੱਤੀ ਅਤੇ ਸਾਲ 2016-17, 2017-18, 2021-22 ਅਤੇ 2022-23 ਵਿੱਚ ਫਸਟ ਰੱਨਰ ਅਪ ਟਰਾਫੀ ਜਿੱਤੀ ਸੀ। ਉਨ੍ਹਾਂ ਡੀਨ, ਕਲਚਰਲ ਅਫੇਅਰਜ਼ ਡਾ. ਪਲਵਿੰਦਰ ਸਿੰਘ, ਮਿਊਜ਼ਿਕ ਇੰਚਾਰਜ ਪ੍ਰੋ. ਸੁਖਦੇਵ ਸਿੰਘ, ਲਿਟਰੇਰੀ ਇੰਚਾਰਜ ਡਾ. ਸੁਰਿੰਦਰ ਪਾਲ ਮੰਡ ਤੇ ਪ੍ਰੋ. ਸਤਪਾਲ ਸਿੰਘ,

ਥੀਏਟਰ ਇੰਚਾਰਜ ਪ੍ਰੋ. ਹਰਜਿੰਦਰ ਸਿੰਘ ਸ਼ੇਖੋਂ, ਫਾਈਨ ਆਰਟਸ ਇੰਚਾਰਜ ਡਾ. ਅਜੀਤਪਾਲ ਸਿੰਘ, ਸਟਾਫ ਮੈਂਬਰ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਯੁਵਕ ਮੇਲੇ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਲਗਾਤਾਰ ਸਖਤ ਮਿਹਨਤ ਕਰਦਿਆਂ ਜਿੱਤਾਂ ਦਾ ਸਫ਼ਰ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਕਾਲਜ ਦੁਆਰਾ ਹੇਠ ਲਿਖੀਆਂ ਆਈਟਮ ਵਾਰ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਹਨ:- ਪਹਿਲਾ ਸਥਾਨ:- ਭੰਗੜਾ, ਲੁੱਡੀ, ਕਲਾਸੀਕਲ ਇੰਸਟਰੂਮੈਂਟ (ਪ੍ਰਕਸ਼ਨ),

ਕਲਾਸੀਕਲ ਇੰਸਟਰੂਮੈਂਟ (ਨਾਨ-ਪ੍ਰਕਸ਼ਨ); ਦੂਜਾ ਸਥਾਨ:- ਫੋਕ-ਆਰਕੈਸਟਰਾ, ਕਲਾਸੀਕਲ ਵੋਕਲ ਸੋਲੋ, ਵਾਰ, ਪੋਸਟਰ ਮੈਕਿੰਗ, ਸਕਿੱਟ, ਗਰੁੱਪ ਸ਼ਬਦ, ਵੈਸਟਰਨ ਗਰੁੱਪ ਸੌਂਗ; ਤੀਜਾ ਸਥਾਨ:- ਗਿੱਧਾ, ਕਲੇ ਮਾਡਲੰਿਗ, ਗਰੁੱਪ ਸੌਂਗ ਇੰਡੀਅਨ, ਐਲੋਕਿਊਸ਼ਨ ਅਤੇ ਵੈਸਟਰਨ ਵੋਕਲ ਸੋਲੋ। ਉਨ੍ਹਾਂ ਦੱਸਿਆ ਕਿ ਅੰਤਰ-ਜ਼ੋਨਲ ਸੁਵਕ ਮੇਲੇ ਵਿਚ ਜਿੱਤਾਂ ਪ੍ਰਾਪਤ ਕਰਨ ਵਿਦਿਆਰਥੀ ਨੌਰਥ ਜੋਨ ਯੁਵਕ ਮੇਲੇ ਵਿਚ ਯੂਨੀਵਰਸਿਟੀ ਦੀ ਪ੍ਰਤਿਿਨਧਤਾ ਕਰਨਗੇ।

Latest News