PTB News

Latest news
आम जनता पर महंगाई का बड़ा अटैक! पेट्रोल-डीजल की कीमतों में हुआ इजाफा री-एग्जाम! NEET-UG परीक्षा की नई तारीख का हुआ ऐलान, हाई लेवल मीटिंग के बाद लिया गया फैसला, जालंधर! संत सीचेवाल के प्रयासों से वापिस आया मलेशिया में फंसा युवक, जालंधर! BSF कैंप के बाहर हुए ब्लास्ट को लेकर हुआ बड़ा खुलासा, आरोपी गिरफ्तार, पाकिस्तान का निकला मास्... कांग्रेस ने वीडी सतीशन को बनाया केरलम का नया मुख्यमंत्री, क्या! जालंधर में राजनीति की भेंट चढ़ा "बालाजी संकीर्तन", किसने दिया भजन गायक को रोकने के लिए पैसों का... ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸਸੀ. ਕੈਮਿਸਟਰੀ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ, ब्रिटिश ओलिविया स्कूल का लगातार सीबीएसई 12वीं कक्षा बोर्ड परीक्षा परिणाम में फिर से धमाका, आईवी वर्ल्ड स्कूल, वासल एजुकेशन के तत्वावधान में, CBSE कक्षा XII बोर्ड परीक्षाओं में अपने छात्रों के... इनोसेंट हार्ट्स के विद्यार्थियों का सी.बी.एस.ई 12वीं कक्षा का शानदार परिणाम : माही मुटनेजा ने कॉमर्स...

ਪੰਜਾਬ, 32 ਬੋਰ ਦੇ ਪਿਸਤੌਲ ਨਾਲ ਸ਼ਰੇਆਮ ਕੀਤੇ ਹਵਾਈ ਫਾਇਰ, ਮਾਮਲਾ ਦਰਜ, ਵੀਡੀਓ ਵਾਇਰਲ,

punjabi-news-todaty-shots-fired-during-party-ludhiana-video-viral-case-registered-against-accused-shital-prasad-punjab

ਪੀਟੀਬੀ ਖਬਰਾਂ ਲੁਧਿਆਣਾ : ਲੁਧਿਆਣਾ ਤੋਂ ਇਕ ਵਡੀ ਖ਼ਬਰ ਸਾਮਣੇ ਆ ਰਹੀ ਹੈ ਜਿਥੇ ਦੇ ਇਕ ਸਮਾਜ ਸੇਵੀ ਵੱਲੋਂ ਆਪਣੀ ਲਾਇਸੈਂਸ ਰਿਵਾਲਵਰ ਦੋਸਤ ਨੂੰ ਦੇ ਕੇ ਹਵਾਈ ਫਾਇਰ ਕਰਨ ਦੇ ਮਾਮਲੇ ‘ਚ ਪੁਲਸ ਨੇ ਕੁਇੱਕ ਐਕਸ਼ਨ ਲਿਆ ਹੈ। ਪੁਲਸ ਨੇ ਦੋਸ਼ੀ ਸਮਾਜ ਸੇਵੀ ਸ਼ੀਤਲਾ ਪ੍ਰਸਾਦ ਯਾਦਵ ਉਰਫ਼ ਸੰਜੂ ਯਾਦਵ ਦੇ ਖ਼ਿਲਾਫ ਆਰਮ ਐਕਟ ਅਤੇ ਹਵਾਈ ਫਾਇਰ ਕਰਨ ਦਾ ਕੇਸ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ, ਜਦੋਂ ਕਿ ਹਵਾਈ ਫਾਇਰ ਕਰਨ ਵਾਲੇ ਉਸ ਦੇ ਦੋਸਤ ਬਾਰੇ ਪਤਾ ਲਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਕ ਵੀਡੀਓ ਦੇ ਵਾਇਰਲ ਹੋਣ ਦੀ ਖ਼ਬਰ ਮਿਲਦੇ ਹੀ ਪੁਲਸ ਅਧਿਕਾਰੀਆਂ ਨੇ ਐਕਸ਼ਨ ਲੈਂਦੇ ਹੋਏ ਦੋਸ਼ੀ ਬਾਰੇ ਪਤਾ ਕੀਤਾ ਅਤੇ ਦੇਰ ਸ਼ਾਮ ਉਸ ਨੂੰ ਕਾਬੂ ਕਰ ਲਿਆ। ਪੁਲਸ ਨੇ ਲਾਇਸੈਂਸ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਆਪਣੇ ਬਿਆਨਾਂ ‘ਚ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡਿਓ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਾਫੀ ਨੌਜਵਾਨ ਇਕੱਠੇ ਹਨ, ਜਿਨ੍ਹਾਂ ‘ਚੋਂ ਇਕ ਨੌਜਵਾਨ ਦੇ ਹੱਥ ‘ਚ 32 ਬੋਰ ਦਾ ਪਿਸਤੌਲ ਹੈ।

ਉਹ ਗੋਲੀਆਂ ਭਰ ਕੇ ਨਾਲ ਦੇ ਸਾਥੀ ਨੂੰ ਚਲਾਉਣ ਲਈ ਦੇ ਰਿਹਾ ਹੈ। ਇਸ ਤਰ੍ਹਾਂ ਸ਼ਰੇਆਮ ਪਿਸਤੌਲ ‘ਚ ਗੋਲੀਆਂ ਭਰਨ ਨਾਲ ਆਮ ਲੋਕਾਂ ਦੀ ਨਿੱਜੀ ਸੁਰੱਖਿਆ ਅਤੇ ਜਾਨ-ਮਾਲ ਨੂੰ ਖ਼ਤਰਾ ਪੈਦਾ ਹੁੰਦਾ ਹੈ। ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਗੰਭੀਰ ਮਾਮਲੇ ਸਾਮਣੇ ਆਉਣ ਕਰਕੇ ਪੁਲਿਸ ਪ੍ਰਸ਼ਾਸਨ ਨੇ ਲਾਈਸੇਂਸ ਜਾਰੀ ਕਰਨੇ ਘਟ ਕਰ ਦਿਤੇ ਹਨ ਤੇ ਜਿਨਾਂ ਕੋਲ ਬਿਨਾ ਵਜਹ ਲਾਈਸੇਂਸ ਹਥਿਆਰ ਮੌਜੂਦ ਹਨ। ਊਨਾ ਦੇ ਲਾਈਸੇਂਸ ਕੈਂਸਲ ਕਰ ਹਥਿਆਰ ਜਮਾਂ ਕਾਰਨਵਾਉਂ ਦੇ ਹੁਕਮ ਪੁਲਿਸ ਵਲੋਂ ਸਮੇਂ-ਸਮੇਂ ਤੇ ਦਿਤੀਆਂ ਜਾ ਰਹੀਆਂ ਹਨ।

Latest News

Latest News