PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਜਲੰਧਰ ਦਿਹਾਤੀ ਪੁਲਿਸ ਵਲੋਂ 9 ਪਿਸਤੌਲਾਂ, 14 ਮੈਗਜੀਨ, 16 ਰੌਂਦ ਤੇ 2.50 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਚਾਰ ਕਾਬੂ,

Rural police seize four including 9 pistols 14 magazines 16 rounds and drug money worth Rs 2.50 lakh 03 grams of heroin SSP Satinder Singh

ਪੀਟੀਬੀ ਖਬਰਾਂ ਜਲੰਧਰ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਸ.ਐਸ.ਪੀ.(ਦਿਹਾਤੀ) ਸਤਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਭੈੜੇ ਅਨਸਰਾਂ, ਨਸ਼ਿਆਂ, ਭਗੌੜਿਆਂ ਆਦਿ ਖਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਭੋਗਪੁਰ ਦੀ ਪੁਲਿਸ ਵਲੋਂ ਵੱਡੇ ਗਿਰੋਹ ਦਾ ਪਰਦਾਫਾਸ਼ ਕਰਕੇ 4 ਮੈਂਬਰਾ ਨੂੰ 32 ਬੋਰ ਦੇ 9 ਪਿਸਟਲ, 14 ਮੈਗਜੀਨ, 16 ਜਿੰਦਾ ਰੌਂਦ ਅਤੇ 2.50 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ ਨਾਲ 03 ਗਰਾਮ ਹੈਰੋਇਨ ਅਤੇ 260 ਗਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ।

ਸਹਾਇਕ ਪੁਲਿਸ ਕਪਤਾਨ, ਆਦਮਪੁਰ ਅਜੇ ਗਾਂਧੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਦਸੰਬਰ ਨੂੰ ਥਾਣਾ ਭੋਗਪੁਰ ਦੇ ਐਸ.ਐਚ.ਓ. ਹਰਿੰਦਰ ਸਿੰਘ ਵਲੋੀ ਆਪਣੀ ਟੀਮ ਸਮੇਤ ਟੀ ਪੁਆਇੰਟ ਆਦਮਪੁਰ ਰੋਡ ਤੋਂ ਉਕਤ ਗਿਰੋਹ ਨੂੰ ਕਾਬੂ ਕੀਤਾ ਜੋ ਕਿ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਬਰਿੰਦਰ ਸਿੰਘ ਸੰਧੂ ਉਰਫ਼ ਬੱਬੂ ਵਾਸੀ ਨਿਊ ਅਮਰ ਨਗਰ ਜਲੰਧਰ, ਅਮਿਤ ਹੰਸ ਉਰਫ਼ ਕਾਕੂ ਵਾਸੀ ਨੀਲਾ ਮਹਿਲ ਨੇੜੇ ਮਾਈਂ ਹੀਰਾਂ ਗੇਟ ਜਲੰਧਰ, ਸ਼ਸ਼ੀ ਕੁਮਾਰ ਉਰਫ਼ ਜੱਗਾ ਵਾਸੀ ਨਿਊ ਅਮਰ ਨਗਰ ਅਤੇ ਅਰਵਿੰਦਰ ਸਿੰਘ ਉਰਫ਼ ਕਾਕਾ ਵਾਸੀ ਹੇਲਰਾਂ ਥਾਣਾ ਮਕਸੂਦਾਂ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਪਿਛੋਂ ਮੁਲਜ਼ਮਾਂ ਖਿਲਾਫ਼ ਐਨ.ਡੀ.ਪੀ.ਐਸ.ਐਕਟ ਦੀ ਧਾਰਾ 21-61-85 ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਥਾਣਾ ਭੋਗਪਰ ਵਿੱਚ ਮਾਮਲਾ ਦਰਜ ਕਰਕੇ ਪੁਛਗਿੱਛ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ 18 ਦਸੰਬਰ ਨੁੂੰ ਮੁਲਜ਼ਮਾਂ ਪਾਸੋਂ ਮੌਕੇ ’ਤੇ 32 ਬੋਰ ਦੇ ਤਿੰਨ ਪਿਸਟਲ, 4 ਮੈਗਜੀਨ ਅਤੇ 10 ਜਿੰਦਾ ਰੌਂਦ, 03 ਗਰਾਮ ਹੈਰੋਇਨ ਅਤੇ ਇਕ ਲੱਖ ਰੁਪਏ ਡਰੱਗ ਮਨੀ ਅਤੇ ਕਾਰ ਟਾਟਾ ਇੰਡੀਗੋ ਬਰਾਮਦ ਕੀਤੀ ਗਈ ਜਿਸ ਉਪਰੰਤ 19 ਦਸੰਬਰ ਨੂੰ ਦੋਸ਼ੀਆਂ ਪਾਸੋਂ 32 ਬੋਰ ਦੇ ਦੋ ਪਿਸਟਲ, 2 ਮੈਗਜੀਨ , ਡੇਢ ਲੱਖ ਰੁਪਏ ਦੀ ਡਰੱਗ ਮਨੀ ਫੜੀ ਗਈ ।

ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਮੁਲਜਮਾਂ ਤੋਂ ਹੋਰ ਖੁਲਾਸਿਆਂ ਲਈ ਪੁਛਗਿੱਛ ਜਾਰੀ ਹੈ । ਉਨ੍ਹਾਂ ਦੱਸਿਆ ਕਿ ਬਰਿੰਦਰ ਸਿੰਘ ਉਰਫ਼ ਸੰਧੂ ਖਿਲਾਫ਼ ਪਹਿਲਾਂ ਵੀ ਪੁਲਿਸ ਡਵੀਜ਼ਨ ਨੰਬਰ 1 ਵਿੱਚ ਦੋ ਵੱਡੇ ਮੁਕੱਦਮੇ ਦਰਜ ਹਨ ਜਦਕਿ ਅਮਿਤ ਹੰਸ ਉਰਫ਼ ਕਾਕੂ ਖਿਲਾਫ਼ ਵੀ ਥਾਣਾ ਮਕਸੂਦਾਂ ਅਤੇ ਲਾਂਬੜਾ ਵਿਖੇ ਤਿੰਨ ਮੁਕੱਦਮੇ ਦਰਜ ਹਨ। ਇਸੇ ਦੌਰਾਨ ਐਸ.ਐਸ.ਪੀ. ਜਲੰਧਰ (ਦਿਹਾਤੀ) ਸਤਿੰਦਰ ਸਿੰਘ ਨੇ ਭੈੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਮਾਜ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਿਲ ਅਨਸਰਾਂ ਵਿਰੁੱਧ ਪੂਰੀ ਸਖ਼ਤੀ ਵਰਤੀ ਜਾਵੇਗੀ।