PTB News

Latest news
ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਏ. (ਭੂਗੋਲ) ਦੇ ਸਮੈਸਟਰ ਚੌਥਾ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ, पी सी एम एस डी कॉलेज फॉर विमेन, जालंधर की B.P.E.S. I की छात्राओं ने शानदार प्रदर्शन किया, एलपीयू में पढ़ने वाले 58 भारतीय खिलाड़ी जापान में होने वाले एशियन गेम्स 2026 में 15 खेलों में भारत क... रयात बाहरा प्रोफेशनल यूनिवर्सिटी में राष्ट्रीय फार्मेसी सप्ताह एवं विश्व फार्मासिस्ट दिवस 2026 का भव... पंजाब में कारोबारी ने फ्री iPhone के लिए 10 महिलाओं के नाम निकाला ड्रॉ, मिलेगा आईफोन-17 साबुन-शैम्पू-टूथपेस्ट वेज हो या नॉनवेज? केंद्र सरकार ने बदल दिए नियम, अब ऐसे होगा खुलासा GNA University ने “आभार 2026” – अकादमिक उत्कृष्टता पुरस्कार समारोह का आयोजन कर शिक्षकों को किया सम्म... कुल्लू में हुआ बड़ा हादसा, 200 मीटर गहरी खाई में गिरी कार, 4 लोगों की मौत, 1 की हालत नाजुक कनाडा में पढ़ाई पूरी कर चुके विद्यार्थियों के लिए उम्मीद की नई किरण बना RS Global CM ने किया बड़ा ऐलान, विधवाओं के बच्चों को 27 साल तक मिलेंगे 1000 रुपए प्रतिमाह

ਮਾਲਵੇ ਤੋਂ ਬਾਅਦ ਹੁਣ ਦੋਆਬੇ ਵਾਲਿਆਂ ਦੀ ‘ਆਪ’ ਨੂੰ ਹਰਾਉਣ ਦੀ ਵਾਰੀ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ

After Malwa it is now the turn of Doab people to defeat AAP: MLA Vikramjit Singh Chaudhary PTB Big News Political

ਪੀਟੀਬੀ ਖਬਰਾਂ ਫਿਲੌਰ / ਜਲੰਧਰ (ਐਡੀਟਰ-ਇਨ-ਚੀਫ਼) ਰਾਣਾ ਹਿਮਾਚਲ : ਜਲੰਧਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਇੱਕ ਸਾਲ ਦੇ ਕਾਰਜਕਾਲ ਦੀਆਂ ਨਾਕਾਮੀਆਂ ਲਈ ਸਬਕ ਸਿਖਾਉਣ ਦਾ ਸੱਦਾ ਦਿੰਦਿਆਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਮੰਗਲਵਾਰ ਨੂੰ ਕਿਹਾ ਕਿ ਮਾਲਵੇ ਦੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਹਾਰ ਤੋਂ ਬਾਅਦ ਹੁਣ ਦੁਆਬੇ ਦੇ ਵੋਟਰਾਂ ਦੀ ‘ਆਪ’ ਨੂੰ ਹਰਾਉਣ ਦੀ ਵਾਰੀ ਹੈ।

ਉਹ ਫਿਲੌਰ ਵਿਧਾਨ ਸਭਾ ਹਲਕੇ ਦੇ ਬੀੜ ਬੰਸੀਆਂ, ਰੁੜਕਾ ਕਲਾਂ, ਰਾਜਗੋਮਾਲ ਅਤੇ ਬੁੰਡਾਲਾ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਇਤਿਹਾਸਕ ਫਤਵਾ ਦਿੱਤਾ ਸੀ ਪਰ ਤਿੰਨ ਮਹੀਨਿਆਂ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਾਲੀ ਕੀਤੀ ਗਈ ਲੋਕ ਸਭਾ ਸੀਟ ਹਾਰ ਕੇ ‘ਆਪ’ ਨੇ ਮੁੜ ਇਤਿਹਾਸ ਰਚਿਆ।

ਉਹਨਾਂ ਆਖਿਆ, “ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ, ਖਾਸ ਕਰਕੇ ਅਜਿਹਾ ਇਤਿਹਾਸਕ ਫਤਵਾ ਮਿਲਣ ਤੋਂ ਬਾਅਦ, ਲੋਕਾਂ ਦਾ ਭਰੋਸਾ ਇੰਨੀ ਜਲਦੀ ਗੁਆਇਆ ਹੈ। ਇਹ ਸੰਗਰੂਰ ਦੇ ਵੋਟਰਾਂ ਦੀ ਸਿਆਣਪ ਦਾ ਹੀ ਪ੍ਰਮਾਣ ਹੈ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਤੁਰੰਤ ਅਹਿਸਾਸ ਹੋ ਗਿਆ ਅਤੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਇਸ ਨੂੰ ਸੁਧਾਰ ਲਿਆ। ਸਵਰਗਵਾਸੀ ਚੌਧਰੀ ਸੰਤੋਖ ਸਿੰਘ ਜੀ ਦੀ ਮੰਦਭਾਗੀ ਮੌਤ ਕਾਰਨ ਹੁਣ ਜਲੰਧਰ ਦੇ ਲੋਕਾਂ ‘ਤੇ ਵੀ ਇਹੀ ਜ਼ਿੰਮੇਵਾਰੀ ਆ ਗਈ ਹੈ।”

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ‘ਆਪ’ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਵਾਈ ਕਿਲੇ ਉਸਾਰੇ ਸਨ ਅਤੇ ਉਹ ਆਪਣੀਆਂ ਅਖੌਤੀ ਗਾਰੰਟੀਆਂ ਨੂੰ ਪੂਰਾ ਕਰਨ ‘ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ 10 ਮਈ ਨੂੰ ਜਲੰਧਰ ਹਲਕੇ ਦੇ ਲੋਕ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਜੀ ਨੂੰ ਵੋਟ ਪਾਉਣਗੇ ਅਤੇ ਆਪਣੇ ਪਿਆਰੇ ਆਗੂ ਸਵਰਗਵਾਸੀ ਸੰਤੋਖ ਸਿੰਘ ਚੌਧਰੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ।

Latest News