PTB News

Latest news
20 दिन से भूख हड़ताल पर बैठे सोनम वांगचुक को उठा ले गई दिल्ली पुलिस, पहुंचाया अस्पताल, अभिजीत दीपके ... ₹4 करोड़ फिरौती मामले में पंजाब पुलिस के SHO को किया गिरफ्तार स्टूडेंट्स ऑफ़ सेंट सोल्जर ग्रुप ने नीट 2026 में शानदार प्रदर्शन कर संस्थान का नाम किया रोशन, इनोसेंट हार्ट्स के निलेश दत्ता ने नीट (यूजी)-2026 में ऑल इंडिया रैंक (AIR) 1305 प्राप्त कर विद्यालय ... PM मोदी ने हरियाणा से देश को समर्पित की पहली हाइड्रोजन ट्रेन चलती बस में लगी भीषण आग, ड्राइवर की सूझबूझ से 30 यात्रियों की बची जान NEET-UG 2026 का आया रिजल्ट, 11.21 लाख स्टूडेंट्स हुए पास, पंजाब-हरियाणा के दो छात्रों ने किया टॉप जालंधर कैंट स्टेशन पर पहुंचे DGP Gaurav Yadav, सुरक्षा व्यवस्था का लिया जायजा जालंधर! प्रधानमंत्री नरेंद्र मोदी के दौरे से पहले लगा भारी ट्रैफिक जाम जालंधर से PM मोदी करेंगे ‘मिशन पंजाब 2027" की शुरुआत, सड़क के रास्ते पहुंचेंगे PM केंट स्टेशन, कुल 4 ...

ਥਾਣਾ ਰਾਮਾਮੰਡੀ ਜਲੰਧਰ ਨੂੰ ਮਿਲੀ ਇਕ ਹੋਰ ਕਾਮਯਾਬੀ, ਟਰੈਵਲ ਏਜੇਂਟ ਨੂੰ ਕੀਤਾ ਕਾਬੂ,

rama-mandi-police-station-jalandhar-got-another-success-the-fugitive-travel-agent-was-arrested

ਪੀਟੀਬੀ ਖ਼ਬਰਾਂ ਜਲੰਧਰ : ਜਲੰਧਰ ਕਮਿਸ਼ਨਰਰੇਟ ਪੁਲਿਸ ਕੇ ਅਧੀਨ ਪੈਂਦੇ ਥਾਣਾ ਰਾਮਾਮੰਡੀ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇਕ ਟਰੈਵਲ ਏਜੇਂਟ ਜਿਸਨੇ ਵਿਦੇਸ਼ ਭੇਜਣ ਦੇ ਨਾ ਤੇ ਇਕ ਪਰਿਵਾਰ ਤੋਂ ਲੱਖਾਂ ਦੀ ਠਗੀ ਮਾਰੀ ਸੀ ਨੂੰ ਪੁਲਿਸ ਨੇ ਪ੍ਰਤਾਪ ਪੈਲੇਸ ਚੋਕ ਤੋਂ ਗਿਰਫ਼ਤਾਰ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਥਾਣਾ ਰਾਮਾਮੰਡੀ ਪੁਲਿਸ ਦੇ ਪ੍ਰਭਾਰੀ ਰਾਜੇਸ਼ ਅਰੋੜਾ ਨੇ ਦੱਸਿਆ ਕਿ ਊਨਾ ਨੂੰ ਸ਼ਿਕਾਇਤ ਦਿੰਦੇ ਹੋਏ

ਬ੍ਰਹਮਜੀਤ ਸ਼ਰਮਾ ਪਤਨੀ ਅਸ਼ੀਸ਼ ਸ਼ਰਮਾ ਵਾਸੀ ਫਲੈਟ ਨੰਬਰ 1008C ਬਲਾਕ, AIG ਸਕਾਈ ਗਾਰਡਨ ਬੈਕਸਾਇਡ ਹਵੇਲੀ ਰੈਸਟੋਰੈਂਟ ਜੀ.ਟੀ. ਰੋਡ ਜਲੰਧਰ ਨੇ ਦਸਿਆ ਕਿ ਕੁਲਵਿੰਦਰ ਸਿੰਘ ਚੀਮਾ ਪੁੱਤਰ ਗੁਰਬਤ ਸਿੰਘ ਵਾਸੀ ਪਿੰਡ ਖੋਖਰ ਮਿਆਣੀ ਰੋਡ ਨੇੜੇ ਗੁਰੂਦੁਆਰਾ ਸਾਹਿਬ ਹੁਸ਼ਿਆਰਪੁਰ ਨੇ ਊਨਾ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਊਨਾ ਪਾਸੋਂ 33,60,000 ਰੁਪਏ ਦੀ ਠੱਗੀ ਮਾਰੀ ਹੈ।

ਪੀੜਿਤ ਨੇ ਅੱਗੋਂ ਦੱਸਿਆ ਕਿ ਉਹ ਤੇ ਉਸਦਾ ਪਤੀ ਤੇ ਪਰਿਵਾਰ ਕੈਨੇਡਾ ਜਾਣ ਦੇ ਚਾਹਵਾਨ ਸੀ। ਜਿਸ ਸਬੰਧੀ ਉਹਨਾਂ ਨੇ ਪਹਿਲੇ ਵੀ ਕੈਨੇਡਾ ਦਾ ਵੀਜਾ ਅਪਲਾਈ ਕੀਤਾ ਸੀ ਜੋ 2 ਵਾਰ ਰਿਫਿਊਜ਼ ਹੋ ਚੁੱਕਾ ਸੀ। ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਚੀਮਾ ਨੇ ਬ੍ਰਹਮਜੀਤ ਸ਼ਰਮਾ ਨਾਲ ਵਿਦੇਸ਼ ਕੈਨੇਡਾ ਭੇਜਣ ਲਈ ਗੱਲ ਕੀਤੀ। ਜਿਸ ਪਰ ਕੁਲਵਿੰਦਰ ਸਿੰਘ ਚੀਮਾ ਨੇ ਉਹਨਾਂ ਨੂੰ ਪਰਿਵਾਰ ਸਮੇਤ ਵਿਦੇਸ਼ ਕੈਨੇਡਾ ਭੇਜਣ ਲਈ 40 ਲੱਖ ਰੁਪਏ ਵਿੱਚ ਗੱਲਬਾਤ ਕੀਤੀ।

ਇਸ ਤੋਂ ਬਾਅਦ ਵੱਖ-ਵੱਖ ਮਿਤੀਆ ਨੂੰ ਟ੍ਰੈਵਲ ਏਜੰਟ ਕੁਲਵਿੰਦਰ ਸਿੰਘ ਚੀਮਾ ਵੱਲੋ 33,60,000/- ਰੁਪਏ ਹਾਸਲ ਕੀਤੇ ਗਏ। ਜਿਨ੍ਹਾਂ ਵਿੱਚੋ ਕਰੀਬ 16,00,000/- ਵਾਪਸ ਕੀਤੇ ਹਨ, ਜਦਕਿ ਬਾਕੀ ਰਕਮ ਵਾਪਸ ਨਹੀਂ ਕੀਤੀ ਹੈ ਅਤੇ ਨਾ ਹੀ ਉਹਨਾਂ ਨੂੰ ਕੈਨੇਡਾ ਦਾ ਵਿਜੀਟਰ ਵੀਜਾ ਲਗਵਾ ਕੇ ਦਿੱਤਾ। ਜਿਸ ਤੋਂ ਬਾਅਦ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਮੁਕੱਦਮਾ ਨੰਬਰ 218 ਮਿਤੀ 26-07-2023 ਨੂੰ ਦੋਸ਼ੀ ਖਿਲਾਫ 406, 420 ਤੇ 13 Punjab Travel Professional Regulation Act 2014 ਦੇ ਅਧੀਨ ਮਾਮਲਾ ਦਰਜ ਕਰ ਦਿੱਤਾ।

ਦੋਸ਼ੀ ਕੁਲਵਿੰਦਰ ਸਿੰਘ ਚੀਮਾ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਖੋਖਰ ਮਿਆਣੀ ਰੋਡ ਨੇੜੇ ਗੁਰੂਦੁਆਰਾ ਸਾਹਿਬ ਹੁਸ਼ਿਆਰਪੁਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰ ਲਿਆ। ਜਿਸਤੋਂ ਬਾਦ ਦੋਸ਼ੀ ਨੂੰ ਮਾਨਯੌਗ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਰਿਮਾਂਡ ਦੌਰਾਨ ਕੁਲਵਿੰਦਰ ਸਿੰਘ ਚੀਮਾ ਵਲੋਂ ਠੱਗੀ ਮਾਰ ਕੇ ਹਾਸਲ ਕੀਤੀ ਗਈ ਰਕਮ ਬਾਰੇ ਸਖਤੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

Latest News