PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਦੋ ਰੋਜ਼ਾ ਨੈਸ਼ਨਲ ਸੈਮੀਨਾਰ ਦੀ ਹੁਈ ਸ਼ੁਰੂਆਤ

Lyallpur Khalsa College Jalandhar started a two-day National Seminar on Sacrifices of Unsung Patriots of Punjab in India's Freedom Struggle

ਪੀਟੀਬੀ ਖਬਰਾਂ ਸਿਖਿਆ : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲ਼ਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਚ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਵਲੋਂ “ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਪੰਜਾਬ ਦੇ ਅਣਗੋਲੇ ਦੇਸ਼ਭਗਤਾਂ ਦੀਆਂ ਕੁਰਬਾਨੀਆਂ” ਵਿਸ਼ੇ ਉਪਰ ਦੋ ਰੋਜ਼ਾ ਨੈਸ਼ਨਲ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ। ਇਹ ਸੈਮੀਨਾਰ ਇੰਡੀਅਨ ਕੌਂਸਲ ਫਾਰ ਸੋਸ਼ਲ ਸਾਇੰਸ ਐਂਡ ਰਿਸਰਚ, ਨਵੀਂ ਦਿੱਲੀ ਵਲੋਂ ਵਲੋਂ ਸਪਾਂਸਰ ਕੀਤਾ ਗਿਆ ਹੈ।

ਸੈਮੀਨਾਰ ਦੀ ਸ਼ੁਰੂਆਤ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਸ਼੍ਰੀਮਤੀ ਬਲਵਿੰਦਰ ਕੌਰ ਅਤੇ ਸ਼੍ਰੀ ਸੀਤਾ ਰਾਮ ਬਾਂਸਲ ਵਲੋਂ ਭਾਰਤ ਦੇ ਅਜ਼ਾਦੀ ਸੰਗਰਾਮ ਦੇ ਪਰਵਾਨਿਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਕੇ ਕੀਤੀ ਗਈ। ਇਸ ਪ੍ਰਦਰਸ਼ਨੀ ਵਿੱਚ ਭਾਰਤ ਦੇ ਸੁਤੰਤਰਤਾਂ ਸ਼ੰਘਰਸ਼ ਦੇ ਦੇਸ਼ਭਗਤਾਂ ਦੇ ਜੀਵਨ ਬਾਰੇ ਸੰਖੇਪ ਰੂਪ ਵਿੱਚ ਜਾਣਕਾਰੀ ਵੀ ਦਿੱਤੀ ਗਈ। ਪ੍ਰੋ. ਜਸਰੀਨ ਕੌਰ ਨੇ ਸੈਮੀਨਾਰ ਵਿੱਚ ਆਏ ਹੋਏ ਵਿਦਵਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਅਜ਼ਾਦੀ ਸੰਘਰਸ਼ ਵਿੱਚ ਪੰਜਾਬ ਦਾ ਬਹੁਮੁੱਲਾ ਯੋਗਦਾਨ ਹੈ ਅਤੇ ਅਕਾਦਮਿਕ ਜਗਤ ਇਸ ਸੈਮੀਨਾਰ ਤੋਂ ਜ਼ਰੂਰ ਨਵੀਂ ਸੇਧ ਲਵੇਗਾ।

ਇਸ ਤੋਂ ਉਪਰੰਤ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ 1919 ਦੇ ਰੌਲਟ ਐਕਟ ਅਤੇ ਉਸਦੇ ਪੰਜਾਬ ਤੇ ਪਏ ਪ੍ਰਭਾਵਾਂ ਦੀ ਚਰਚਾ ਕੀਤੀ। ਇਤਿਹਾਸ ਦੇ ਪ੍ਰਮਾਣਿਕ ਸਰੋਤਾਂ ਉੱਤੇ ਅਧਾਰਿਤ ਆਪਣੇ ਲੈਕਚਰ ਵਿੱਚ ਉਨ੍ਹਾਂ ਨੇ ਰੌਲਟ ਐਕਟ ਦੇ ਪਾਸ ਹੋਣ ਨੂੰ ਅਤੇ ਜ਼ਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੂੰ ਅਜ਼ਾਦੀ ਸੰਗਰਾਮ ਦਾ ਇਕ ਇਤਿਹਾਸਕ ਮੋੜ ਦੱਸਿਆ।

ਉਨ੍ਹਾਂ ਕਿਹਾ ਕਿ ਇਸ ਐਕਟ ਦੀ ਵਿਰੋਧਤਾ ਨੇ ਭਾਰਤੀਆਂ ਵਿੱਚ ਅੰਗਰੇਜ਼ਾਂ ਖਿਲਾਫ ਵਿਦਰੋਹ ਭੜਕਾਇਆ ਅਤੇ ਪੰਜਾਬੀਆਂ ਨੇ ਇਸ ਵਿੱਚ ਨਿਰਣਾਇਕ ਭੂਮਿਕਾ ਨਿਭਾਈ। ਡਾ. ਅੰਜੂ ਸੂਰੀ, ਪ੍ਰੋ. ਅਤੇ ਡੀਨ ਫੈਕਲਟੀ ਆਫ ਆਰਟਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਨੇ ਗਦਰ ਪਾਰਟੀ ਵਿੱਚ ਬਾਬਾ ਸੋਹਣ ਸਿੰਘ ਭਕਨਾ ਬਾਰੇ ਆਪਣੇ ਕੁੰਜੀਵੰਤ ਭਾਸ਼ਣ ਵਿੱਚ ਗਦਰ ਲਹਿਰ ਦੇ ਕਈ ਅਣਗੋਲੇ ਤੱਥਾਂ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਆਪਣੇ ਵਿਦਵਤਾ ਭਰਪੂਰ ਭਾਸ਼ਣ ਵਿੱਚ ਗਦਰ ਪਾਰਟੀ ਦੀ ਸਥਾਪਨਾ, ਪ੍ਰਚਾਰ, ਪ੍ਰਸਾਰ ਅਤੇ ਪ੍ਰਾਪਤੀਆਂ ਨੂੰ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੇ ਜੀਵਨ ਬਿਰਤਾਂਤ ਨਾਲ ਜੋੜਿਆ।

ਡਾ. ਰਾਜੀਵ ਲੋਚਨ, ਪ੍ਰੋ. ਅਤੇ ਸਾਬਕਾ ਮੁਖੀ ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਹਾਸ਼ੀਆਗਤ ਅਜ਼ਾਦੀ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਅਜ਼ਾਦੀ ਸੰਘਰਸ਼ ਦੀ ਰੀੜ੍ਹ ਕਿਹਾ, ਜਿਸਦੇ ਬਿਨਾਂ ਅਜ਼ਾਦੀ ਦੀ ਪ੍ਰਾਪਤੀ ਅਸੰਭਵ ਸੀ। ਲਾਇਲਪੁਰ ਖ਼ਾਲਸਾ ਕਾਲਜ ਦੇ ਸੇਵਾ ਮੁਕਤ ਹੋਏ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਮੈਂਬਰ ਡਾ. ਗੋਪਾਲ ਸਿੰਘ ਬੁੱਟਰ ਨੇ ਵੀ ਗਦਰ ਲਹਿਰ ਦੇ ਉਦੇਸ਼ਾਂ ਦੀ ਅਜੋਕੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪ੍ਰਸੰਗ ਵਿੱਚ ਚਰਚਾ ਕੀਤੀ।

Lyallpur Khalsa College Jalandhar started a two-day National Seminar on Sacrifices of Unsung Patriots of Punjab in India's Freedom Struggle

ਉਨ੍ਹਾਂ ਨੇ ਕਿਹਾ ਕਿ ਹਿੰਦੋਸਤਾਨੀ ਐਸੋਸੀਏਸ਼ਨ ਆਫ ਪੈਸਫਿਕ ਕੋਸਟ, ਜਿਹੜੀ ਬਾਅਦ ਵਿੱਚ ਗਦਰ ਪਾਰਟੀ ਵਜੋਂ ਜਾਣੀ ਗਈ, ਅਜ਼ਾਦੀ ਸੰਗਰਾਮ ਦੀ ਪਹਿਲੀ ਮਜ਼ਬੂਤ ਜਥੇਬੰਦੀ ਸੀ ਜਿਸਨੇ ਅੰਗਰੇਜ਼ਾਂ ਖਿਲਾਫ ਉਸ ਸਮੇਂ ਲਾਮਬੰਦੀ ਕੀਤੀ ਜਦੋਂ ਭਾਰਤੀ ਨਰਮ ਦਲ ਅਤੇ ਗਰਮ ਦਲ ਦੇ ਨੇਤਾ ਅੰਗਰੇਜ਼ਾਂ ਦੀ ਪਹਿਲੀ ਵਿਸ਼ਵ ਜੰਗ ਵਿੱਚ ਮਦਦ ਕਰ ਰਹੇ ਸਨ। ਗਦਰ ਲਹਿਰ ਭਾਂਵੇ ਰਾਜਨੀਤਕ ਤੌਰ ਤੇ ਅਸਫਲ ਹੋ ਗਈ ਪਰ ਇਸਨੇ ਬੌਧਿਕ ਪੱਖ ਤੋਂ ਪੰਜਾਬ ਦੇ ਰਾਜਨੀਤਕ ਸਮੀਕਰਣ ਬਦਲ ਦਿੱਤੇ, ਜਿਸਦਾ ਅਸਰ ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਪਾਰਟੀ ਆਦਿ ਦੇ ਰੂਪ ਵਿੱਚ ਨਿਕਲਿਆ।

ਸ਼੍ਰੀਮਤੀ ਕੁਲਵਿੰਦਰ ਕੌਰ ਬੁੱਟਰ ਨੇ ਬਾਬਾ ਭਗਤ ਸਿੰਘ ਬਿਲਗਾ ਦੇ ਜੀਵਨ ਸੰਗਰਾਮ ਨੂੰ ਆਪਣੇ ਸ਼ਬਦਾਂ ਰਾਹੀ ਜੀਵੰਤ ਰੂਪ ਦਿੱਤਾ। ਚੰਡੀਗੜ੍ਹ ਯੂਨੀਵਰਸਿਟੀ ਦੇ ਅਸਿਸਟੈਂਟ ਪੋ੍ਰ. ਡਾ. ਰਾਜਵਿੰਦਰ ਕੌਰ ਨੇ ਗਦਰੀ ਸ਼ਹੀਦ ਭਾਈ ਗਾਂਧਾ ਸਿੰਘ ਕਚਰਭੰਨ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਗਾਂਧਾ ਸਿੰਘ ਵਰਗੇ ਕਈ ਅਣਗੋਲੇ ਦੇਸ਼ਭਗਤ ਹੋਏ ਹਨ ਜਿੰਨ੍ਹਾਂ ਨੇ ਅਜ਼ਾਦੀ ਸੰਘਰਸ਼ ਵਿੱਚ ਬੁਨਿਆਦ ਦਾ ਕੰਮ ਕੀਤਾ। ਅਸਿਸਟੈਂਟ ਪ੍ਰੋ. ਮਨੀਸ਼ ਸਿੰਘ ਨੇ ਆਪਣੇ ਭਾਸ਼ਣ ਵਿੱਚ ਐਂਗਲੋ ਸਿੱਖ ਵਾਰ, ਨਾਮਧਾਰੀ ਅੰਦੋਲਨ, 1907 ਦੇ ਕਿਸਾਨੀ ਸ਼ੰਘਰਸ਼ ਦੇ ਬਿਰਤਾਤਾਂ ਦੇ ਅਣਛੋਏ ਪਹਿਲੂਆਂ ਨੂੰ ਉਜਾਗਰ ਕੀਤਾ।

ਸੈਸ਼ਨ ਦੇ ਅੰਤ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਡਾ. ਸੁਮਨ ਚੋਪੜਾ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਆਏ ਹੋਏ ਵਿਦਵਾਨਾਂ ਵਲੋਂ ਅਜ਼ਾਦੀ ਸੰਗਰਾਮ ਦੇ ਕਈ ਅਣਛੋਏ ਪੱਖਾਂ ਬਾਰੇ ਵਿਦਵਤਾਪੂਰਕ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਡਾ. ਅਮਨਦੀਪ ਕੌਰ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਸੈਮੀਨਾਰ ਕਨਵੀਨਰ ਡਾ. ਕਰਨਬੀਰ ਸਿੰਘ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਿਰ ਸਨ।

Latest News