PTB News

Latest news
हिमाचल में पंजाब के 15, 19 और 23 साल के लुटेरों ने फैलाई दहशत, नकली पिस्टल दिखाकर महिलाओं को से की ल... इनोसेंट हार्ट्स के छात्रों का जे.ई.ई मेन्स-2024 में उत्कृष्ट प्रदर्शन : दक्ष गुप्ता का एनटीए स्कोर 9... के.एम.वी. के प्रिंसिपल प्रो. अतिमा शर्मा द्विवेदी के प्रेरणादायक संबोधन से शुरू हुआ इस सत्र का वैल्य... बीएससी सेमेस्टर-3 की छात्राएं यूनिवर्सिटी में छाईं, ਲਾਇਲਪੁਰ ਖ਼ਾਲਸਾ ਕਾਲਜ ਦੇ ਬੀ.ਵੋਕ (ਸਾਫ਼ਟਵੇਅਰ ਡਿਵੈਲਪਮੈਂਟ) ਤੀਜਾ ਸਮੈਸਟਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ, जेल में बंद अमृतपाल सिंह को समर्थन देने की तैयारी में शिरोमणि अकाली दल, इस सीट के बदल सकते हैं समीकर... पंजाब, आर्मी स्टेशन के पास हुआ जोरदार धमाका, मौके पर पहुंची भरी पुलिस फ़ोर्स, इलाके में फैली सनसनी, RBI के एक्शन का देश के बड़े बैंक के स्टॉक पर दिखा बड़ा असर, निवेशकों के दुबे करोड़ों रूपये, लोकसभा चुनावों से पहले सुशील रिंकू ने Live होकर जालंधर की मेन रोड़ पर बने कूड़े के डंप को लेकर घेरी ... PM मोदी व राहुल गांधी को चुनाव आयोग ने जारी किया नोटिस, इस दिन तक मांगा जवाब, जाने क्यों?
Translate

ਡਿਪਟੀ ਕਮਿਸ਼ਨਰ ਵੱਲੋਂ ਸੜਕ ਹਾਦਸੇ ‘ਚ ਪਤੀ ਅਤੇ ਦੋ ਬੱਚਿਆਂ ਨੂੰ ਗੁਆ ਦੇਣ ਵਾਲੀ ਔਰਤ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ,

Deputy Commissioner Ghanshyam Thori provides financial assistance of Rs. 50,000 to a woman who lost her husband and two children in a road accident Three members of a family were killed in a road accident near village Pacharanga

Deputy Commissioner Ghanshyam Thori provides financial assistance of Rs. 50,000 to a woman who lost her husband and two children in a road accident Three members of a family were killed in a road accident near village Pacharanga

ਪਿੰਡ ਪਚਰੰਗਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਹੋ ਗਈ ਸੀ ਮੌਤ,

ਪੀਟੀਬੀ ਖ਼ਬਰ ਜਲੰਧਰ : ਬੀਤੇ ਦਿਨੀਂ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਪਚਰੰਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਆਪਣੇ ਪਤੀ ਅਤੇ ਦੋ ਬੱਚਿਆਂ ਨੂੰ ਗੁਆ ਦੇਣ ਵਾਲੀ ਔਰਤ ਅਤੇ ਉਸ ਦੇ ਪੁੱਤਰ ਦੀ ਮਦਦ ਲਈ ਅੱਗੇ ਆਉਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਅੱਜ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਰਾਹੀਂ ਪੀੜਤ ਮਾਂ-ਪੁੱਤਰ ਨੂੰ ਇਲਾਜ ਦੇ ਖਰਚੇ ਲਈ 50,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ।

.

.

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ, ਜੋ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਜਸਵੀਰ ਕੌਰ ਵਾਸੀ ਪਿੰਡ ਜੌੜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਤੀ ਸੰਦੀਪ ਕੁਮਾਰ (35) ਅਤੇ ਦੋ ਬੱਚਿਆਂ ਜੀਵਿਕਾ (4) ਤੇ ਸਮਰ (2) ਦੀ ਕੁਝ ਦਿਨ ਪਹਿਲਾਂ ਸਕੂਟਰ ‘ਤੇ ਪਿੰਡ ਸੱਕਰਪੁਰ (ਨੇੜੇ ਭੋਗਪੁਰ) ਤੋਂ ਆਪਣੇ ਪਿੰਡ ਜੌੜਾ ਜ਼ਿਲ੍ਹਾ ਹੁਸ਼ਿਆਪੁਰ ਨੂੰ ਜਾਂਦੇ ਹੋਏ ਪਿੰਡ ਪਚਰੰਗਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਦਕਿ ਜਸਵੀਰ ਕੌਰ ਅਤੇ ਉਸ ਦਾ ਵੱਡਾ ਲੜਕਾ ਗੈਰੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ।

.

.

ਸ਼੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਜਸਵੀਰ ਕੌਰ ਅਤੇ ਉਸ ਦੇ ਪੁੱਤਰ ਨੂੰ ਇਲਾਜ ਦੇ ਖਰਚੇ ਲਈ 50,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ, ਜੋ ਕਿ ਭੋਗਪੁਰ ਨਜ਼ਦੀਕ ਇਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਸੁਸਾਇਟੀ ਦੇ ਸਕੱਤਰ ਸ਼੍ਰੀ ਇੰਦਰਦੇਵ ਵੱਲੋਂ ਹਸਪਤਾਲ ਪਹੁੰਚ ਕੇ ਜਸਵੀਰ ਕੌਰ ਨੂੰ ਵਿੱਤੀ ਸਹਾਇਤਾ ਦਾ ਚੈਕ ਸੌਂਪਿਆ ਗਿਆ।

.

.

ਜ਼ਿਕਰਯੋਗ ਹੈ ਕਿ ਸੜਕ ਹਾਦਸੇ ਦਾ ਸ਼ਿਕਾਰ ਹੋਏ ਗਰੀਬ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਵਾਲਾ ਸੰਦੀਪ ਕੁਮਾਰ ਹੀ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈਡ ਕਰਾਸ ਸੁਸਾਇਟੀ ਹਮੇਸ਼ਾ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਯਤਨਸ਼ੀਲ ਰਹਿੰਦੀ ਹੈ। ਉਨ੍ਹਾਂ ਅਜਿਹੀਆਂ ਕੋਸ਼ਿਸ਼ਾਂ ਨਾਲ ਸਮਾਜ ਦੇ ਮਹਿਰੂਮ ਅਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨ ਦੀ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਭਰੋਸਾ ਦਿਵਾਇਆ।

.

 

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें

Latest News