PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੁਏਟ ਕਾਮਰਸ ਵਿਭਾਗ ਦੇ ‘ਬਿਸਨੈੱਸ ਕਲੱਬ ਤੇ ਕਾਮਰਸ ਐਸੋਸੀਏਸ਼ਨ’ ਵਲੋਂ ‘ਸਪੋਰਟਸ ਡੇ’ ਦਾ ਆਯੋਜਨ ਕੀਤਾ ਗਿਆ,

sports-day-organized-by-business-club-and-commerce-association-of-post-graduate-commerce-department-of-lyallpur-khalsa-college-jalandhar

.

PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੁਏਟ ਕਾਮਰਸ ਵਿਭਾਗ ਦੇ ‘ਬਿਸਨੈੱਸ ਕਲੱਬ ਤੇ ਕਾਮਰਸ ਐਸੋਸੀਏਸ਼ਨ’ ਵਲੋਂ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਰਹਿਨੁਮਾਈ ਵਿਚ ‘ਸਪੋਰਟਸ ਡੇ’ ਦਾ ਆਯੋਜਨ ਕੀਤਾ ਗਿਆ। ਕਾਮਰਸ ਵਿਭਾਗ ਦੇ ਮੁਖੀ ਡਾ. ਰਛਪਾਲ ਸਿੰਘ ਸੰਧੂ ਅਤੇ ਵਿਭਾਗ ਦੇ ਅਧਿਆਪਕਾਂ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੂੰ ਜੀ ਆਇਆ ਆਖਿਆ।

.

.

ਡਾ. ਜਸਪਾਲ ਸਿੰਘ ਨੇ ਇਸ ਸਪੋਰਟਸ ਡੇ ਨੂੰ ਆਯੋਜਿਤ ਕਰਨ ਲਈ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਪੜ੍ਹਾਈ ਦੇ ਨਾਲ ਖੇਡਾਂ ਦਾ ਸਾਡੇ ਜੀਵਨ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹਤਵਪੂਰਨ ਰੋਲ ਹੈ। ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀ ਜੀਵਨ ਵਿਚ ਆਪਣਾ ਅਹਿਮ ਕਿਰਦਾਰ ਨਿਭਉਂਦੀਆਂ ਹਨ। ਖੇਡਾਂ ਵਿਦਿਆਰਥੀ ਅੰਦਰ ਨੈਤਿਕ ਗੁਣਾ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਨ, ਸਦਾਚਾਰ ਅਤੇ ਜਿੱਤਣ ਦੀ ਤਾਂਘ ਆਪਸੀ ਮਿਲਣਵਤਨ ਆਦਿ ਭਰਦੀਆਂ ਹਨ।

.

.

ਇਸ ਮੌਕੇ. ਡਾ. ਰਛਪਾਲ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਡਾ ਕਾਲਜ ਖੇਡਾਂ ਦੇ ਖੇਤਰ ਵਿਚ ਪਿਛਲੇ ਕਈ ਸਾਲਾਂ ਤੋਂ ਨਵੀਆਂ ਲੀਹਾ ਪਾ ਰਿਹਾ ਹੈ। ਇਸ ਮੌਕੇ ਤੇ ਕ੍ਰਿਕਟ ਮੈਚ (ਲੜਕੀਆਂ ਅਤੇ ਲੜਕੇ), 100 ਮੀਟਰ ਰੇਸ, ਥਰੀ ਲੈਗ ਰੇਸ, ਸਪੁਨ ਰੇਸ ਤੋਂ ਇਲਾਵਾ ਵਿਦਿਆਰਥੀਆਂ ਦੇ ਰੱਸਾਕੱਸ਼ੀ ਮੁਕਾਬਲੇ ਕਰਵਾਏ ਗਏ। ਕ੍ਰਿਕਟ ਵਿਚ ਯੁਵਰਾਜ ਸਿੰਘ (ਬੀ.ਕਾਮ ਸਮੈਸਟਰ ਚੌਥਾ) ਅਤੇ ਪੁਨੀਤ (ਐਮ.ਕਾਮ ਸਮੈਸਟਰ ਚੌਥਾ) ਦੇ ਵਿਦਿਆਰਥੀਆਂ ਨੇ ਕਪਤਾਨ ਦੀ ਭੂਮਿਕਾ ਨਿਭਾਈ। ਯੁਵਰਾਜ ਸਿੰਘ ਦੀ ਟੀਮ ਨੇ ਮੈਚ ਜਿੱਤਿਆ।

.

.

ਲੜਕਿਆਂ ਅਤੇ ਲੜਕੀਆਂ ਦੀ 100 ਮੀਟਰ ਰੇਸ ਵਿਚ ਮਨੀਸ਼, ਅਭਿਨਵ ਤੇ ਸਿਵਮ, ਸੇਂਦਲੀ, ਸ਼ਰੇਆ ਤੇ ਸ਼ਿਵਾਨੀ ਅਤੇ ਲੇਮਨ ਰੇਸ਼ ਵਿਚੋਂ ਮਾਨਵ, ਸੂਰਯਾਂਸ਼, ਸ਼ਰੇਆ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਸਟੇਜ ਨੂੰ ਵਿਦਿਆਰਥੀ ਬਲਪ੍ਰੀਤ, ਸੁਰਾਂਯਸ਼, ਮਨਤ੍ਰਿਪਤ ਤੇ ਦਿਵਾਯਸ਼ੂੰ ਨੇ ਬਾਖੂਬੀ ਸੰਭਾਲਿਆਂ। ਕਨਵ, ਕੁਨਾਲ ਤੇ ਸੁਖਦੇਵ ਸਿੰਘ ਨੇ ਕ੍ਰਿਕਟ ਦੀ ਵਧੀਆ ਕੁਮੈਂਟਰੀ ਕਰਕੇ ਚੰਗਾ ਰੰਗ ਬੰਨਿਆ।

.

ਬਿਸਨੈਸ ਕਲੱਬ ਦੇ ਪ੍ਰਧਾਨ ਸ਼ਿਵਾਨੀ ਤੇ ਉਪ-ਪ੍ਰਧਾਨ ਗਗਨਦੀਪ ਵਰਮਾ ਅਤੇ ਸਕੱਤਰ ਸ਼ਿਵਾਂਸ਼ ਅਤੇ ਕਾਮਰਸ ਐਸੋਸੀਏਸ਼ਨ ਦੇ ਪ੍ਰਧਾਨ ਬਲਪ੍ਰੀਤ ਕੌਰ ਤੇ ਸਕੱਤਰ ਸੁਰਾਂਯਸ਼ ਨੇ ਡਾ. ਰਮਿੰਦਰ ਕੌਰ ਭਾਟੀਆ ਦੀ ਅਗਵਾਈ ਵਿਚ ਬੜੇ ਉਤਸ਼ਾਹ ਨਾਲ ਪੂਰੇ ਸਮਾਗਮ ਨੂੰ ਆਯੋਜਿਤ ਕੀਤਾ। ਕ੍ਰਿਕਟ ਮੈਚ ਦੌਰਾਨ ਅੰਪਾਇਰ ਦੀ ਭੂਮਿਕਾ ਡਾ. ਨਵਦੀਪ ਕੁਮਾਰ, ਪ੍ਰੋ. ਮਨੀਸ਼ ਅਤੇ ਪ੍ਰੋ. ਵਿਨੀਤ ਨੇ ਨਿਭਾਈ। ਇਸ ਤੋਂ ਇਲਾਵਾ ਵਿਭਾਗ ਦੇ ਬਾਕੀ ਅਧਿਆਪਕ ਪ੍ਰੋ. ਅਮਿਤਾ ਸ਼ਾਹੀਦ, ਡਾ. ਯੂਬੀਕ ਬੇਦੀ, ਪ੍ਰੋ. ਵਿਵੇਕ ਮਹਾਜਨ, ਪ੍ਰੋ. ਰਵਨੀਤ ਬੈਂਸ, ਡਾ. ਪਤਵੰਤ ਅਟਵਾਲ, ਡਾ. ਪੂਜਾ ਰਲਹਨ ਗੁਲਾਟੀ, ਡਾ. ਜੋਤੀ ਵੋਹਰਾ, ਪ੍ਰੋ. ਕੀਰਤਪ੍ਰੀਤ ਕੌਰ ਤੇ ਪ੍ਰੋ. ਹਰਪ੍ਰੀਤ ਵੀ ਹਾਜ਼ਰ ਸਨ।

.