PTB News

Latest news
ब्रिटिश ओलिविया स्कूल, में नन्हे-मुन्ने बच्चों ने मनाया बाल गोपाल महोत्सव, सेंट सोल्जर ग्रुप की विभिन्न स्कूल शाखाओं में धूमधाम से मनाई गई श्री कृष्ण जन्माष्टमी, इनोसेंट हार्ट्स स्कूल में हर्षोल्लास एवं भक्तिभाव से मनाया गया जन्माष्टमी उत्सव, रचनात्मकता एवं उल्लास के साथ नन्हे विद्यार्थियों ने मनाई श्रीकृष्ण जन्माष्टमी, एचएमवी, जालंधर् ने बढ़ाया राष्ट्रीय गौरव - प्राचार्या डॉ. एकता खोसला ‘एजुप्रेन्योर ऑफ द ईयर 2026’ से... Pyramid E-Services में घुस कर मैनेजर से मारपीट, स्टाफ का पर्स चोरी करने वाले मां-बेटे सहित 20 पर दर्... US President Donald Trump को उस समय एक जोरदार झटका लगा एयरपोर्ट पर कस्टम विभाग ने महिला के पास से बरामद किया 2.18 करोड़ का सोना 2 लाख अतिनिर्धन परिवारों को 300 यूनिट मुफ्त बिजली व महिलाओं को मिलेंगे 1500 रुपए जन्माष्टमी पर मुस्लिम आर्टिस्ट ने बनाईं भगवान कृष्ण की अद्भुत ऑयल पेंटिंग

ਲਾਇਲਪੁਰ ਖ਼ਾਲਸਾ ਕਾਲਜ ਦੇ 13 ਐਨ.ਸੀ.ਸੀ. ਕੈਡਿਟ ਬਣਨਗੇ ਗਣਤੰਤਰ ਦਿਵਸ ਪਰੇਡ ਦਾ ਹਿੱਸਾ,

13-ncc-cadets-will-be-part-of-the-republic-day-parade-lyallpur-khalsa-college

.

PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਸਿੱਖਿਆ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਐਨ.ਸੀ.ਸ ਅਤੇ ਐਨ.ਐਸ.ਐਸ. ਵਰਗੀਆਂ ਅਨੁਸ਼ਾਸ਼ਿਤ ਸਰਗਰਮੀਆਂ ਵਿੱਚ ਵੀ ਅੱਗੇ ਹੋ ਕੇ ਭਾਗ ਲੈ ਰਹੇ ਹਨ।

.

.

ਐਨ.ਸੀ.ਸੀ. ਕੈਡਿਟ ਅਭਿਸ਼ੇਕ ਕੁਮਾਰ ਅਤੇ ਗੁੜ੍ਹੀਆ ਵਰਮਾ ਜਿੱਥੇ 75ਵੇਂ ਗਣਤੰਤਰ ਦਿਵਸ ਤੇ ਦਿੱਲੀ ਦੇ ਕਰਤੱਵਯ ਪੱਥ ਤੇ ਕਾਲਜ ਦੀ ਪ੍ਰਤੀਨਿਧਤਾ ਕਰ ਰਹੇ ਹਨ, ਉਥੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋ ਰਹੇ ਪ੍ਰਦੇਸ਼ਿਕ ਸਮਾਰੋਹ ਵਿੱਚ 13 ਵਿਦਿਆਰਥੀ ਮਾਰਚ ਪਾਸਟ ਦਾ ਹਿੱਸਾ ਬਣਨ ਜਾ ਰਹੇ ਹਨ।

.

.

ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੀਡੀਆ ਰਿਲੀਜ਼ ਵਿੱਚ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਦੀ ਮਿਹਨਤ ਅਤੇ ਸਫ਼ਲਤਾਵਾਂ ਤੇ ਮਾਣ ਮਹਿਸੂਸ ਕਰਦਾ ਹੈ। ਇਸ ਵਾਰ ਗਣਤੰਤਰ ਦਿਵਸ ਤੇ ਪੰਜਾਬ ਦੀ ਝਾਕੀ ਨਹੀਂ ਹੈ ਪਰ ਫਿਰ ਵੀ ਦੇਸ਼ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਕੇ ਲਾਇਲਪੁਰ ਖ਼ਾਲਸਾ ਕਾਲਜ ਦੇ 6 ਵਿਦਿਆਰਥੀ ਅਤੇ ਵਿਦਿਆਰਥਣਾਂ ਦਿੱਲੀ ਦੇ ਗਣਤੰਤਰ ਦਿਵਸ ਵਿਚ ਮਾਰਚ ਪਾਸਟ ਦਾ ਹਿੱਸਾ ਬਣਨਗੇ।

.

.

ਪੰਜਾਬ ਵਿੱਚ ਸਿਰਫ਼ ਲਾਇਲਪੁਰ ਖ਼ਾਲਸਾ ਕਾਲਜ ਹੈ ਜਿਸਦੇ 6 ਵਿਦਿਆਰਥੀ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੀਨੀਅਰ ਅੰਡਰ ਅਫ਼ਸਰ ਜਸਪ੍ਰੀਤ, ਅੰਡਰ ਅਫ਼ਸਰ ਮੋਹਨ ਠਾਕੁਰ ਅਤੇ ਰਵਿੰਦਰ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀ ਜਲੰਧਰ ਦੇ ਗਣਤੰਤਰ ਦਿਵਸ ਸਮਾਰੋਹ ਦਾ ਹਿੱਸਾ ਬਣਨਗੇ।

.

ਕਾਲਜ ਦਾ ਐਨ.ਸੀ.ਸੀ. ਯੂਨਿਟ 2 ਪੰਜਾਬ ਐਨ.ਸੀ.ਸੀ. ਬਟਾਲੀਅਨ ਨਾਲ ਸਬੰਧਿਤ ਹੈ ਅਤੇ ਇਸ ਵੇਲੇ ਹਵਲਦਾਰ ਰਾਜਵਿੰਦਰ ਸਿੰਘ ਕੈਡਿਟਸ ਦੀ ਟ੍ਰੇਨਿੰਗ ਸਟੇਡੀਅਮ ਵਿੱਚ ਕਰਵਾ ਰਹੇ ਹਨ। ਇਸ ਮੌਕੇ ਐਨ.ਸੀ.ਸੀ. ਅਫ਼ਸਰ ਡਾ. ਕਰਨਬੀਰ ਸਿੰਘ ਅਤੇ ਐਨ.ਸੀ.ਸੀ. ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਵੀ ਮੌਜੂਦ ਸਨ।

.

.