ਪੀਟੀਬੀ ਨਿਊਜ਼ “ਸਿਖਿਆ” : ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਫਿਿਜਕਸ ਵਿਭਾਗ ਦੇ ਅਧਿਆਪਕ ਡਾ. ਨਰਵੀਰ ਸਿੰਘ ਨੇ ਫਿਜਿਕਸ ਵਿਭਾਗ ਦੇ ਮੁੱਖੀ ਵਜੋਂ ਅਹੁੱਦਾ ਸੰਭਾਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਡਾ. ਨਰਵੀਰ ਸਿੰਘ ਨੂੰ ਵਧਾਈ ਦਿੰਦਿਆ ਕਿਹਾ ਕਿ ਡਾ. ਨਰਵੀਰ ਸਿੰਘ ਸਾਇੰਸ ਦੇ ਖੇਤਰ ਵਿਚ ਇਕ ਅਲੱਗ ਪਹਿਚਾਣ ਬਣਾ ਚੁੱਕੇ ਹਨ।
ਸਾਨੂੰ ਆਸ ਹੈ ਕਿ ਡਾ. ਨਰਵੀਰ ਸਿੰਘ ਆਪਣੀ ਵਿਦਵਤਾ ਨਾਲ ਫਿਜਿਕਸ ਵਿਭਾਗ ਦੀਆਂ ਪ੍ਰਾਪਤੀਆਂ ਵਿਚ ਵਾਧਾ ਕਰਦਿਆਂ, ਵਿਭਾਗ ਦਾ ਨਾਮ ਹੋਰ ਉੱਚਾ ਕਰਨਗੇ ਅਤੇ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਡਾ. ਨਰਵੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਉਹ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸਪਲ ਡਾ. ਗੁਰਪਿੰਦਰ ਸਿੰਘ ਸਮਰਾ ਦੇ ਤਹਿ ਦਿਲੋਂ ਧੰਨਵਾਦੀ ਹਨ ਕਿ ਜਿਨ੍ਹਾਂ ਨੇ ਮੈਂਨੂੰ ਇਕ ਨਵੀਂ ਜ਼ਿੰਮੇਵਾਰੀ ਸੌਂਪੀ ਹੈ ਅਤੇ
ਉਨ੍ਹਾਂ ਇਹ ਵੀ ਕਿਹਾ ਕਿ ਉਹ ਵਿਭਾਗ ਦੇ ਸਾਰੇ ਅਧਿਆਪਕ ਸਾਥੀਆਂ ਨਾਲ ਮਿਲ ਕੇ ਵਿਭਾਗ ਨੂੰ ਹੋਰ ਉੱਚਾ ਲੈ ਕੇ ਜਾਣਗੇ ਅਤੇ ਵੱਧ ਤੋਂ ਵੱਧ ਪ੍ਰਾਪਤੀਆਂ ਕਰਨਗੇ। ਇਸ ਮੌਕੇ ਡਾ. ਅਮਨਪ੍ਰੀਤ ਕੌਰ ਸੰਧੂ, ਡਾ. ਅੰਮ੍ਰਿਤਪਤਲ ਸਿੰਘ ਨਿੰਦਰਾਯੋਗ, ਡਾ. ਰੰਜੂ ਮਹਾਜਨ, ਡਾ. ਨਵਨੀਤ ਅਰੋੜਾ, ਰਵਨੀਤ ਕੌਰ, ਮਨਦੀਪ ਕੌਰ ਤੋਂ ਇਲਾਵਾ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ ਪੀ.ਏ. ਟੂ ਪ੍ਰਿੰਸੀਪਲ ਵੀ ਹਾਜ਼ਰ ਸਨ।