PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ ਡਾ. ਸੁਧੀਰ ਸ਼ਰਮਾ ਨੇ ਡਿਜੀਟਲ ਲਾਇਬਰੇਰੀ ਦਾ ਕੀਤਾ ਉਦਘਾਟਨ,

dr-sudhir-sharma-inaugurated-digital-library-mehar-chand-polytechnic-college

.

PTB ਨਿਊਜ਼ “ਸਿੱਖਿਆ” : ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਸਥਾਪਨਾ ਦੇ 70 ਸਾਲ ਪੂਰੇ ਹੋਣ ਤੇ ਪਲੈਟੀਨਮ ਜੁਬਲੀ ਉਤਸਵ ਦੇ ਮੌਕੇ ਕਾਲਜ ਦੀ ਇਤਿਹਾਸਿਕ ਅਤੇ ਪੁਰਾਣੀ ਲਾਇਬਰੇਰੀ ਨੂੰ ਨਵੇਂ ਸੋਫਟਵੇਅਰ ‘ਕੋਹਾ’ ਨਾਲ ਲੈਸ ਕਰਕੇ ਵਿਦਿਆਰਥੀਆਂ ਦੀ ਸਹੂਲਤ ਲਈ ਡਿਜੀਟਲ ਬਣਾਇਆ ਗਿਆ ਹੈ, ਜਿਸਦਾ ਉਦਘਾਟਨ ਜਲੰਧਰ ਸ਼ਹਿਰ ਦੇ ਉਘੇ ਸਮਾਜ ਸੁਧਾਰਕ ਡਾ. ਸੁਧੀਰ ਸ਼ਰਮਾ ਵੱਲੋਂ ਕੀਤਾ ਗਿਆ | ਉਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਵਿਭਾਗ ਮੁਖੀਆਂ ਨੇ ਕੀਤਾ |

.

.

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਦੀ ਲਾਏਬਰੇਰੀ ਵਿੱਚ 40 ਹਜ਼ਾਰ ਕਿਤਾਬਾਂ ਹਨ, ਜਿਸ ਵਿੱਚ 5000 ਕਿਤਾਬਾਂ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ, ਪ੍ਰੇਰਣਾਸ੍ਰੋਤ ਅਤੇ ਚਰਿੱਤਰ ਨਿਰਮਾਣ ਵਿੱਚ ਸਹਾਈ ਪੁਸਤਕਾਂ ਸ਼ਾਮਿਲ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ | ਡਾ. ਸੁਧੀਰ ਸ਼ਰਮਾ ਨੇ ਕਿਹਾ ਕਿ ਉਹ ਕਿਤਾਬਾਂ ਦਾ ਸੰਗ੍ਰਹਿ ਵੇਖ ਕੇ ਬਹੁਤ ਖੁਸ਼ ਹੋਏ ਹਨ ਅਤੇ ਓਹਨੇ ਨੇ ਇੱਕ ਲੱਖ, ਗਿਆਰਾਂ ਹਜ਼ਾਰ ਗਿਆਰਾਂ ਰੁਪਏ ਕਾਲਜ ਦੀ ਲਾਇਬਰੇਰੀ ਨੂੰ ਦਾਨ ਕੀਤੇ |

.

.

ਉਨਾਂ ਇਹ ਵੀ ਕਿਹਾ ਕਿ ਉਹ ਜਲਦ ਹੀ ਲਾਏਬਰੇਰੀ ਦੀ ਨੁਹਾਰ ਬਦਲਣ ਲਈ ਫਰਸ਼ ਉੱਪਰ ਟਾਈਲਾਂ ਲਗਵਾਉਣਗੇ ਅਤੇ ਅਲਮਾਰੀਆਂ ਨੂੰ ਵੀ ਆਧੁਨਿਕ ਬਣਾਇਆ ਜਾਵੇਗਾ | ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਨ੍ਹਾਂ ਨੂੰ ਕਾਲਜ ਕੈਂਪਸ ਦਾ ਰਾਉਂਡ ਲਗਵਾਇਆ ਅਤੇ ਸਮੁੱਚੇ ਇੰਫਰਾਸਟਰਕਚਰ ਦੀ ਝਾਤ ਪੁਆਈ, ਜਿਸ ਵਿੱਚ ਆਡੀਟੋਰੀਅਮ, ਸੀ.ਐਨ.ਸੀ. ਅਤੇ ਹੋਰ ਲੈਬਾਂ, ਸੀ.ਡੀ.ਟੀ.ਪੀ. ਸੈਂਟਰ, ਸੈਮੀਨਾਰ ਹਾਲ, ਓਪਨ ਏਅਰ ਥੀਏਟਰ, ਵਰਕਸ਼ਾਪ, ਮੇਕਰ ਜ਼ੋਨ, ਇੰਡਸਟਰੀ ਕਾਰਨਰ ਆਦਿ ਸ਼ਾਮਿਲ ਸਨ |

.

.

ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਮੁਖੀ ਵਿਭਾਗਾਂ ਨੇ ਇਸ ਮੌਕੇ ਉੱਤੇ ਡਾ. ਸੁਧੀਰ ਸ਼ਰਮਾ ਨੂੰ ਅਮਰੀਕਾ ਦੀ ਸੈਂਟਰਲ ਯੂਨੀਵਰਸਿਟੀ ਤੋਂ ਡਾਕਟਰ ਦੀ ਡਿਗਰੀ ਪ੍ਰਾਪਤ ਹੋਣ ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਤੇ ਸਰਵ ਸ਼੍ਰੀ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਕਸ਼ਮੀਰ ਕੁਮਾਰ, ਪ੍ਰਿੰਸ ਮਦਾਨ, ਹੀਰਾ ਮਹਾਜਨ, ਤਰਲੋਕ ਸਿੰਘ, ਪ੍ਰਦੀਪ ਕੁਮਾਰ, ਸ੍ਰੀਮਤੀ ਮੰਜੂ ਮਦਾਨ , ਸ੍ਰੀਮਤੀ ਰਿਚਾ ਸ਼ਰਮਾ ਅਤੇ ਅਜੇ ਦੱਤਾ ਵੀ ਸ਼ਾਮਿਲ ਸਨ |

.

.