PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਸਿੱਖਿਆ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਐਨ.ਸੀ.ਸ ਅਤੇ ਐਨ.ਐਸ.ਐਸ. ਵਰਗੀਆਂ ਅਨੁਸ਼ਾਸ਼ਿਤ ਸਰਗਰਮੀਆਂ ਵਿੱਚ ਵੀ ਅੱਗੇ ਹੋ ਕੇ ਭਾਗ ਲੈ ਰਹੇ ਹਨ।
. .ਐਨ.ਸੀ.ਸੀ. ਕੈਡਿਟ ਅਭਿਸ਼ੇਕ ਕੁਮਾਰ ਅਤੇ ਗੁੜ੍ਹੀਆ ਵਰਮਾ ਜਿੱਥੇ 75ਵੇਂ ਗਣਤੰਤਰ ਦਿਵਸ ਤੇ ਦਿੱਲੀ ਦੇ ਕਰਤੱਵਯ ਪੱਥ ਤੇ ਕਾਲਜ ਦੀ ਪ੍ਰਤੀਨਿਧਤਾ ਕਰ ਰਹੇ ਹਨ, ਉਥੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋ ਰਹੇ ਪ੍ਰਦੇਸ਼ਿਕ ਸਮਾਰੋਹ ਵਿੱਚ 13 ਵਿਦਿਆਰਥੀ ਮਾਰਚ ਪਾਸਟ ਦਾ ਹਿੱਸਾ ਬਣਨ ਜਾ ਰਹੇ ਹਨ।
.
.ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੀਡੀਆ ਰਿਲੀਜ਼ ਵਿੱਚ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਦੀ ਮਿਹਨਤ ਅਤੇ ਸਫ਼ਲਤਾਵਾਂ ਤੇ ਮਾਣ ਮਹਿਸੂਸ ਕਰਦਾ ਹੈ। ਇਸ ਵਾਰ ਗਣਤੰਤਰ ਦਿਵਸ ਤੇ ਪੰਜਾਬ ਦੀ ਝਾਕੀ ਨਹੀਂ ਹੈ ਪਰ ਫਿਰ ਵੀ ਦੇਸ਼ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਕੇ ਲਾਇਲਪੁਰ ਖ਼ਾਲਸਾ ਕਾਲਜ ਦੇ 6 ਵਿਦਿਆਰਥੀ ਅਤੇ ਵਿਦਿਆਰਥਣਾਂ ਦਿੱਲੀ ਦੇ ਗਣਤੰਤਰ ਦਿਵਸ ਵਿਚ ਮਾਰਚ ਪਾਸਟ ਦਾ ਹਿੱਸਾ ਬਣਨਗੇ।
. .ਪੰਜਾਬ ਵਿੱਚ ਸਿਰਫ਼ ਲਾਇਲਪੁਰ ਖ਼ਾਲਸਾ ਕਾਲਜ ਹੈ ਜਿਸਦੇ 6 ਵਿਦਿਆਰਥੀ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੀਨੀਅਰ ਅੰਡਰ ਅਫ਼ਸਰ ਜਸਪ੍ਰੀਤ, ਅੰਡਰ ਅਫ਼ਸਰ ਮੋਹਨ ਠਾਕੁਰ ਅਤੇ ਰਵਿੰਦਰ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀ ਜਲੰਧਰ ਦੇ ਗਣਤੰਤਰ ਦਿਵਸ ਸਮਾਰੋਹ ਦਾ ਹਿੱਸਾ ਬਣਨਗੇ।
.ਕਾਲਜ ਦਾ ਐਨ.ਸੀ.ਸੀ. ਯੂਨਿਟ 2 ਪੰਜਾਬ ਐਨ.ਸੀ.ਸੀ. ਬਟਾਲੀਅਨ ਨਾਲ ਸਬੰਧਿਤ ਹੈ ਅਤੇ ਇਸ ਵੇਲੇ ਹਵਲਦਾਰ ਰਾਜਵਿੰਦਰ ਸਿੰਘ ਕੈਡਿਟਸ ਦੀ ਟ੍ਰੇਨਿੰਗ ਸਟੇਡੀਅਮ ਵਿੱਚ ਕਰਵਾ ਰਹੇ ਹਨ। ਇਸ ਮੌਕੇ ਐਨ.ਸੀ.ਸੀ. ਅਫ਼ਸਰ ਡਾ. ਕਰਨਬੀਰ ਸਿੰਘ ਅਤੇ ਐਨ.ਸੀ.ਸੀ. ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਵੀ ਮੌਜੂਦ ਸਨ।
. .