PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਵਿਖੇ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ,

75th-republic-day-was-celebrated-at-lyallpur-khalsa-college

.

PTB ਨਿਊਜ਼ “ਸਿੱਖਿਆ” : ਉੱਤਰੀ ਭਾਰਤ ਦੀ ਸਿਰਮੌਰ ਵਿਿਦਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ 75ਵਾਂ ਗਣਤੰਤਰ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਕਾਲਜ ਦੇ ਆਰਮੀ ਵਿੰਗ ਦੇ ਕੈਡਿਟਾਂ ਨੂੰ ਸੀਨੀਅਰ ਅੰਡਰ ਅਫ਼ਸਰ ਜਸਪ੍ਰੀਤ ਅਤੇ ਏਅਰ ਵਿੰਗ ਨੂੰ ਸੀਨੀਅਰ ਅੰਡਰ ਅਫ਼ਸਰ ਲਕਸ਼ਮਣ ਨੇ ਕਮਾਂਡ ਕੀਤੀ।

.

.

ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਇਹ ਗਣਤੰਤਰ ਦਿਵਸ ਸਾਡੇ ਵਿਦਿਆਰਥੀਆਂ ਲਈ ਮਾਣ ਦੇ ਪਲ ਲੈ ਕੇ ਆਇਆ ਹੈ ਕਿਉਂਕਿ ਇਸ ਸਾਲ ਕਾਲਜ ਦੇ ਪੰਜ ਵਿਿਦਆਰਥੀ ਦਿੱਲੀ ਵਿਖੇ ਰਾਸ਼ਟਰੀ ਪਰੇਡ ਦਾ ਹਿੱਸਾ ਬਣੇ ਹਨ। ਇਹ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਯੋਗਤਾ ਦਾ ਨਤੀਜਾ ਹੈ ਜਿਸ ਕਰਕੇ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਐਨ.ਸੀ.ਸੀ. ਅਤੇ ਐਨ.ਐਸ.ਐਸ. ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਣਤੰਤਰ ਦੀ ਆਤਮਾ ਪੜ੍ਹੇ ਲਿਖੇ ਨਾਗਰਿਕਾਂ ਵਿੱਚ ਵਸਦੀ ਹੈ।

.

.

ਗਣਤੰਤਰ ਸਾਨੂੰ ਅਧਿਕਾਰ ਵੀ ਦਿੰਦਾ ਹੈ ਅਤੇ ਸਾਡੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਵੀ ਕਰਦਾ ਹੈ। ਇਸ ਲਈ ਵੋਟ ਦੇ ਅਧਿਕਾਰ ਨੂੰ ਜ਼ਿੰਮੇਵਾਰੀ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਸਿੱਖਿਆ ਜਿੱਥੇ ਇਨਸਾਨ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀ ਹੈ, ਉਥੇ ਵਿਚਾਰਾਂ ਦੀ ਚੇਤਨਾ ਨੂੰ ਪ੍ਰਵਾਹਿਤ ਵੀ ਕਰਦੀ ਹੈ ਅਤੇ ਇਹੋ ਚੇਤਨਾ ਇਨਸਾਨ ਨੂੰ ਜ਼ਿੰਮੇਵਾਰ ਅਤੇ ਜਵਾਬਦੇਹ ਨਾਗਰਿਕ ਬਣਾਉਂਦੀ ਹੈ।

.

.

ਇਸ ਸਮਾਰੋਹ ਦਾ ਸੰਚਾਲਨ ਡਾ. ਕਰਨਬੀਰ ਸਿੰਘ ਏ.ਐੱਨ.ਓ. ਆਰਮੀ ਵਿੰਗ, ਡਾ. ਮਨਪ੍ਰੀਤ ਸਿੰਘ ਲਹਿਲ ਏ.ਐੱਨ.ਓ. ਏਅਰ ਵਿੰਗ ਅਤੇ ਐਨ.ਐਸ.ਐਸ. ਅਫ਼ਸਰ ਪ੍ਰੋ. ਸਰਬਜੀਤ ਸਿੰਘ ਤੇ ਪ੍ਰੋ. ਹੇਮਿੰਦਰ ਸਿੰਘ ਦੁਆਰਾ ਕੀਤਾ ਗਿਆ। ਇਸ ਮੌਕੇ ਪ੍ਰੋ. ਜਸਰੀਨ ਕੌਰ ਵਾਈਸ ਪ੍ਰਿੰਸੀਪਲ, ਪ੍ਰੋ. ਨਵਦੀਪ ਕੌਰ, ਕਾਲਜ ਰਜਿਸਟਰਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।

.

.

.