PTB News

Latest news
जालंधर, CM मान ने निकाला पवन टीनू के हक़ में रोड शो, कहा पंजाब को पंजाब बनाएंगे, न कि यूके-अमेरिका, के.एम.वी. में हैपी ट्रेलस -विदाई समारोह का आयोजन, हरमनदीप बनी मिस फेयरवैल डीएवी यूनिवर्सिटी ने किया सीआरपीएफ कर्मियों के बच्चों को शिक्षित करने हेतु किया करार, एजीआई ग्लोबल स्कूल ने “शो एंड टेल” प्रतियोगिता का आयोजन किया, सेंट सोल्जर कॉलेज ऑफ को एजुकेशन में बिजनेस प्लान प्रतियोगिता का आयोजन किया गया, एचएमवी की बीसीए सेमेस्टर-3 की छात्राएं यूनिवर्सिटी में छाईं, जालंधर पठानकोट बाईपास पर हुआ बड़ा हादसा, 10 से ज्यादा गाड़ियां आपस में टकराई, कई लोग हुए घायल, देखें... WhatsApp, की भारत सरकार को बड़ी चेतावनी, मजबूर किया तो छोड़ देंगे देश, जाने क्यों? रद्द किया चुनाव आयोग ने इस भाजपा उम्मीदवार का नामांकन, कनाडा से बड़ी खबर, विजिटर वीजा में देरी करना, कनाडा सरकार को पड़ा भारी, जाने पूरा मामला,
Translate

ਲਾਇਲਪੁਰ ਖ਼ਾਲਸਾ ਕਾਲਜ ਨੇ ਜੀਐਨਡੀਯੂ ਦੀ ਸਪੋਰਟਸ ਦੀ ਓਵਰਲਆਲ ਜਨਰਲ ਚੈਪਿਅਨਸ਼ਿਪ ’ਚ ਫਸਟ ਰੱਨਰਅਪ ਟਰਾਫੀ ਜਿੱਤੀ,

Lyallpur Khalsa College won the first runner-up trophy in the overall general championship of sports of GNDU

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸਪੋਰਟਸ ਦੀ ਓਵਰਆਲ ਜਨਰਲ ਚੈਪਿਅਨਸ਼ਿਪ ਵਿਚ ਫਸਟ ਰੱਨਰਅਪ ਟਰਾਫੀ ਜਿੱਤੀ। ਇਹ ਟ੍ਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 52ਵੇਂ ਸਲਾਨਾ ਖੇਡ ਇਨਾਮ ਵੰਡ ਸਮਾਗਮ ਦੌਰਾਨ ਪ੍ਰਾਪਤ ਕੀਤੀ ਗਈ। ਇਸ ਖੇਡ ਇਨਾਮ ਵੰਡ ਸਮਾਗਮ ਵਿਚ ਸ੍ਰੀ ਅਨੁਰਾਗ ਠਾਕੁਰ, ਮਾਨਯੋਗ ਕੈਬਿਨਟ ਮੰਤਰੀ, ਮਿਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।

ਉਨ੍ਹਾਂ ਨੇ ਖੇਡਾਂ ਦੇ ਖੇਤਰ ਵਿਚ ਬੇਮਿਸਾਲ ਪ੍ਰਾਪਤੀਆਂ ਕਰਨ ਵਾਲੀਆਂ ਸੰਸਥਾਵਾਂ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਇਨਾਮ ਵੰਡ ਸਮਾਗਮ ਵਿਚ ਖੇਡਾਂ ਦੇ ਖੇਤਰ ਵਿਚ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੂੰ 123 ਪੁਆਇੰਟ ਹਾਸਿਲ ਕਰਕੇ ਸਪੋਰਟਸ ਦੀ ਜਨਰਲ ਚੈਪਿਅਨਸ਼ਿਪ ਟਰਾਫੀ (ਲੜਕਿਆਂ ਦੇ ਵਰਗ ਵਿਚ) ਜਿੱਤਣ ਤੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਕਾਲਜ ਵਲੋਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਐਸ.ਐਸ. ਬੈਂਸ, ਡੀਨ ਸਪੋਰਟਸ ਅਤੇ ਜੇਤੂ ਖਿਡਾਰੀਆਂ ਨੇ ਮੁੱਖ ਮਹਿਮਾਨ ਕੋਲੋਂ ਇਹ ਟਰਾਫੀ ਪ੍ਰਾਪਤ ਕੀਤੀ।

ਸਮਾਗਮ ਵਿਚ ਡਾ. ਕੇ.ਐਸ. ਕਾਹਲੋਂ ਰਜਿਸਟਰਾਰ ਅਤੇ ਡਾ. ਬਹਿਲ ਡੀਨ ਯੂਨੀਵਰਸਿਟੀ ਅਫੇਅਰਜ਼ ਨੇ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਖੇਡਾਂ ਦੇ ਖੇਤਰ ਵਿਚ ਉੱਚ ਪ੍ਰਾਪਤੀਆਂ ਕਰਨ ’ਤੇ ਵਿਸ਼ਵ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਵਧਾਈ ਦਿੱਤੀ। ਇਸ ਪ੍ਰਾਪਤੀ ਤੇ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਪ੍ਰਿੰਸੀਪਲ, ਸਰੀਰਿਕ ਸਿੱਖਿਆ ਵਿਭਾਗ ਅਤੇ ਖਿਡਾਰੀਆਂ ਨੂੰ ਮੁਬਾਰਕ ਦਿੱਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਕਾਲਜ ਨੇ 35 ਇੰਟਰ ਕਾਲਜ ਚੈਪਿਅਨਸ਼ਿਪ ਵਿਚ ਭਾਗ ਲਿਆ ਜਿਸ ਵਿਚੋਂ 10 ਗੇਮਾਂ ਵਿਚ ਪਹਿਲਾ ਸਥਾਨ, 17 ਵਿਚ ਦੂਜਾ ਸਥਾਨ ਤੇ 7 ਵਿਚ ਤੀਜਾ ਸਥਾਨ ਹਾਸਲ ਕੀਤਾ।

ਕਾਲਜ ਨੇ ਹਾਕੀ, ਬਾਸਕਿਟਬਾਲ, ਟੈਨਿਸ, ਕਨੋਇੰਗ, ਕੇਅਕਿੰਗ, ਸੂਟਿੰਗ (ਏਅਰ ਰਾਈਫਲ ਅਤੇ ਏਅਰ ਪਿਸਟਲ) ਰੋਡ ਸਾਈਕਲੰਿਗ, ਵੇਟ ਲਿਫਟਿੰਗ ਅਤੇ ਪੈਨਚਕ ਸਿਲਾਟ ਵਿਚ ਚੈਂਪਿਅਨਸ਼ਿਪਸ ਜਿੱਤੀਆਂ। ਉਨ੍ਹਾਂ ਦੱਸਿਆ ਕਿ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਜਿਥੇ ਖੇਡਾਂ ਲਈ ਵੱਡੀ ਰਾਸ਼ੀ ਖਰਚ ਕਰਦਾ ਹੈ, ਉੱਥੇ ਖਿਡਾਰੀਆਂ ਲਈ ਫ੍ਰੀ ਹੋਸਟਲ ਤੇ ਰਿਹਾਇਸ਼ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ ਉਨ੍ਹਾਂ ਕਿਹਾ ਕਿ ਕਾਲਜ ਵਲੋਂ ਸਾਰੇ ਖਿਡਾਰੀਆਂ ਤੋਂ ਪੜ੍ਹਾਈ ਦਾ ਨਾ-ਮਾਤਰ ਖਰਚ ਲਿਆ ਜਾਂਦਾ ਹੈ

ਕਿਉਂਕਿ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਸਵ: ਸਰਦਾਰ ਬਲਬੀਰ ਸਿੰਘ ਦਾ ਸੁਪਨਾ ਸੀ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਗਵਰਨਿੰਗ ਕੌਂਸਲ ਦੇ ਮੌਜੂਦਾ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਵੀ ਉਸੇ ਸੋਚ ਤੇ ਚਲਦਿਆਂ ਖਿਡਾਰੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾਂ ਵਚਨਬਧ ਹੈ।