PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰਦੇ ਹਨ। ਇਸੇ ਲੜੀ ਵਿਚ ਕਾਲਜ ਦੇ ਖਿਡਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰਾਈਫਲ ਸ਼ੂਟਿੰਗ ਅਤੇ ਪਿਸਟਲ ਸ਼ੂਟਿੰਗ ਦੀ ਅੰਤਰ ਕਾਲਜ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ ਰਿਕਾਰਡ ਕਾਇਮ ਕੀਤਾ ਹੈ।
. .ਇਥੇ ਇਹ ਯਿਕਰਜੋਗ ਹੈ ਕਿ ਕਾਲਜ ਨੇ ਇਹ ਚੈਨਪੀਅਨਸ਼ਿਪ ਲਗਾਤਾਰ ਤੀਜੀ ਵਾਰ ਜਿੱਤੀ ਹੈ। ਇਸ ਮੌਕੇ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਸਪੋਰਟਸ ਵਿਭਾਗ ਦੇ ਸਟਾਫ ਮੈਂਬਰਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ.
.
.ਜਸਪਾਲ ਸਿੰਘ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ‘ਤੇ ਡਾ. ਸਿਮਰਨਜੀਤ ਸਿੰਘ ਬੈਂਸ, ਡੀਨ ਸਪੋਰਟਸ, ਕੋਚ ਸ੍ਰੀਮਤੀ ਰਾਜਵਿੰਦਰ ਕੌਰ ਤੇ ਸਮੂਹ ਅਧਿਆਪਕਾਂ ਤੇ ਵਿਦਿਆਰਥੀ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਖਿਡਾਰੀਆਂ ਨੇ ਆਪਣੇ ਕੋਚਾਂ ਦੀ ਦੇਖ ਰੇਖ ਵਿੱਚ ਬਹੁਤ ਸਖ਼ਤ ਮਿਹਨਤ ਕੀਤੀ ਸੀ, ਜਿਸ ਸਦਕਾ ਕਾਲਜ ਨੇ ਇਹ ਚੈਂਪੀਅਨਸ਼ਿਪ ਜਿੱਤੀ ਹੈ।
. .ਉਨ੍ਹਾਂ ਦੱਸਿਆ ਕਿ ਵਿਦਿਆਰਥੀ ਖਿਡਾਰੀ ਮਨਪ੍ਰੀਤ ਸਿੰਘ ਬਸਰਾ ਨੇ ਰਾਈਫਲ ਸ਼ੂਟਿੰਗ ਵਿੱਚ 600 ਵਿਚੋਂ 596 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਖਿਡਾਰੀ ਨੂੰ ਸੱਠ ਟੀਚੇ ਦਿੱਤੇ ਗਏ ਹਨ ਅਤੇ ਉਸਨੇ 56 ਵਿੱਚ ਬੁੱਲਜ਼ ਆਈ ਨੂੰ ਮਾਰ ਕੇ ਇਹ ਪ੍ਰਾਪਤੀ ਕੀਤੀ। ਇਸੇ ਤਰ੍ਹਾਂ ਵਿਦਿਆਰਥੀ ਖਿਡਾਰੀ ਉਮੇਸ਼ ਚੌਧਰੀ ਨੇ ਵੀ ਪਿਸਟਲ ਸ਼ੂਟਿੰਗ ਵਿੱਚ 600 ਵਿਚੋਂ 589 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
.ਵਿਦਿਆਰਥੀ ਉਦੈ ਸਿੰਘ ਠਾਕੁਰ ਅਤੇ ਅੰਮ੍ਰਿਤਪਾਲ ਨੇ ਵੀ ਵਧੀਆਂ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰੋ. ਅਜੇ ਕੁਮਾਰ, ਸ੍ਰੀ ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ, ਸ੍ਰੀ ਸੁਨੀਲ ਕੁਮਾਰ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
. .