PTB News

Latest news
जालंधर के डॉ. रमन चावला को वियना (Austria) में आयोजित अंतरराष्ट्रीय सम्मेलन में अतिथि व्याख्याता के ... ਲਾਇਲਪੁਰ ਖ਼ਾਲਸਾ ਕਾਲਜ ਵਿਖੇ ਮੈਰਿਟ ਧਾਰਕਾਂ ਨੇ ਬਾਇਓਟੈਕਨਾਲੋਜੀ ਕੋਰਸ ਵਿੱਚ ਲਿਆ ਦਾਖ਼ਲਾ, सेंट सोल्जर ग्रुप के विद्यार्थियों ने गर्मी की छुट्टियों में फैंसी ड्रेस प्रतियोगिता में भाग लिया, एच.एम.वी. की बीए सेमेस्टर-3 (पोलिटिकल साइंस ऑनर्स) की छात्राएं मेरिट में, बड़ी ख़बर, ‘इजरायल के साथ सीजफायर को लेकर नहीं हुआ समझौता’, ट्रंप के दावे के बाद ईरान दिया यह जवाब, परिवर्तन के बीज बोना: बंगा में हाई स्कूल के छात्रों द्वारा ग्रामीण उद्यमिता को बढ़ावा देने वाली एक प... ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਵੋਕ ਵੈਬ ਟੈਕਨੋਲੋਜੀ ਐਂਡ ਮਲਟੀਮੀਡੀਆ ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ, आईवी वर्ल्ड स्कूल में शिक्षकों के लिए प्रेरणादायक कार्यशाला का आयोजन, प्रसिद्ध शिक्षाविद् सुश्री मंज... एच.एम.वी. में कन्सर्ट ऑफ पीस का आयोजन, सेंट सोल्जर लॉ कॉलेज अपने छात्रों को जज बनाने के कारण बना उम्मीदवारों की पहली पसंद,
Translate

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਮੈਰਿਟ ਧਾਰਕਾਂ ਨੇ ਬਾਇਓਟੈਕਨਾਲੋਜੀ ਕੋਰਸ ਵਿੱਚ ਲਿਆ ਦਾਖ਼ਲਾ,

merit-holders-take-admission-in-biotechnology-course-at-lyallpur-khalsa-college

.

PTB News “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਪੋਸਟ-ਗ੍ਰੈਜੂਏਟ ਬਾਇਓਟੈਕਨਾਲੋਜੀ ਵਿਭਾਗ, ਜੋ ਕਿ ਪੰਜਾਬ ਵਿੱਚ ਸੰਸਥਾਪਕ ਵਿਭਾਗ ਹੈ ਜਿਸਨੇ 2001 ਤੋਂ ਬਾਇਓਟੈਕਨਾਲੋਜੀ ਸ਼ੁਰੂ ਕੀਤੀ ਸੀ। ਨਾਮਵਰ ਫ਼ੈਕਲਟੀ ਅਤੇ ਵਿਸ਼ਾਲ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਅਧਾਰ ’ਤੇ ਇਹ ਕਾਲਜ ਪੰਜਾਬ ਦਾ ਇਕਲੌਤਾ ਕਾਲਜ ਹੈ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਬਾਇਓਟੈਕਨਾਲੋਜੀ ਵਿੱਚ ਐਮ.ਐਸਸੀ. ਡਿਗਰੀ ਪ੍ਰਦਾਨ ਕਰ ਰਿਹਾ ਹੈ।

.

ਇਸੇ ਲੜੀ ਹੇਠ, ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਿੰਨ ਮੈਰਿਟ ਧਾਰਕ ਵਿਦਿਆਰਥੀ: ਕਰੀਨਾ ਭਾਰਤੀ 95% ਅੰਕਾਂ ਨਾਲ, ਖ਼ੁਸ਼ਬੂ 95% ਅੰਕਾਂ ਨਾਲ ਅਤੇ ਸਿਮਰਨਜੀਤ ਸਿੰਘ 94% ਅੰਕਾਂ ਨਾਲ ਲਾਇਲਪੁਰ ਖ਼ਾਲਸਾ ਕਾਲਜ ਕੈਂਪਸ ਵਿੱਚ ਬਾਇਓਟੈਕਨਾਲੋਜੀ ਵਿੱਚ ਯੂਜੀ ਕੋਰਸ ਵਿੱਚ ਸ਼ਾਮਲ ਹੋਏ। ਉਨ੍ਹਾਂ ਦਾ ਫੈਸਲਾ ਬਾਇਓਟੈਕ ਸਿੱਖਿਆ ਦੀ ਵਧਦੀ ਮੰਗ ਅਤੇ ਵਿਗਆਨਕ ਅਧਿਐਨ ਲਈ ਇੱਕ ਪ੍ਰਮੁੱਖ ਸੰਸਥਾ ਵਜੋਂ ਕਾਲਜ ਦੀ ਸਾਖ ਨੂੰ ਉਜਾਗਰ ਕਰਦਾ ਹੈ।

.

ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵੀ ਇਨ੍ਹਾਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਕਿਹਾ, “ਸਾਨੂੰ ਅਜਿਹੇ ਹੋਣਹਾਰ ਵਿਿਦਆਰਥੀਆਂ ਵਲੋਂ ਬੀ.ਐਸਸੀ. ਬਾਇਓਟੈਕਨਾਲੋਜੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ‘ਤੇ ਖੁਸ਼ੀ ਹੈ। ਉਨ੍ਹਾਂ ਦੀ ਚੋਣ ਕੋਰਸ ਦੀ ਸਾਰਥਕਤਾ ਅਤੇ ਭਵਿੱਖ ਦੇ ਬਾਇਓਟੈਕ ਨੇਤਾਵਾਂ ਨੂੰ ਪਾਲਣ-ਪੋਸ਼ਣ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ”। ਵਿਦਿਆਰਥੀਆਂ ਨੇ ਕਿਹਾ ਕਿ ਬਾਇਓਟੈਕਨਾਲੋਜੀ, ਮੈਡੀਕਲ ਵਿਿਗਆਨ ਅਤੇ ਤਕਨਾਲੋਜੀ ਵਿੱਚ ਉੱਭਰ ਰਿਹਾ ਖੇਤਰ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਲਾਇਲਪੁਰ ਖ਼ਾਲਸਾ ਕਾਲਜ ਨੂੰ ਇਸਦੇ ਬੇਮਿਸਾਲ ਬਾਇਓਟੈਕਨਾਲੋਜੀ ਪ੍ਰੋਗਰਾਮ ਅਤੇ ਮਾਹਰਾਂ ਤੋਂ ਸਿੱਖਣ ਦੇ ਮੌਕੇ ਲਈ ਚੁਣਿਆ ਹੈ।

.

ਕਾਲਜ ਦੀ ਸਾਖ ਅਤੇ ਬੁਨਿਆਦੀ ਢਾਂਚਾ ਉਨ੍ਹਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਇਹ ਉਨ੍ਹਾਂ ਦੇ ਕੇਰੀਅਰ ਸ਼ੁਰੂ ਕਰਨ ਲਈ ਆਦਰਸ਼ ਜਗ੍ਹਾ ਹੈ। ਵਿਦਿਆਰਥੀਆਂ ਨੇ ਜ਼ਿਕਰ ਕੀਤਾ ਕਿ ਬਾਇਓਟੈਕਨਾਲੋਜੀ ਕੋਰਸ ਨਵੀਨਤਮ ਅਤੇ ਅੱਪਡੇਟ ਕੀਤਾ ਉੱਭਰ ਰਿਹਾ ਖੇਤਰ ਹੈ, ਇਸ ਲਈ ਉਹ ਬਾਇਓਟੈਕਨਾਲੋਜੀ ਅਧੀਨ ਫਾਰਮਾਸਿਊਟੀਕਲ ਉਦਯੋਗਾਂ ਵਿੱਚ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨਾ ਚਾਹੁੰਦੇ ਹਨ। ਵਿਦਿਆਰਥੀਆਂ ਨੇ ਜ਼ਿਕਰ ਕੀਤਾ ਕਿ ਇਹ ਨਵੇਂ ਹੁਨਰ ਅਧਾਰਤ ਕੋਰਸਾਂ ਵਾਲਾ ਵਿਹਾਰਕ ਖੇਤਰ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੋਵਿਡ-19 ਦੀ ਵਿਸ਼ਵਵਿਆਪੀ ਸਮੱਸਿਆ ਨਾਲ ਨਜਿੱਠਣ ਦੇ ਯੋਗ ਹਾਂ, ਤਾਂ ਇਹ ਬਾਇਓਟੈਕਨਾਲੋਜੀ ਦੇ ਕਾਰਨ ਹੈ ਜੋ ਕਿ ਖੁਦ ਬਾਇਓਲੋਜੀ ਪਲੱਸ ਤਕਨਾਲੋਜੀ ਦਾ ਸੁਮੇਲ ਹੈ।

.

ਡਾ. ਅਰੁਣ ਦੇਵ ਸ਼ਰਮਾ, ਮੁਖੀ ਬਾਇਓਟੈਕਨਾਲੋਜੀ ਵਿਭਾਗ, ਨੇ ਕਿਹਾ ਕਿ ਭਾਰਤ ਸਰਕਾਰ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਕੈਰੀਅਰ ਬਣਾਉਣ ਲਈ ਵੀ ਜ਼ੋਰ ਦੇ ਰਹੀ ਹੈ ਕਿਉਂਕਿ ਅਗਲੀ ਉਦਯੋਗ ਕ੍ਰਾਂਤੀ ਬਾਇਓਟੈਕਨਾਲੋਜੀ ਦੁਆਰਾ ਸੰਚਾਲਿਤ ਹੋਵੇਗੀ। ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਅਗਲੀ ਪੀੜ੍ਹੀ ਦੇ ਬਾਇਓਟੈਕ ਇਨੋਵੇਟਰਾਂ ਨੂੰ ਪੈਦਾ ਕਰਨ ਦੇ ਸਾਡੇ ਵਿਭਾਗ ਦੇ ਮਿਸ਼ਨ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ।ਸਾਨੂੰ ਵਿਸ਼ਵਾਸ ਹੈ ਕਿ ਸਾਡੇ ਉੱਨਤ ਪਾਠਕ੍ਰਮ, ਖੋਜ-ਅਧਾਰਤ ਪਹੁੰਚ ਨਾਲ ਉਹ ਇਸ ਪਰਿਵਰਤਨਸ਼ੀਲ ਖੇਤਰ ਵਿੱਚ ਮੋਹਰੀ ਵਜੋਂ ਭੂਮਿਕਾ ਨਿਭਾਉਣੇ। ਇਸ ਮੌਕੇ ‘ਤੇ ਡਾ. ਗੁਰਪ੍ਰੀਤ ਸਿੰਘ ਅਤੇ ਪ੍ਰੋ. ਅੰਮ੍ਰਿਤਾ ਚੌਹਾਨ ਵੀ ਮੌਜੂਦ ਸਨ।

.

.

Latest News