ਪੀਟੀਬੀ ਖਬਰਾਂ ਜਲੰਧਰ : ਨੌਨਿਹਾਲ ਸਿੰਘ IPS ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਕਮਿਸ਼ਟਨਰੇਟ ਜਲੰਧਰ ਦੇ ਅਧਿਕਾਰੀਆਂ/ਕ੍ਰਮਚਾਰੀਆਂ ਨਾਲ ਵੈਲਫੇਅਰ ਮੀਟਿੰਗ ਕਰਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈ ਸੀ ਅਤੇ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੀਆਂ ਦੁੱਖ ਤਕਲੀਫਾਂ ਅਤੇ ਵਿਭਾਗ ਨਾਲ ਸਬੰਧਿਤ ਜਰੂਰਤਾਂ ਦਾ ਜਲਦ ਹੱਲ ਕੀਤਾ ਜਾਵੇਗਾ।
ਜੋ ਇਸ ਲੜੀ ਤਹਿਤ ਨੌਨਿਹਾਲ ਸਿੰਘ IPS ਕਮਿਸ਼ਨਰ ਪੁਲਿਸ ਜਲੰਧਰ ਨੂੰ ਉਚੇਚੇ ਤੌਰ ‘ਤੇ ਫੈਲਫੇਅਰ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਅਧਿਕਾਰੀਆਂ / ਕ੍ਰਮਚਾਰੀਆਂ ਵੱਲੋਂ ਆਪਣੀਆਂ ਦੁੱਖ ਤਕਲੀਫਾ/ਵਿਭਾਗ ਨਾਲ ਸਬੰਧਤ ਸਾਜੋ ਸਮਾਨ ਦੀ ਲੋੜ ਸਬੰਧੀ ਮੁੱਦਾ ਉਠਾਇਆ ਗਿਆ ਸੀ, ਇਹ ਮੁੱਦਾ ਮਾਨਯੋਗ ਵੀ.ਕੇ. ਭਾਵਰਾ, IPS, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਅਰਪਿਤ ਸ਼ੁਕਲਾ, IPS ਵਧੀਕ ਡਾਇਰੈਕਟਰ ਜਨਰਲ ਪੁਲਿਸ, ਵੈਲਫੇਅਰ, ਪੰਜਾਬ ਚੰਡੀਗੜ੍ਹ ਦੇ ਧਿਆਨ ਵਿੱਚ ਲਿਆਂਦਾ ਗਿਆ।
ਮਾਨਯੋਗ DGP. ਪੰਜਾਬ ਜੀ ਵੱਲੋਂ ਪੁਲਿਸ ਅਧਿਕਾਰੀਆਂ / ਕ੍ਰਮਚਾਰੀਆਂ ਲਈ ਸਾਜੋ ਸਮਾਨ ਦੀ ਲੋੜ ਸਬੰਧੀ ਸਾਰੇ ਮੁੱਦਿਆਂ ਦਾ ਤੁਰੰਤ ਨਿਪਟਾਰਾ ਕਰਕੇ ਸਬੰਧਤ ਸਾਜੋ ਸਮਾਨ ਮੁਹੱਈਆ ਕਰਵਾਇਆ ਗਿਆ। ਅੱਜ ਦੀ ਵੈਲਫੇਅਰ ਮੀਟਿੰਗ ਵਿੱਚ ਜਸਕਿਰਨਜੀਤ ਸਿੰਘ ਤੇਜਾ, PPS , ਡਿਪਟੀ ਕਮਿਸ਼ਨਰ ਪੁਲਿਸ, ਇੰਨਵੈਸਟੀਗੇਸ਼ਨ ਜਲੰਧਰ,
ਵਤਸਲਾ ਗੁਪਤਾ IPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਸੁਹੇਲ ਮੀਰ IPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ-1, ਜਲੰਧਰ, ਹਰਪਾਲ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ -2 ਅਤੇ ਸਮੂਹ ਕ੍ਰਮਚਾਰੀਆਂ ਵੱਲੋਂ ਇਸ ਉਪਰਾਲੇ ਲਈ ਮਾਨਯੋਗ DGP. ਪੰਜਾਬ , ਮਾਨਯੋਗ ADGP ਵੈਲਫੇਅਰ, ਪੰਜਾਬ ਅਤੇ ਮਾਨਯੋਗ ਕਮਿਸ਼ਨਰ ਪੁਲਿਸ, ਜਲੰਧਰ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ।