PTB News

Latest news
ब्रिटिश ओलिविया स्कूल, में नन्हे-मुन्ने बच्चों ने मनाया बाल गोपाल महोत्सव, सेंट सोल्जर ग्रुप की विभिन्न स्कूल शाखाओं में धूमधाम से मनाई गई श्री कृष्ण जन्माष्टमी, इनोसेंट हार्ट्स स्कूल में हर्षोल्लास एवं भक्तिभाव से मनाया गया जन्माष्टमी उत्सव, रचनात्मकता एवं उल्लास के साथ नन्हे विद्यार्थियों ने मनाई श्रीकृष्ण जन्माष्टमी, एचएमवी, जालंधर् ने बढ़ाया राष्ट्रीय गौरव - प्राचार्या डॉ. एकता खोसला ‘एजुप्रेन्योर ऑफ द ईयर 2026’ से... Pyramid E-Services में घुस कर मैनेजर से मारपीट, स्टाफ का पर्स चोरी करने वाले मां-बेटे सहित 20 पर दर्... US President Donald Trump को उस समय एक जोरदार झटका लगा एयरपोर्ट पर कस्टम विभाग ने महिला के पास से बरामद किया 2.18 करोड़ का सोना 2 लाख अतिनिर्धन परिवारों को 300 यूनिट मुफ्त बिजली व महिलाओं को मिलेंगे 1500 रुपए जन्माष्टमी पर मुस्लिम आर्टिस्ट ने बनाईं भगवान कृष्ण की अद्भुत ऑयल पेंटिंग

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਾਲਜ ਦੇ ਵਿਚ ਲਗਾਈ ਗਈ ਈਕੋ ਨੈਵੀਗੇਟਰ ਕਲੱਬ ਦੁਆਰਾ ‘ਸਾਡਾ ਸੋਹਣਾ ਪੰਜਾਬ’ ਵਿਸ਼ੇ ‘ਤੇ ਵਰਕਸ਼ਾਪ

Workshop on 'Our Beautiful Punjab organized by Eco Navigator Club at Lyallpur Khalsa College

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਾਲਜ ਦੇ ਈਕੋ ਨੈਵੀਗੇਟਰ ਕਲੱਬ ਦੁਆਰਾ ‘ਸਾਡਾ ਸੋਹਣਾ ਪੰਜਾਬ’ ਵਿਸ਼ੇ ‘ਤੇ ਇੱਕ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਮਨੋਰਥ ਵਿਦਿਆਰਥੀਆਂ ਨੂੰ ਸਮਾਜਕਿ ਤੇ ਵਾਤਾਵਰਨਕ ਤੌਰ ਤੇ ਵਧੇਰੇ ਜਿੰਮੇਵਾਰ ਬਣਾਉਣਾ ਅਤੇ ਇਹ ਦੱਸਣਾ ਸੀ ਕੀ ਪੰਜਾਬ ਪੌਦਿਆਂ, ਪੰਛੀਆਂ ਪੱਖੋਂ ਬਹੁਤ ਉਜਵੱਲ ਤੇ ਹਰਿਆਲੀ ਪੱਖੋ ਬਹੁਤ ਅਮੀਰ ਸੂਬਾ ਹੈ।

ਵਰਕਸ਼ਾਪ ਵਿਚ ਸ੍ਰੀ ਹਰਪ੍ਰੀਤ ਸੰਧੂ, ਚੇਅਰਮੈਨ, ਪੰਜਾਬ ਇਨਫ਼ੋਟੈਕ ਅਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸ੍ਰੀ ਸੰਧੂ ਭਾਵੇਂ ਪੇਸ਼ੇ ਵਜੋਂ ਵਕੀਲ ਹਨ, ਪਰ ਉਹਨਾਂ ਨੇ ਬਤੌਰ ਲੇਖਕ ਕਈ ਕਵਿਤਾਵਾਂ ਦੀ ਰਚਨਾ ਕਰਨ ਦੇ ਨਾਲ-ਨਾਲ ਦਸਤਾਵੇਜ਼ੀ ਫ਼ਿਲਮਾਂ ਵੀ ਬਣਾਈਆਂ ਹਨ।

ਉਹਨਾਂ ਵਰਕਸ਼ਾਪ ਦੌਰਾਨ ਕੌਫ਼ੀ ਟੇਬਲ ਬੁੱਕ ਸਾਡਾ ਸੋਹਣਾ ਪੰਜਾਬ ਜਾਰੀ ਕੀਤੀ, ਜਿਸ ਵਿਚ ਉਹਨਾਂ ਨੇ ਕੋਵਡਿ-19 ਕਾਰਨ ਲਾਕਡਾਊਨ ਦੌਰਾਨ ਫੋਟੋਗ੍ਰਾਫੀ ਅਤੇ ਪੰਜਾਬ ਦੇ ਵੱਖ-ਵੱਖ ਸੁੰਦਰ ਦ੍ਰਿਸ਼ਾਂ ਨੂੰ ਪੇਸ਼ ਕਰਦੀਆਂ ਤਸਵੀਰਾਂ/ਝਾਕੀਆਂ ਪੇਸ਼ ਕੀਤੀਆਂ ਹਨ। ਸ੍ਰੀ ਸੰਧੂ ਦੁਆਰਾ ਇਹ ਪੁਸਤਕ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੂੰ ਭੇਂਟ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਸ੍ਰੀ ਸੰਧੂ ਦੁਆਰਾ ਇਸ ਪੁਸਤਕ ਲਈ ਵਧਾਈ ਦਿਤੀ। ਉਹਨਾਂ ਕਿਹਾ ਕੀ ਉਹਨਾਂ ਦੇ ਇਸ ਯਤਨ ਨਾਲ ਟੂਰਜ਼ਿਮ ਨੂੰ ਭਰਵਾਂ ਹੁਲਾਰਾ ਮਿਲੇਗਾ।

ਉਹਨਾਂ ਕਿਹਾ ਕਿ ਇਸ ਪੁਸਤਕ ਦਾ ਮੁੱਖ ਮਕਸਦ ਕੁਦਰਤੀ ਸੋਮਿਆਂ ਦੀ ਸੰਭਾਲ ਕਰਨਾ ਦਰਸਾਉਂਣਾ ਹੈ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਪੌਦਿਆਂ ਤੇ ਜੀਵ ਜੰਤੂਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਉਹਨਾਂ ਇਸ ਮੌਕੇ ਗਲੋਬਲੀ ਪੱਧਰ ਤੇ ਜਲਵਾਯੂ ਵਿਚ ਆ ਰਹੇ ਪਰਿਵਰਤਨ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਡਾ. ਜਸਵਿੰਦਰ ਕੌਰ, ਮੁਖੀ ਵਾਤਾਵਰਨ ਵਿਭਾਗ ਦੁਆਰਾ ਲਿਖਤ ਪੁਸਤਕ ‘ਵਾਤਾਵਰਨ’ ਵੀ ਰਿਲੀਜ ਕੀਤੀ ਗਈ।

ਪ੍ਰੋਗਰਾਮ ਦੇ ਅਖੀਰ ਵਿਚ ਪ੍ਰੋ. ਵਿਨੀਤ ਕੁਮਾਰ ਨੇ ਵਾਤਾਵਰਨ ਦੀ ਸੰਭਾਲ ਸੰਬੰਧੀ ਗੀਤ ‘ਸੇ ਨੋ ਟੂ ਪਲਾਸਟਿਕ’ ਗਾਇਆ ਗਿਆ ਜਿਸ ਨੂੰ ਨੋਜਵਾਨ ਵਿਦਿਆਰਥੀਆਂ ਨੇ ਖੂਬ ਸਰਾਹੀਆ। ਡਾ. ਐਸ.ਐਸ. ਬੈਂਸ, ਕੰਨਵੀਨਰ ਈਕੋ ਨੈਵੀਗੈਸ਼ਨ ਕਲੱਬ ਨੇ ਮੁੱਖ ਮਹਿਮਾਨ ਵਿਦਿਆਰਥੀਆਂ ਤੇ ਸਮੂਹ ਅਧਿਆਪਿਕਾਂ ਦਾ ਧੰਨਵਾਦ ਕੀਤਾ। ਉਹਨਾਂ ਨਾਗਰਿਕਾਂ ਨੂੰ ਜਿੰਮੇਵਾਰ ਨਾਗਰਿਕ ਬਣਨ ਲਈ ਕਿਹਾ। ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰੋ. ਗੀਤਾਂਜਲੀ ਮਹਾਜਨ ਦੁਆਰਾ ਕੀਤਾ ਗਿਆ। ਇਸ ਮੌਕੇ ਪ੍ਰੋ. ਗੀਤਾਂਜਲੀ ਕੌਸ਼ਲ, ਪ੍ਰੋ. ਮਨਦੀਪ ਕੌਰ ਤੋ ਇਲਾਵਾ ਵੱਖ ਵੱਖ ਵਭਿਾਗਾਂ ਦੇ ਮੁਖੀ, ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।