ਪੀ.ਟੀ.ਬੀ ਨਿਊਜ਼ “ਸਿੱਖਿਆ” : ਸਵੱਛ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਇੱਕਜੁਟ ਕਰਨ ਲਈ, ਐਨ.ਐਸ.ਐਸ. ਯੂਨਿਟ ਲਾਇਲਪੁਰ ਖ਼ਾਲਸਾ ਕਾਲਜ ਨੇ ਨਹਿਰੂ ਯੂਵਾ ਕੇਂਦਰ ਜਲੰਧਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ਵ ਸਾਈਕਲ ਦਿਵਸ ‘ਤੇ ਸਾਈਕਲ ਰੈਲੀ ਕੱਢੀ।
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਨਾ ਸਿਰਫ਼ ਸਰੀਰ ਹੀ ਤੰਦਰੁਸਤ ਰਹਿੰਦਾ ਹੈ, ਸਗੋਂ ਪ੍ਰਦੂਸ਼ਣ ਵੀ ਘਟਦਾ ਹੈ। ਲਾਇਲਪੁਰ ਖ਼ਾਲਸਾ ਕਾਲਜ ਦੇ ਚੀਫ ਪ੍ਰੋਗਰਾਮ ਅਫਸਰ ਐਨ.ਐਸ.ਐਸ. ਸਤਪਾਲ ਸਿੰਘ ਨੇ ਦੱਸਿਆ ਕਿ ਸਾਈਕਲ ਰੈਲੀ ਵਿੱਚ ਕੁੱਲ 140 ਪ੍ਰਤੀਭਾਗੀ ਸਨ, ਜਿਨ੍ਹਾਂ ਵਿੱਚ 27 ਵਲੰਟੀਅਰ ਅਤੇ 02 ਪ੍ਰੋਗਰਾਮ ਅਫਸਰ ਲਾਇਲਪੁਰ ਖ਼ਾਲਸਾ ਕਾਲਜ ਦੇ ਸਨ।
ਉਨ੍ਹਾਂ ਦੱਸਿਆ ਕਿ ਇਹ ਰੈਲੀ ਪੰਜਾਬ ਵਾਰ ਮੈਮੋਰੀਅਲ ਤੋਂ ਸ਼ੁਰੂ ਹੋ ਕੇ ਬੀ.ਐਮ.ਸੀ., ਜੋਤੀ ਚੌਂਕ ਆਦਿ ਤੋਂ ਹੁੰਦੀ ਹੋਈ ਸਮਾਪਤ ਹੋਈ। ਇਸ ਰੈਲੀ ਵਿੱਚ ਮਾਨਯੋਗ ਏ.ਡੀ.ਸੀ. ਵਿਕਾਸ ਅਤੇ SDM ਜਲੰਧਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਬਾਅਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰੋਗਰਾਮ ਅਫ਼ਸਰ ਅਤੇ ਵਲੰਟੀਅਰਾਂ ਨੂੰ ਇਸ ਸਾਰਥਕ ਰੈਲੀ ਦੇ ਆਯੋਜਨ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।








































