PTB News

Latest news
आम आदमी पार्टी को लगा बड़ा झटका, AAP के राज्यसभा सांसद राघव चड्ढा ने BJP में शामिल होना का किया ऐलान, 23 वर्षों की गौरवशाली यात्रा में ब्रिटिश ओलिविया स्कूल ने विश्व को दिए 2 अंतरराष्ट्रीय खिलाड़ी, स्था... पी सी एम एस कॉलेज फॉर विमेन, जालंधर ने एम एस सी फैशन डिजाइनिंग सेमेस्टर-I के नतीजों में शानदार प्रदर... ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਅੰਤਰ ਕਾਲਜ ਮੁਕਾਬਲੇ, ਟੈਲੇਂਟ ਕਾਰਨੀਵਲ, ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ आईवी वर्ल्ड स्कूल में विश्व पुस्तक दिवस उत्साहपूर्वक मनाया गया, प्रेसिजन एंड प्वाइज़: इनोसेंट हार्ट्स स्पोर्ट्स हब लोहारां में इंटर-स्कूल शूटिंग चैंपियनशिप 2026 का ... एच.एम.वी. ने डायमंड नाइट 2026 का आयोजन पूरे उत्साह के साथ किया, पंजाब : माचिस से खेलते-खेलते आग की चपेट में आई 3 साल की बच्ची, झुलसी, तड़पती रही 6 घंटे, पंजाब से बड़ी ख़बर! 2 दिन के पुलिस रिमांड पर सांसद अमृतपाल सिंह, हुई पेशी, स्कूलों को फिर से मिली बम से उड़ाने की धमकी, मचा हड़कंप

ਸੰਗਰੂਰ ਤੋਂ ਬਾਅਦ ਹੁਣ ਜਲੰਧਰ ਵਾਸੀਆਂ ਨੂੰ ਮਿਲਿਆ ਵਾਅਦੇ ਮੁਕਰਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਮੌਕਾ : ਐਮ.ਪੀ.ਮਾਨ

Sangrur  people of Jalandhar now have an opportunity to teach a lesson to the promise breakers MP Simranjit Singh Haan

ਪੀਟੀਬੀ ਖਬਰਾਂ ਜਲੰਧਰ (ਐਡੀਟਰ-ਇਨ-ਚੀਫ਼) ਰਾਣਾ ਹਿਮਾਚਲ : ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੇ ਹੱਕ ਵਿੱਚ ਅੱਜ ਸ਼ਾਹਕੋਟ ਵਿਖੇ ਚੋਣ ਮੀਟਿੰਗ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ਼ ਜਥੇਦਾਰ ਸੁਲੱਖਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਵਿਸ਼ੇਸ਼ ਤੌਰ “ਤੇ ਹਾਜਰ ਹੋਏ। ਹਾਲਾਂਕਿ ਇਹ ਮੀਟਿੰਗ ਸਿਰਫ ਪਾਰਟੀ ਆਗੂਆਂ ਦੀ ਸੀ,

ਪਰ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸ. ਮਾਨ ਦੇ ਆਉਣ ਦਾ ਪਤਾ ਚਲਦਿਆਂ ਹੀ ਮੀਟਿੰਗ ਵਿੱਚ ਆਪ ਮੁਹਾਰੇ ਲੋਕ ਜਮਾਂ ਹੋਣੇ ਸ਼ੁਰੂ ਹੋ ਗਏ ਅਤੇ ਪਾਰਟੀ ਅਹੁਦੇਦਾਰਾਂ ਦੀ ਇਹ ਮੀਟਿੰਗ ਵਿਸ਼ਾਲ ਚੋਣ ਜਲਸੇ ਵਿੱਚ ਤਬਦੀਲ ਹੋ ਗਈ। ਮੌਕੇ “ਤੇ ਹਾਜਰ ਆਗੂਆਂ, ਵਰਕਰਾਂ ਅਤੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਕੁਝ ਹੀ ਸਮੇਂ ਮਗਰੋ ਹੀ ਆਪਣਾ ਭਰੋਸਾ ਗੁਆ ਲਿਆ ਹੈ। ਸੀਐਮ ਭਗਵੰਤ ਮਾਨ ਦੀ ਕਾਰਗੁਜਾਰੀ ਉਮੀਦ ਦੇ ਉਲਟ ਹੋਣ ਕਰਕੇ ਲੋਕਾਂ ਵਿੱਚ ਸਰਕਾਰ ਪ੍ਰਤੀ ਪੂਰਾ ਰੋਹ ਹੈ। ਲੋਕ ਸਭਾ ਸੰਗਰੂਰ ਦੀ ਉਪ ਚੋਣ ਦੌਰਾਨ ਸੱਤਾ ਮਿਲਦਿਆਂ ਹੀ ਰੰਗ ਬਦਲਣ ਵਾਲੀ

ਆਮ ਆਦਮੀ ਪਾਰਟੀ ਨੂੰ ਹਰਾ ਕੇ ਸੰਗਰੂਰ ਦੇ ਲੋਕ ਤਾਂ ਆਪਣਾ ਰੋਸ ਜਾਹਿਰ ਕਰ ਚੁੱਕੇ ਹਨ ਅਤੇ ਹੁਣ ਵਾਅਦੇ ਮੁਕਰਣ ਵਾਲਿਆ ਨੂੰ ਸਬਕ ਸਿਖਾਉਣ ਦਾ ਮੌਕਾ ਜਲੰਧਰ ਵਾਸੀਆਂ ਨੂੰ ਮਿਲਿਆ ਹੈ। ਸ. ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਲੰਧਰ ਦੀ ਤਰੱਕੀ, ਜਲੰਧਰ ਵਾਸੀਆਂ ਲਈ ਵਧੀਆ ਸਹੂਲਤਾਂ ਅਤੇ ਸਰਕਾਰੀ ਤੰਤਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣ ਲਈ 10 ਮਈ ਨੂੰ ਪਾਰਟੀ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੂੰ ਜਿਤਾਉਣ ਲਈ ਚੋਣ ਨਿਸ਼ਾਨ ਬਾਲਟੀ ਦਾ ਬਟਨ ਦਬਾਇਆ ਜਾਵੇ। ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੇ ਹਾਜਰੀਨ ਨੂੰ ਵੱਧ ਚੜ ਕੇ ਸ. ਗੁਰਜੰਟ ਸਿੰਘ ਕੱਟੂ ਦੀ ਚੋਣ ਮੁਹਿੰਮ ਵਿੱਚ

ਯੋਗਦਾਨ ਪਾਉਣ ਦੀ ਅਪੀਲ ਕੀਤੀ। ਹਲਕਾ ਇੰਚਾਰਜ ਸੁਲੱਖਣ ਸਿੰਘ ਵੱਲੋਂ ਹਲਕੇ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਨੂੰ ਵੱਖ-ਵੱਖ ਏਰੀਏ ਸੌਂਪ ਕੇ ਚੋਣ ਪ੍ਰਚਾਰ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ। ਪਾਰਟੀ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੇ ਸਮੁੱਚੀ ਲੀਡਰਸ਼ਿਪ ਤੇ ਹਾਜਰੀਨ ਸਮਰੱਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਸਿੰਘ ਸਰਾਵਾਂ, ਗੁਰਜੰਟ ਸਿੰਘ ਸਾਦਿਕ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਬਲਿਆਲ, ਹਰਵਿੰਦਰ ਸਿੰਘ ਮਨਿਆਣ, ਹਰਜਿੰਦਰ ਸਿੰਘ, ਬਲਰਾਜ ਸਿੰਘ, ਤਸ਼ਕਰ ਸਿੰਘ ਥਿੰਦ, ਹਰਦੀਪ ਸਿੰਘ ਨਾਰੀਕੇ, ਲੱਖਾ ਗਾਵਾਰਾ, ਹਰਦੇਵ ਸਿੰਘ ਪੱਪੂ, ਬਲਜਿੰਦਰ ਸਿੰਘ ਸੰਗਾਲੀ, ਗੁਰਮੁੱਖ ਸਿੰਘ ਸਰਪੰਚ, ਸੁਲੱਖਣ ਸਿੰਘ, ਨਵਨੀਤ ਗੋਪੀ, ਜਸਵੰਤ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜਰ ਸਨ।

Latest News

Latest News