PTB News

Latest news
डिप्टी कमिश्नर ने अधिकारियों सहित साइकिलोथान में लिया हिस्सा, जिला वासियों से की नशे के खिलाफ एकजुट ... कैबिनेट ने दी 1000 पुलिस कॉस्टेबल भर्ती को मंजूरी, देश की सबसे बड़ी कंपनी TCS के कर्मचार‍ियों पर लगे गंभीर इल्जाम, दर्ज हुई 9 FIR, जाने पूरा मामला, पी सी एम एस डी कॉलेज फॉर विमेन, जालंधर की छात्रा ने GNDU में पहला स्थान हासिल किया, ਲਾਇਲਪੁਰ ਖ਼ਾਲਸਾ ਕਾਲਜ ਵਿੱਚ ਅੰਬੇਡਕਰ ਜੈਯੰਤੀ ਮੌਕੇ ਵਿਸ਼ੇਸ ਲੈਕਚਰ, सेंट सोल्जर ग्रुप ऑफ इंस्टीट्यूशन्स की छात्रा सिमरनप्रीत कौर ने ASMITA अंडर-13 नेशनल फुटबॉल लीग सेमी... पंजाब में स्कूल टीचर पर फेंका एड्सग्रस्त भांजे ने तेजाब, चेहरा झुलसा, 2 बच्चे भी आए चपेट में, जालंधर के Swami Sant Dass Public School में छात्रों में हुई खूनी झड़प, तेजधार हथियारों से किया हमला,... NSA हटने के बावजूद! हाईकोर्ट ने दिया जेल में बंद सांसद अमृतपाल को लेकर बड़ा आदेश पंजाब में एक के बाद एक रेड जारी, अब AAP मंत्री के 13 ठिकाने पर दूसरी बार ED की बड़ी करवाई,

ਪੰਜਾਬ ਪ੍ਰੈੱਸ ਕਲੱਬ ਦੀ ਚੋਣ 15 ਦਸੰਬਰ ਨੂੰ, ਤਿੰਨ ਅਹੁਦੇਦਾਰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ,

Jalandhar Punjab Press Club Elections December 15

ਬਾਕੀ ਛੇ ਅਹੁਦਿਆਂ ਲਈ ਕੁੱਲ 12 ਉਮੀਦਵਾਰ ਮੈਦਾਨ ਵਿੱਚ

ਪੀਟੀਬੀ ਖਬਰਾਂ ਜਲੰਧਰ : ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਚੋਣ ਅਧਿਕਾਰੀਆਂ ਵੱਲੋਂ ਕਲੱਬ ਦੀਆਂ ਚੋਣਾਂ ਲੜਨ ਲਈ ਨਾਮਜ਼ਦਗੀ ਵਾਸਤੇ ਉਮੀਦਵਾਰਾਂ ਦੇ ਆਏ ਕਾਗ਼ਜ਼ਾਂ ਦੀ ਵਾਪਸੀ ਤੇ ਪੜਚੋਲ ਤੋਂ ਬਾਅਦ ਸੀਨੀਅਰ ਮੀਤ-ਪ੍ਰਧਾਨ ਵਾਸਤੇ ਰਾਜੇਸ਼ ਥਾਪਾ, ਮੀਤ- ਪ੍ਰਧਾਨ(ਔਰਤ) ਲਈ ਤੇਜਿੰਦਰ ਕੌਰ ਥਿੰਦ ਅਤੇ ਖਜ਼ਾਨਚੀ ਦੇ ਅਹੁਦੇ ਲਈ ਸ਼ਿਵ ਸ਼ਰਮਾ ਬਿਨ੍ਹਾਂ ਮੁਕਾਬਲੇ ਤੋਂ ਜੇਤੂ ਐਲਾਨੇ ਗਏ ਹਨ। 

.

.

ਬਾਕੀ ਰਹਿੰਦੇ ਛੇ ਅਹੁਦਿਆਂ ਪ੍ਰਧਾਨ, ਜਨਰਲ ਸਕੱਤਰ, ਦੋ ਮੀਤ-ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਲਈ ਚੋਣ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਚੋਣ ਅਧਿਕਾਰੀ ਡਾ.ਕਮਲੇਸ਼ ਸਿੰਘ ਦੁੱਗਲ, ਡਾ.ਲਖਵਿੰਦਰ ਸਿੰਘ ਜੌਹਲ ਅਤੇ ਕੁਲਦੀਪ ਸਿੰਘ ਬੇਦੀ ਵੱਲੋਂ ਦੱਸਿਆ ਗਿਆ ਕਿ ਚੋਣ ਲੜ ਰਹੇ ਉਮੀਦਵਾਰਾਂ ਲਈ 15 ਦਸੰਬਰ ਨੂੰ ਪੰਜਾਬ ਪ੍ਰੈੱਸ ਕਲੱਬ ਵਿਖੇ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਜਿਸ ਦਾ ਨਤੀਜਾ ਉਸੇ ਦਿਨ ਸ਼ਾਮ ਨੂੰ ਐਲਾਨਿਆ ਜਾਵੇਗਾ। ਛੇ ਅਹੁਦਿਆਂ ਲਈ 12 ਉਮੀਦਵਾਰ ਮੈਦਾਨ ਵਿੱਚ ਬਚੇ ਹਨ, ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ:-

.

.

ਪ੍ਰਧਾਨ
1.ਜਸਪ੍ਰੀਤ ਸਿੰਘ ਸੈਣੀ
2.ਜਤਿੰਦਰ ਕੁਮਾਰ ਸ਼ਰਮਾ
3.ਐਸ.ਕੇ.ਸਕਸੈਨਾ

ਜਨਰਲ ਸਕੱਤਰ
1.ਪੁਨੀਤ ਸਹਿਗਲ
2.ਜਤਿੰਦਰ ਕੁਮਾਰ ਸ਼ਰਮਾ

.

.

ਉਪ-ਪ੍ਰਧਾਨ(2)
1.ਮਨਦੀਪ ਸ਼ਰਮਾ
2.ਪਰਮਜੀਤ ਸਿੰਘ
3.ਜਤਿੰਦਰ ਕੁਮਾਰ ਸ਼ਰਮਾ

ਸਕੱਤਰ
1.ਰਾਜੇਸ਼ ਸ਼ਰਮਾ ਯੋਗੀ
2.ਅਮਰਜੀਤ ਸਿੰਘ

.

.

ਸੰਯੁਕਤ ਸਕੱਤਰ
1.ਸੁਕਰਾਂਤ
2.ਨਰਿੰਦਰ ਗੁਪਤਾ

ਚੋਣ ਅਧਿਕਾਰੀਆਂ ਨੇ ਪੰਜਾਬ ਪ੍ਰੈੱਸ ਕਲੱਬ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹੋਏ ਆਪਸੀ ਸਦਭਾਵਨਾ ਬਣਾਈ ਰੱਖਣ।

Latest News