ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਜਿਥੇ ਉੱਚ ਪ੍ਰਾਪਤੀਆਂ ਲਈ ਜਾਣੇ ਜਾਂਦੇ ਹਨ, ਉਥੇ ਇਸ ਕਾਲਜ ਦੇ ਅਧਆਿਪਕ ਵੀ ਵਿਸ਼ੇਸ਼ ਪ੍ਰਾਪਤੀਆਂ ਕਰਦੇ ਹਨ। ਇਸੇ ਤਹਿਤ ਕਾਲਜ ਦੇ ਕੰਪਊਟਰ ਸਾਇੰਸ ਅਤੇ ਇਨਫਰਮੇਸ਼ਨ ਟੈਕਨਾਲੌਜੀ ਵਿਭਾਗ ਦੇ ਪ੍ਰਾਧਆਿਪਕ ਡਾ. ਮਨਪ੍ਰੀਤ ਸਿੰਘ ਲਹਿਲ ਨੂੰ ਸਕੱਤਰ ਉਚੇਰੀ ਸਿਖਿਆ ਵਿਭਾਗ ਪੰਜਾਬ ਵਲੋਂ ਉੱਤਮ ਅਧਿਆਪਕ ਪੁਰਸਕਾਰ ਦੇ ਕੇ ਸਨਮਾਨਤਿ ਕੀਤਾ ਗਆਿ।
ਡਾ. ਲਹਿਲ ਦੀ ਇਸ ਉੱਚ ਪ੍ਰਾਪਤੀ ਤੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ, ਗਵਾਰਨਿਗ ਕੌਂਸਲ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਵਧਾਈ ਦਿਤੀ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਉਚੇਰੀ ਸਿਖਿਆ ਵਿਭਾਗ ਵਲੋਂ ਡਾ. ਲਹਿਲ ਨੂੰ ਉੱਤਮ ਅਧਆਿਪਕ ਵਜੋਂ ਸਿਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਰਾਸ਼ਟਰੀ ਸਿਖਿਆ ਦਿਵਸ ਤੇ ਸ਼ੁਭ ਅਵਸਰ ਤੇ ਇਹ ਸਨਮਾਨ ਦਿੱਤੋ ਗਿਆ ਹੈ।
ਉਨ੍ਹਾਂ ਕੀਆ ਕਿ ਡਾ. ਮਨਪ੍ਰੀਤ ਸਿੰਘ ਲਹਿਲ ਇੱਕ ਮਿਹਨਤੀ ਤੇ ਸਰਿੜੀ ਅਧਆਿਪਕ ਹਨ। ਕੰਪਿਊਟਰ ਤੇ ਸਾਫਟਵੇਅਰ ਟੈਕਨਾਲੌਜੀ ‘ਚ ਮੁਹਾਰਤ ਸਦਕਾ ਰਿਸਰਚ ਕਰਨ ਵਿਚ ਵਧੇਰੇ ਸਮਾਂ ਲਗਾਉਂਦੇ ਹਨ। ਉਨ੍ਹਾਂ ਕਾਲਜ ਦੇ ਬਾਕੀ ਸਟਾਫ ਨੂੰ ਵੀ ਆਪਣੇ ਕਾਰਜਾਂ ਦੁਆਰਾ ਅਜਿਹੇ ਸਨਮਾਨ ਹਾਸਲ ਕਰਨ ਲਈ ਕਿਹਾ / ਇਸ ਮੌਕੇ ਡਾ. ਲਹਿਲ ਨੇ ਸਕੱਤਰ, ਉਚੇਰੀ ਸਿਖਿਆ ਵਿਭਾਗ, ਸਰਦਾਰਨੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਹੋਰ ਮਿਹਨਤ ਤੇ ਲਗਨ ਨਾਲ ਆਪਣੇ ਰਿਸਰਚ ਤੇ ਅਧਿਆਪਨ ਦੇ ਖੇਤਰ ਵਿਚ ਸੇਵਾਵਾ ਦੇਣਗੇ।