PTB News “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ Menstrual Hygiene Day-2025 ਮਨਾਇਆ ਗਿਆ ਜਿਸਦਾ ਮੁੱਖ ਉਦੇਸ਼ Menstrual Hygiene ਪ੍ਰਬੰਧਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਪ੍ਰਸਿੱਧ ਗਾਇਨੀਕੋਲੋਜਿਸਟ, ਡਾ. ਦੀਪਾਲੀ ਲੂਥਰਾ ਬਤੌਰ ਮੁੱਖ ਵਕਤਾ ਸ਼ਾਮਲ ਹੋਏ, ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਸੁਮਨ ਚੋਪੜਾ, ਵਾਈਸ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਅਤੇ ਗ੍ਰੀਵੈਂਸ ਰਿਡਰੈਸਲ ਸੈੱਲ ਦੇ ਕਨਵੀਨਰ ਡਾ. ਗਗਨਦੀਪ ਕੌਰ ਨੇ ਕੀਤਾ।
.ਆਪਣੇ ਉਦਘਾਟਨੀ ਭਾਸ਼ਣ ਵਿੱਚ, ਪ੍ਰਿੰਸੀਪਲ, ਡਾ. ਸੁਮਨ ਚੋਪੜਾ ਨੇ Menstrual Hygiene ਧੳੇ 2025 ਦੇ ਥੀਮ, “ਟੂਗੈਦਰ ਫਾਰ ਏ ਪੀਰੀਅਡ ਫ੍ਰੈਂਡਲੀ ਵਰਲਡ” ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਪੀਰੀਅਡਸ ਫ੍ਰੈਂਡਲੀ ਦੁਨੀਆ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕੁੜੀਆਂ ਅਤੇ ਸਮਾਜ ਵਿੱਚ ਪੂਰੀ ਤਰ੍ਹਾਂ ਹਿੱਸਾ ਲੈਣ ਦੀ ਜ਼ਿਆਦਾ ਸਮਰਥਾ ਰੱਖਦੀਆਂ ਹਨ ਅਤੇ ਇਸ ਲਈ ਪਰਿਵਾਰਾਂ, ਸਿੱਖਿਅਕਾਂ, ਸਿਹਤ ਸੰਭਾਲ ਪ੍ਰਦਾਤਾਵਾਂ ਅਤੇ ਮਾਲਕਾਂ ਨੂੰ ਅਜਿਹੇ ਮਾਹੌਲ ਬਣਾਉਣ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੀ ਲੋੜ ਹੈ, ਜਿੱਥੇ ਕੁੜੀਆਂ ਮਾਣ ਨਾਲ ਅਤੇ ਬਿਨਾਂ ਕਿਸੇ ਰੁਕਾਵਟ ਦੇ ਮਾਹਵਾਰੀ ਦਾ ਪ੍ਰਬੰਧਨ ਕਰ ਸਕਣ।

ਉਨ੍ਹਾਂ ਕਾਲਜ ਦੇ ਗ੍ਰੀਵੈਂਸ ਰਿਡਰੈਸਲ ਸੈੱਲ ਦੀ ਮਾਹਵਾਰੀ ਚੁਣੌਤੀ ਸੰਬੰਧੀ ਵਰਜਿਤ ਗੱਲਾਂ ਬਾਰੇ ਜਾਣੂ ਕਰਵਾਉਣ ਅਤੇ ਲੰਿਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਦੀਪਾਲੀ ਲੂਥਰਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ Menstrual Hygiene ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਦੀਆਂ ਬਹੁਤ ਸਾਰੀਆਂ ਕੁੜੀਆਂ ਅਤੇ ਔਰਤਾਂ ਕੋਲ ਅਜੇ ਵੀ ਲੰਿਗ ਅਸਮਾਨਤਾ, ਵਿਤਕਰੇ ਵਾਲੇ ਸਮਾਜਿਕ ਨਿਯਮਾਂ ਅਤੇ ਗਰੀਬੀ ਸਮੇਤ ਰੁਕਾਵਟਾਂ ਦੇ ਕਾਰਨ, ਆਪਣੀ ਮਾਹਵਾਰੀ ਦਾ ਪ੍ਰਬੰਧਨ ਕਰਨ ਦੇ ਸਨਮਾਨਜਨਕ, ਸਿਹਤਮੰਦ ਤਰੀਕਿਆਂ ਦੀ ਘਾਟ ਹੈ।
.ਮਾਹਵਾਰੀ ਦੀ ਅਧੂਰੀ ਜਾਣਕਾਰੀ, ਅਸ਼ੁੱਧ ਅਭਿਆਸਾਂ ਅਤੇ ਨਕਾਰਾਤਮਕ ਰਵੱਈਏ ਕਾਰਣ ਕੁੜੀਆਂ ਦੇ ਸਕੂਲ ਜਾਣ ਜਾਂ ਕੰਮ ਕਰਨ ਜਾਂ ਸਮਾਜ ਵਿੱਚ ਹਿੱਸਾ ਲੈਣ ਦੇ ਅਧਿਕਾਰ ਦੇ ਮੌਕੇ ਘੱਟ ਜਾਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨਾਲ ਮਾਹਵਾਰੀ ਦੌਰਾਨ ਕੁੜੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਜਿਵੇਂ ਕਿ ਅਨਿਯਮਿਤ ਮਾਹਵਾਰੀ, ਭਾਰੀ ਮਾਹਵਾਰੀ ਜਾਂ ਦਰਦਨਾਕ ਮਾਹਵਾਰੀ ਅਤੇ ਉਨ੍ਹਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਅਤੇ ਸਮੇਂ ਸਿਰ ਡਾਕਟਰੀ ਸਲਾਹ ਕਿਵੇਂ ਲੈਣੀ ਹੈ, ਬਾਰੇ ਗੱਲ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਫਾਈ, ਨਿੱਜੀ ਸਫਾਈ ਬਣਾਈ ਰੱਖਣ ਅਤੇ ਸਹੀ ਪੋਸ਼ਣ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੋਫੀ ਕੰਪਨੀ ਵਲੋਂ ਸੈਨਟਰੀ ਨੈਪਕੀਨ ਵੀ ਵੰਡੇ ਗਏ।
.ਗ੍ਰੀਵੈਂਸ ਰਿਡਰੈਸਲ ਸੈੱਲ ਦੇ ਕਨਵੀਨਰ ਡਾ. ਗਗਨਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੈੱਲ ਲੰਿਗ ਸਮਾਨਤਾ ਪ੍ਰਾਪਤ ਕਰਨ ਅਤੇ ਸਾਰੀਆਂ ਔਰਤਾਂ ਅਤੇ ਲੜਕੀਆਂ ਨੂੰ ਸਸ਼ਕਤ ਬਣਾਉਣ ਲਈ ਸਮਾਵੇਸ਼ੀ ਅਤੇ ਬਰਾਬਰ ਗੁਣਵੱਤਾ ਵਾਲੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ ਜੀਵਨ ਭਰ ਸਿੱਖਣ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਸ ਮੌਕੇ ਸਟੇਜ਼ ਦਾ ਸੰਚਾਲਨ ਡਾ. ਗੀਤਾਂਜਲੀ ਕੌਸ਼ਲ ਨੇ ਬਾਖੂਬੀ ਨਿਭਾਈ। ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।
. .






































