PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਜਲੰਧਰ, ਅਸਲਾ ਰੱਖਣ ਦੇ ਸ਼ੌਕੀਨਾਂ ਲਈ ਵਡੀ ਖ਼ਬਰ, ਹੁਣ ਸੌਖਾ ਨਹੀਂ ਹੋਵੇਗਾ ਨਵਾਂ ਅਸਲਾ ਲਾਇਸੈਂਸ ਲੈਣਾ : ਡੀਸੀਪੀ ਅੰਕੁਰ ਗੁਪਤਾ

new-arms-license-will-not-be-made-easily-every-firearm-holder-interviewed-ips-dcp-ankur-gupta

ਪੀਟੀਬੀ ਖਬਰਾਂ ਜਲੰਧਰ : ਪੰਜਾਬ ਵਿਚ ਦਿਨ-ਪ੍ਰਤੀਦਿਨ ਹੋ ਰਹੀਆਂ ਮਾੜੀਆਂ ਘਟਨਾਵਾਂ ਨੂੰ ਵੇਖਦੇ ਹੋਏ ਕਮਿਸ਼ਨਰੇਟ ਪੁਲਸ ਨੇ ਅਸਲੇ ਦੇ ਸ਼ੌਕੀਨ ਲੋਕਾਂ ’ਤੇ ਵੀ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਹੁਣ ਨਵਾਂ ਅਸਲਾ ਲਾਇਸੈਂਸ ਬਣਵਾਉਣਾ ਸੌਖਾ ਨਹੀਂ ਹੋਵੇਗਾ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਲਾਅ ਐਂਡ ਆਰਡਰ ਆਈਪੀਐਸ ਅੰਕੁਰ ਗੁਪਤਾ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੂਏ ਦੱਸਿਆ ਕਿ ਨਵੇਂ ਅਸਲੇ ਦਾ ਲਾਇਸੈਂਸ ਬਣਵਾਉਣ ਦੇ ਚਾਹਵਾਨ ਲੋਕ ਪਹਿਲਾਂ ਅਸਲਾ ਬ੍ਰਾਂਚ ਤੋਂ ਅਸਲੇ ਦਾ ਫਾਰਮ ਲੈ ਕੇ ਲਾਇਸੈਂਸ ਅਪਲਾਈ ਕਰਦੇ ਸਨ, ਜਿਸ ਪਿੱਛੋਂ ਉਹ ਆਪਣੇ ਸਾਰੇ ਦਸਤਾਵੇਜ਼ ਪੂਰੇ ਕਰਕੇ ਕਈ ਸਿਫਾਰਿਸ਼ਾਂ ਪਵਾ ਕੇ ਆਪਣਾ ਲਾਇਸੈਂਸ ਬਣਵਾ ਲੈਂਦੇ ਸਨ।

.

.

ਉਨ੍ਹਾਂ ਕਿਹਾ ਕਿ ਹੁਣ ਬਿਲਕੁਲ ਅਜਿਹਾ ਨਹੀਂ ਹੋਵੇਗਾ। ਪੁਲਸ ਕਮਿਸ਼ਨਰ ਆਈਪੀਐਸ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਮੁਤਾਬਕ ਹੁਣ ਅਸਲਾ ਲਾਇਸੈਂਸ ਬਣਵਾਉਣ ਦੇ ਸ਼ੌਕੀਨ ਲੋਕਾਂ ’ਤੇ ਵੀ ਪੁਲਸ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੇ ਕੋਈ ਵੀ ਅਸਲਾ ਲਾਇਸੈਂਸ ਬਣਵਾਉਣ ਦਾ ਚਾਹਵਾਨ ਨਵਾਂ ਲਾਇਸੈਂਸ ਅਪਲਾਈ ਕਰਦਾ ਹੈ ਤਾਂ ਦਸਤਾਵੇਜ਼ ਪੂਰੇ ਹੋਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਅਸਲਾਧਾਰਕ ਦੀ ਵੈਰੀਫਿਕੇਸ਼ਨ ਕਰਨ ਪਿੱਛੋਂ ਉਸ ਦੇ ਕੰਮ ਦੀ ਵੀ ਚੰਗੀ ਤਰ੍ਹਾਂ ਵੈਰੀਫਿਕੇਸ਼ਨ ਕਰੇਗੀ।

.

new-arms-license-will-not-be-made-easily-every-firearm-holder-interviewed-ips-dcp-ankur-gupta

.

ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਕਈ ਲੋਕ ਆਪਣੇ ਕੰਮ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ ਜਦਕਿ ਅਸਲ ’ਚ ਉਹ ਉਕਤ ਕੰਮ ਉਵੇਂ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਹੁਣ ਅਸਲਾਧਾਰਕ ਦੇ ਘਰ ਤੋਂ ਇਲਾਵਾ ਉਸ ਦੇ ਕੰਮ ਦੀ ਵੀ ਗੰਭੀਰਤਾ ਨਾਲ ਵੈਰੀਫਿਕੇਸ਼ਨ ਕੀਤੀ ਜਾਵੇਗੀ, ਜਿਸ ਪਿੱਛੋਂ ਉਸ ਦੀ ਇਨਕਮ ਟੈਕਸ ਦੀ ਰਿਟਰਨ ਵੀ ਵੇਖੀ ਜਾਵੇਗੀ ਕਿ ਅਸਲਾ ਲਾਇਸੈਂਸ ਅਪਲਾਈ ਕਰਨ ਵਾਲੇ ਵਿਅਕਤੀ ਦੀ ਸਾਲ ਦੀ ਇਨਕਮ ਕਿੰਨੀ ਹੈ ਅਤੇ ਉਸ ਦੇ ਕਾਰੋਬਾਰ ਦੀ ਟਰਨਓਵਰ ਕਿੰਨੀ ਹੈ, ਜਿਸ ਪਿੱਛੋਂ ਉਕਤ ਵਿਅਕਤੀ ਨੂੰ ਪਰਸਨਲ ਇੰਟਰਵਿਊ ਲਈ ਸੱਦਿਆ ਜਾਵੇਗਾ।

.

.

ਇਸ ’ਚ ਉਸ ਨੂੰ ਅਸਲਾ ਲਾਇਸੈਂਸ ਲੈਣ ਦਾ ਕਾਰਨ ਪੁੱਛਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਿੱਛੋਂ ਕਮਿਸ਼ਨਰੇਟ ਪੁਲਸ ਫ਼ੈਸਲਾ ਲਵੇਗੀ ਕਿ ਉਕਤ ਵਿਅਕਤੀ ਨੂੰ ਅਸਲੇ ਦੀ ਲੋੜ ਹੈ ਜਾਂ ਫਿਰ ਨਹੀਂ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ’ਚ ਕਮਿਸ਼ਨਰੇਟ ਪੁਲਸ ਨੇ ਕਈ ਨਵੇਂ ਅਸਲਾ ਲਾਇਸੈਂਸ ਧਾਰਕਾਂ ਦੇ ਅਰਜ਼ੀ ਪੱਤਰ ਰੱਦ ਕੀਤੇ ਹਨ ਜਿਨ੍ਹਾਂ ਨੂੰ ਅਸਲੇ ਦੀ ਲੋੜ ਹੀ ਨਹੀਂ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਜਿਨ੍ਹਾਂ ਅਸਲਾਧਾਰਕਾਂ ਦੇ ਲਾਇਸੈਂਸ ਦੀ ਮਿਆਦ ਖ਼ਤਮ ਹੋ ਗਈ ਹੈ, ਉਨ੍ਹਾਂ ਨੂੰ ਵੀ ਦੋਬਾਰਾ ਇੰਟਰਵਿਊ ਲਈ ਉਹ ਖ਼ੁਦ ਸੱਦ ਕੇ ਉਨ੍ਹਾਂ ਦੀ ਵੀ ਜਾਂਚ ਕਰਨਗੇ।

Latest News

.