PTB News

Latest news
ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਏ. (ਭੂਗੋਲ) ਦੇ ਸਮੈਸਟਰ ਚੌਥਾ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ, पी सी एम एस डी कॉलेज फॉर विमेन, जालंधर की B.P.E.S. I की छात्राओं ने शानदार प्रदर्शन किया, एलपीयू में पढ़ने वाले 58 भारतीय खिलाड़ी जापान में होने वाले एशियन गेम्स 2026 में 15 खेलों में भारत क... रयात बाहरा प्रोफेशनल यूनिवर्सिटी में राष्ट्रीय फार्मेसी सप्ताह एवं विश्व फार्मासिस्ट दिवस 2026 का भव... पंजाब में कारोबारी ने फ्री iPhone के लिए 10 महिलाओं के नाम निकाला ड्रॉ, मिलेगा आईफोन-17 साबुन-शैम्पू-टूथपेस्ट वेज हो या नॉनवेज? केंद्र सरकार ने बदल दिए नियम, अब ऐसे होगा खुलासा GNA University ने “आभार 2026” – अकादमिक उत्कृष्टता पुरस्कार समारोह का आयोजन कर शिक्षकों को किया सम्म... कुल्लू में हुआ बड़ा हादसा, 200 मीटर गहरी खाई में गिरी कार, 4 लोगों की मौत, 1 की हालत नाजुक कनाडा में पढ़ाई पूरी कर चुके विद्यार्थियों के लिए उम्मीद की नई किरण बना RS Global CM ने किया बड़ा ऐलान, विधवाओं के बच्चों को 27 साल तक मिलेंगे 1000 रुपए प्रतिमाह

ਲਾਇਲਪੁਰ ਖਾਲਸਾ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਨੇ ਵਸੁਧਾ ਵੰਧਨ ਦੇ ਨਾਲ ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਦੀ ਸਮਾਪਤੀ ਕਰਕੇ ਆਜ਼ਾਦੀ ਦਿਵਸ ਮਨਾਇਆ,

nss-of-lyallpur-khalsa-college-celebrated-independence-day-by-concluding-the-meri-mitti-mera-desh-program-with-vasudha-vandhan

PTB ਨਿਊਜ਼ “ਸਿੱਖਿਆ” : ਲਾਇਲਪੁਰ ਖਾਲਸਾ ਕਾਲਜ ਐਨ.ਐਸ.ਐਸ. ਯੂਨਿਟਾਂ ਵੱਲੋਂ ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਤਹਿਤ ਵਸੁਧਾ ਵੰਦਨ – ਇੱਕ ਰੋਜ਼ਾ ਕੈਂਪ ਲਗਾਇਆ ਗਿਆ ਜਿਸ ਵਿੱਚ 76ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਇੱਕ ਅੰਮ੍ਰਿਤ ਵਾਟਿਕਾ ਵਿਕਸਤ ਕਰਨ ਲਈ ਕਾਲਜ ਕੈਂਪਸ ਵਿੱਚ 75 ਪੌਦੇ ਲਗਾਏ ਗਏ।

ਮਾਨਯੋਗ ਪ੍ਰਿੰਸੀਪਲ ਪ੍ਰੋ: ਜਸਰੀਨ ਕੌਰ ਨੇ ਕੈਂਪ ਦੀ ਸ਼ੁਰੂਆਤ ਕਰਦਿਆਂ ਵਲੰਟੀਅਰਾਂ ਨੂੰ ਨਾਂ ਸਿਰਫ਼ ਬੂਟੇ ਲਗਾਉਣ ਸਗੋਂ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਲਈ ਪ੍ਰੇਰਿਤ ਕੀਤਾ | ਉਹਨਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਆਜ਼ਾਦੀ ਘੁਲਾਟੀਆਂ ਅਤੇ ਸੈਨਿਕਾਂ ਨੂੰ ਸ਼ਰਧਾਂਜਲੀ ਵਜੋਂ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਦੀ ਇੱਕ ਪਹਿਲ ਹੈ।

ਉਸਨੇ ਅੱਗੇ ਕਿਹਾ ਕਿ ਐਨ.ਐਸ.ਐਸ. ਵਲੰਟੀਅਰ ਵਾਤਾਵਰਣ-ਸਿਪਾਹੀ ਬਣ ਕੇ ਅਤੇ ਸਾਡੇ ਆਲੇ-ਦੁਆਲੇ ਦੀ ਬਨਸਪਤੀ ਅਤੇ ਜੀਵ-ਜੰਤੂਆਂ ਦੀ ਰੱਖਿਆ ਕਰਕੇ ਆਪਣੀ ਭੂਮਿਕਾ ਨਿਭਾ ਸਕਦੇ ਹਨ। ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਵਲੰਟੀਅਰਾਂ ਨੇ ਪਿੰਡ ਲੱਖਸੀਂਹ, ਭਾਖੜੀਆਣਾ, ਭੁੱਲਾ ਰਾਏ ਅਤੇ ਜਲੰਧਰ ਕੈਂਟ ਏਰੀਏ ਵਿੱਚ ਗ੍ਰਾਮ ਪੰਚਾਇਤਾਂ ਅਤੇ ਫੌਜ ਦੇ ਜਵਾਨਾਂ ਦੀ ਜਨ ਭਾਗੀਦਾਰਾਂ ਨਾਲ ਬੂਟੇ ਲਗਾਏ ਗਏ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਅਮਰੂਦ, ਜਾਮੁਨ, ਨਿੰਮ ਅਤੇ ਢੇਹੂ ਦੇ ਕੁੱਲ 225 ਪੌਦੇ ਲਗਾਏ ਗਏ। ਇਸ 76ਵੇਂ ਆਜ਼ਾਦੀ ਨੂੰ ਸਮਰਪਿਤ ਸਮਾਗਮ ਵਸੁਧਾ ਵੰਧਨ ਵਿੱਚ ਪੀਓ ਸਰਬਜੀਤ ਸਿੰਘ ਅਤੇ 75 ਵਾਲੰਟੀਅਰਾਂ ਨੇ ਅੰਮ੍ਰਿਤ ਵਾਟਿਕਾ ਵਿਕਸਿਤ ਕਰਨ ਲਈ ਭਾਗ ਲਿਆ।

Latest News