ਪੀਟੀਬੀ ਖਬਰਾਂ ਜਲੰਧਰ (ਐਡੀਟਰ-ਇਨ-ਚੀਫ਼) ਰਾਣਾ ਹਿਮਾਚਲ : ਸ਼੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੇ ਹੱਕ ਵਿੱਚ ਅੱਜ ਸ਼ਾਹਕੋਟ ਵਿਖੇ ਚੋਣ ਮੀਟਿੰਗ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ਼ ਜਥੇਦਾਰ ਸੁਲੱਖਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਵਿਸ਼ੇਸ਼ ਤੌਰ “ਤੇ ਹਾਜਰ ਹੋਏ। ਹਾਲਾਂਕਿ ਇਹ ਮੀਟਿੰਗ ਸਿਰਫ ਪਾਰਟੀ ਆਗੂਆਂ ਦੀ ਸੀ,
ਪਰ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸ. ਮਾਨ ਦੇ ਆਉਣ ਦਾ ਪਤਾ ਚਲਦਿਆਂ ਹੀ ਮੀਟਿੰਗ ਵਿੱਚ ਆਪ ਮੁਹਾਰੇ ਲੋਕ ਜਮਾਂ ਹੋਣੇ ਸ਼ੁਰੂ ਹੋ ਗਏ ਅਤੇ ਪਾਰਟੀ ਅਹੁਦੇਦਾਰਾਂ ਦੀ ਇਹ ਮੀਟਿੰਗ ਵਿਸ਼ਾਲ ਚੋਣ ਜਲਸੇ ਵਿੱਚ ਤਬਦੀਲ ਹੋ ਗਈ। ਮੌਕੇ “ਤੇ ਹਾਜਰ ਆਗੂਆਂ, ਵਰਕਰਾਂ ਅਤੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਕੁਝ ਹੀ ਸਮੇਂ ਮਗਰੋ ਹੀ ਆਪਣਾ ਭਰੋਸਾ ਗੁਆ ਲਿਆ ਹੈ। ਸੀਐਮ ਭਗਵੰਤ ਮਾਨ ਦੀ ਕਾਰਗੁਜਾਰੀ ਉਮੀਦ ਦੇ ਉਲਟ ਹੋਣ ਕਰਕੇ ਲੋਕਾਂ ਵਿੱਚ ਸਰਕਾਰ ਪ੍ਰਤੀ ਪੂਰਾ ਰੋਹ ਹੈ। ਲੋਕ ਸਭਾ ਸੰਗਰੂਰ ਦੀ ਉਪ ਚੋਣ ਦੌਰਾਨ ਸੱਤਾ ਮਿਲਦਿਆਂ ਹੀ ਰੰਗ ਬਦਲਣ ਵਾਲੀ
ਆਮ ਆਦਮੀ ਪਾਰਟੀ ਨੂੰ ਹਰਾ ਕੇ ਸੰਗਰੂਰ ਦੇ ਲੋਕ ਤਾਂ ਆਪਣਾ ਰੋਸ ਜਾਹਿਰ ਕਰ ਚੁੱਕੇ ਹਨ ਅਤੇ ਹੁਣ ਵਾਅਦੇ ਮੁਕਰਣ ਵਾਲਿਆ ਨੂੰ ਸਬਕ ਸਿਖਾਉਣ ਦਾ ਮੌਕਾ ਜਲੰਧਰ ਵਾਸੀਆਂ ਨੂੰ ਮਿਲਿਆ ਹੈ। ਸ. ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਲੰਧਰ ਦੀ ਤਰੱਕੀ, ਜਲੰਧਰ ਵਾਸੀਆਂ ਲਈ ਵਧੀਆ ਸਹੂਲਤਾਂ ਅਤੇ ਸਰਕਾਰੀ ਤੰਤਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣ ਲਈ 10 ਮਈ ਨੂੰ ਪਾਰਟੀ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੂੰ ਜਿਤਾਉਣ ਲਈ ਚੋਣ ਨਿਸ਼ਾਨ ਬਾਲਟੀ ਦਾ ਬਟਨ ਦਬਾਇਆ ਜਾਵੇ। ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੇ ਹਾਜਰੀਨ ਨੂੰ ਵੱਧ ਚੜ ਕੇ ਸ. ਗੁਰਜੰਟ ਸਿੰਘ ਕੱਟੂ ਦੀ ਚੋਣ ਮੁਹਿੰਮ ਵਿੱਚ
ਯੋਗਦਾਨ ਪਾਉਣ ਦੀ ਅਪੀਲ ਕੀਤੀ। ਹਲਕਾ ਇੰਚਾਰਜ ਸੁਲੱਖਣ ਸਿੰਘ ਵੱਲੋਂ ਹਲਕੇ ਨਾਲ ਸਬੰਧਤ ਆਗੂਆਂ ਤੇ ਵਰਕਰਾਂ ਨੂੰ ਵੱਖ-ਵੱਖ ਏਰੀਏ ਸੌਂਪ ਕੇ ਚੋਣ ਪ੍ਰਚਾਰ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ। ਪਾਰਟੀ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੇ ਸਮੁੱਚੀ ਲੀਡਰਸ਼ਿਪ ਤੇ ਹਾਜਰੀਨ ਸਮਰੱਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਸਿੰਘ ਸਰਾਵਾਂ, ਗੁਰਜੰਟ ਸਿੰਘ ਸਾਦਿਕ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਬਲਿਆਲ, ਹਰਵਿੰਦਰ ਸਿੰਘ ਮਨਿਆਣ, ਹਰਜਿੰਦਰ ਸਿੰਘ, ਬਲਰਾਜ ਸਿੰਘ, ਤਸ਼ਕਰ ਸਿੰਘ ਥਿੰਦ, ਹਰਦੀਪ ਸਿੰਘ ਨਾਰੀਕੇ, ਲੱਖਾ ਗਾਵਾਰਾ, ਹਰਦੇਵ ਸਿੰਘ ਪੱਪੂ, ਬਲਜਿੰਦਰ ਸਿੰਘ ਸੰਗਾਲੀ, ਗੁਰਮੁੱਖ ਸਿੰਘ ਸਰਪੰਚ, ਸੁਲੱਖਣ ਸਿੰਘ, ਨਵਨੀਤ ਗੋਪੀ, ਜਸਵੰਤ ਸਿੰਘ ਚੀਮਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜਰ ਸਨ।








































