PTB ਨਿਊਜ਼ “ਸਿੱਖਿਆ” : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਖੇਡ ਟਰਾਫੀ (ਜਨਰਲ ਸਪੋਰਟਸ ਟ੍ਰਾਫ਼ੀ ਮੈੱਨ) 24 ਵਾਰ ਜਿੱਤ ਕੇ ਖੇਡਾਂ ਵਿੱਚ ਇਤਿਹਾਸ ਸਿਰਜਣ ਵਾਲੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਸੈਸ਼ਨ 2023-24 ਲਈ ਵੱਖ-ਵੱਖ ਖੇਡਾਂ ਦੀਆਂ 36 ਟੀਮਾਂ ਵਾਸਤੇ ਮਿਤੀ 13, 14 ਅਤੇ 15 ਜੂਨ 2023 ਨੂੰ ਚੋਣ ਟਰਾਇਲ ਕਰਵਾਏ ਗਏ। ਮਿਤੀ 13 ਜੂਨ 2023 ਨੂੰ ਐਥਲੈਟਿਕਸ, ਬਾਸਕਿਟਬਾਲ, ਬੌਕਸਿੰਗ, ਬੈਡਮਿੰਟਨ, ਕ੍ਰਿਕਟ, ਸਵਿਿਮੰਗ, ਵਾਟਰਪੋਲੋ,
ਜਿਮਨਾਸਟਿਕਸ ਅਤੇ ਤੀਰਅੰਦਾਜ਼ੀ, ਮਿਤੀ 14 ਜੂਨ 2023 ਨੂੰ ਹਾਕੀ, ਖੋ-ਖੋ, ਰੈਸਲੰਿਗ, ਵੇਟ ਲਿਫਟਿੰਗ, ਵੂਸ਼ੂ, ਫੈਨਸਿੰਗ, ਪੈਨਚਿਕ ਸਿਲਾਟ, ਜੂਡੋ, ਤਾਇਕਵਾਂਡੋ, ਰੋਇੰਗ, ਕਿਆਕਿੰਗ, ਕਨੋਇੰਗ ਅਤੇ ਡ੍ਰੈਗਨ ਬੋਟ ਅਤੇ ਕਬੱਡੀ ਮਿਤੀ 15 ਜੂਨ 2023 ਨੂੰ ਫੁੱਟਬਾਲ, ਕਰਾਟੇ, ਸਾਇਕਲੰਿਗ, ਬੇਸਬਾਲ, ਕਬੱਡੀ, ਟੈਨਿਸ, ਰਗਬੀ, ਵਾਲੀਬਾਲ, ਸ਼ੂਟਿੰਗ ਅਤੇ ਹੈਂਡਬਾਲ ਦੇ ਚੋਣ ਟਰਾਇਲ ਹੋਏ।
ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡ ਟਰਾਇਲਾਂ ਵਿਚ 700 ਦੇ ਲਗਭਗ ਖਿਡਾਰੀ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ ਅਤੇ 250 ਖਿਡਾਰੀਆਂ ਦੀ ਚੋਣ ਕੀਤੀ ਗਈ। ਇਨ੍ਹਾਂ ਟਰਾਇਲਾਂ ਦੌਰਾਨ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਿਲਆ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਵਿਚ ਖੂਬ ਮਿਹਨਤ ਕਰਕੇ ਕਾਲਜ ਦੇ ਇਤਿਹਾਸ ਨੂੰ ਕਾਇਮ ਰੱਖਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਜਿਹੜੇ ਵਿਦਿਆਰਥੀ ਕੋਈ ਵੀ ਖੇਡ ਖੇਡਣਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ 25% ਫੀਸ ਵਿਚ ਰਿਆਇਤ ਦਿੱਤੀ ਜਾਵੇਗੀ ਪਰ ਉਨ੍ਹਾਂ ਨੂੰ ਆਪਣੇ ਖੇਡ ਵਿਚ ਰੋਜਾਨਾ ਅਭਿਆਸ ਕਰਨਾ ਪਵੇਗਾ।
ਸਾਰੇ ਚੁਣੇ ਹੋਏ ਖਿਡਾਰੀ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ ਗਈ ਕਿ ਉਹ ਆਪਣੀਆਂ ਕਲਾਸਾਂ ਵੀ ਰੋਜ਼ਾਨਾ ਲਗਾਉਣ ਤਾਂ ਜੋ ਖੇਡ ਦੇ ਦੌਰਾਨ ਚੰਗੀ ਪੜਾਈ ਵੀ ਪ੍ਰਾਪਤ ਕਰ ਸਕਣ। ਡੀਨ ਸਪੋਰਟਸ ਡਾ. ਐਸ.ਐਸ. ਬੈਂਸ ਨੇ ਦੱਸਿਆ ਕਿ ਚੁਣੇ ਹੋਏ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਜਿਵੇਂ ਫੀਸ ਵਿਚ ਰਿਆਇਤ, ਸਪੋਰਟ ਕਿੱਟ, ਹੋਸਟਲ, ਖਾਣਾ ਅਤੇ ਵਿਸ਼ੇਸ਼ ਸਕਾਲਰਸ਼ਿਪ ਟ੍ਰੇਨਿੰਗ ਆਦਿ ਸਹੁਲਤਾ ਮੁਹਈਆਂ ਕਰਵਾਈਆਂ ਜਾਂਦੀਆਂ ਹਨ।
ਇਸ ਤੋਂ ਇਲਾਵਾਂ ਵਧੀਆ ਖਿਡਾਰੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਂਦੇ ਹਨ। ਇਨ੍ਹਾਂ ਖੇਡ ਟਰਾਇਲਾਂ ਵਿਚ ਪ੍ਰੋ. ਅਜੇ ਕੁਮਾਰ, ਪ੍ਰੋ. ਮਨਵੀਰ ਪਾਲ, ਸ੍ਰੀ ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤਪਾਲ ਸੈਣੀ ਤੋਂ ਇਲਾਵਾ ਹੋਰ ਸਟਾਫ਼ ਮੈਂਬਰਾਂ ਅਤੇ ਸਪੋਰਟਸ ਕਮੇਟੀ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।