ਲੋਕਨਾਚ ਭੰਗੜਾ ਪੰਜਾਬੀਆਂ ਦੀ ਜਿੰਦ-ਜਾਨ : ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ,
ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਾਬੀ ਲੋਕਨਾਚਾਂ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਮਿਤੀ 01.07.2022 ਤੋਂ 10.07.2022 ਤੱਕ ਦਸ ਰੋਜ਼ਾ ਲੋਕਨਾਚ ਭੰਗੜਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਤਿੰਨ ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਦੇ 450 ਤੋਂ ਵੱਧ ਭੰਗੜਾ ਪ੍ਰੇਮੀਆਂ ਨੇ ਭਾਗ ਲਿਆ। ਲੋਕਨਾਚ ਭੰਗੜਾ ਕੈਂਪ ਦੇ ਅੰਤਿਮ ਦਿਨ ਸ. ਦਲਜੀਤ ਸਿੰਘ ਖੱਖ, DSP, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਨੂੰ ਗੁਲਦਸਤੇ ਦੇ ਕੇ ਜੀ ਆਇਆ ਕਿਹਾ। ਮੁੱਖ ਮਹਿਮਾਨ ਦਾ ਸੁਆਗਤ ਕਰਦਿਆਂ ਪ੍ਰਿੰਸੀਪਲ ਡਾ. ਸਮਰਾ ਨੇ ਦੱਸਿਆ ਕਿ ਸ. ਦਲਜੀਤ ਸਿੰਘ ਖੱਖ ਆਪਣੇ ਵਿਿਦਆਰਥੀ ਜੀਵਨ ਵਿੱਚ ਸੇ੍ਰਸ਼ਠ ਭੰਗੜਾ ਨ੍ਰਿਤਕਾਰ ਰਹੇ ਹਨ ਅਤੇ ਗਿਆਰਾਂ ਵਾਰ ਬੈਸਟ ਨ੍ਰਿਤਕਾਰ ਚੁਣੇ ਗਏ। ਉਹਨਾਂ ਦੱਸਿਆ ਕਿ ਖੱਖ ਦਾ ਪੰਜਾਬ ਦੇ ਲੋਕਨਾਚ ਭੰਗੜਾ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਫੁੱਲਿਤ ਕਰਨ ਵਿੱਚ ਵਡਮੁੱਲਾ ਯੋਗਦਾਨ ਹੈ। ਭੰਗੜਾ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਹ ਕੈਂਪ ਬਿਲਕੁਲ ਮੁਫ਼ਤ ਲਗਾਇਆ ਗਿਆ ਤੇ ਕਿਸੇ ਕੋਲੋਂ ਕੋਈ ਫੀਸ ਨਹੀਂ ਲਈ ਗਈ।
ਉਹਨਾਂ ਕਿਹਾ ਕਿ ਭੰਗੜਾ ਕੈਂਪ ਦੇ ਸਾਰੇ ਹੀ ਦਿਨ ਵਿੱਚ ਸਾਰੇ ਹੀ ਭੰਗੜਾ ਪ੍ਰੇਮੀਆਂ ਨੇ ਬੜਾ ਉਤਸ਼ਾਹ ਦਿਖਾਇਆ ਅਤੇ ਪੂਰੀ ਲਗਨ ਤੇ ਤਨਦੇਹੀ ਨਾਲ ਭੰਗੜਾ ਸਿੱਖਿਆ। ਉਹਨਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਮਨੋਰਥ ਨਵੀਆਂ ਪੀੜ੍ਹੀਆਂ ਨੂੰ ਵਿਰਾਸਤ ਨਾਲ ਜੋੜ੍ਹਨਾ ਵੀ ਹੈ। ਮੁੱਖ ਮਹਿਮਾਨ ਸ੍ਰੀ ਦਲਜੀਤ ਸਿੰਘ ਖੱਖ ਨੇ ਸਿਖਾਂਦਰੂ ਭੰਗੜਾ ਪ੍ਰੇਮੀਆਂ ਨੂੰ ਖੁਦ ਭੰਗੜਾ ਪਾ ਕੇ ਦਿਖਾਇਆ ਅਤੇ ਲੋਕਨਾਚ ਭੰਗੜੇ ਦਾ ਇਤਿਹਾਸ ਤੇ ਵਿਰਾਸਤ ਦੱਸਦੇ ਹੋਏ ਭੰਗੜੇ ਦੀਆਂ ਬਰੀਕੀਆ ਦੱਸੀਆਂ।
ਇਸ ਮੌਕੇ ਭੰਗੜਾ ਕੈਂਪ ਦੌਰਾਨ ਚੁਣੇ ਗਏ ਚਾਰ-ਚਾਰ ਲੜਕੇ, ਲੜਕੀਆਂ ਅਤੇ ਬੱਚਿਆਂ ਨੂੰ ਬੈਸਟ ਡਾਂਸਰ ਵਜੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਸਤਾਦ ਵਿਜੇ ਢੋਲੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਪਲਵਿੰਦਰ ਸਿੰਘ, ਡੀਨ ਕਲਚਰ ਅਫੇਅਰਜ਼ ਨੇ ਕਿਹਾ ਕਿ ਭੰਗੜਾ ਸਿਖਣ ਲਈ ਲੋਕਾਂ ਨੇ ਭਾਰੀ ਉਤਸ਼ਾਹ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕਲਾਕਾਰ ਵੱਖ-ਵੱਖ ਸਕੂਲਾਂ, ਕਾਲਜਾਂ, ਸ਼ਹਿਰੀ ਤੇ ਪੇਂਡੂ ਸੋਸਾਇਟੀਆਂ ਦੇ ਸਹਿਯੋਗ ਨਾਲ ਭੰਗੜਾ ਕੈਂਪ ਲਗਾ ਕੇ ਇਸ ਨੂੰ ਪ੍ਰਫੁੱਲਤ ਕਰ ਰਹੇ ਹਨ।
ਕੈਂਪ ਦੇ ਅਖੀਰ ਵਿੱਚ ਮੁੱਖ ਮਹਿਮਾਨ ਸ. ਦਲਜੀਤ ਸਿੰਘ ਖੱਖ ਅਤੇ ਪ੍ਰਿੰਸੀਪਲ ਡਾ. ਸਮਰਾ ਵਲੋਂ ਸਾਰੇ ਸਿਖਾਂਦਰੂ ਭੰਗੜਾ ਪ੍ਰੇਮੀਆਂ ਨੂੰ ਸਰਟੀਫਿਕੇਟ ਤਕਸੀਕ ਕੀਤੇ ਗਏ। ਇਸ ਮੌਕੇ ਪ੍ਰੋ. ਜਸਵਿੰਦਰ ਕੌਰ, ਮੁਖੀ ਜੁਆਲੋਜੀ ਵਿਭਾਗ, ਡਾ. ਰਛਪਾਲ ਸਿੰਘ, ਮੁਖੀ ਕਾਮਰਸ ਵਿਭਾਗ, ਡਾ. ਹਰਜੀਤ ਸਿੰਘ, ਮੁਖੀ ਗਣਿਤ ਵਿਭਾਗ, ਡਾ. ਅਰੁਣਦੇਵ ਸ਼ਰਮਾ, ਮੁਖੀ ਬਾਇਓਟੈਕਨੋਲੋਜੀ ਵਿਭਾਗ,
ਪ੍ਰੋ. ਸੰਜੀਵ ਕੁਮਾਰ ਆਨੰਦ, ਮੁਖੀ ਕੰਪਿਊਟਰ ਵਿਭਾਗ, ਡਾ. ਨਰਵੀਰ ਸਿੰਘ, ਮੁਖੀ ਫਿਜੀਕਲ ਵਿਭਾਗ, ਪ੍ਰੋ. ਅਹੁਜਾ ਸੰਦੀਪ, ਪ੍ਰੋ. ਅੰਮ੍ਰਿਤਪਾਲ ਸਿੰਘ, ਡਾ. ਦਿਨਕਰ ਸ਼ਰਮਾਂ, ਪ੍ਰੋ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਓਂਕਾਰ, ਪ੍ਰੋ. ਹਰਜਿੰਦਰ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਪ੍ਰਭਦੀਪ ਕੌਰ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਸ਼ਿਫਾਲੀ ਤਨੇਜਾ, ਪ੍ਰੋ. ਪਿਅੰਕਾ ਸ਼ਰਮਾ, ਸ੍ਰੀ ਸੁਰਿੰਦਰ ਕੁਮਾਰ ਚਲੌਤਰਾ ਪੀ.ਏ. ਟੂ ਪ੍ਰਿੰਸੀਪਲ ਵੀ ਹਾਜ਼ਰ ਸਨ।