PTB News

Latest news
पंजाब कांग्रेस का 'चुनावी मास्टरस्ट्रोक': राजा वड़िंग की 'कप्तानी' बरकरार, चन्नी संभालेंगे 'मोर्चा' ... जेनेसिस फर्टिलिटी सेंटर में 'बेबी बॉय' की जगह 'बेबी गर्ल' होने पर भारी हंगामा; परिजनों ने लगाया बच्च... पंजाब सरकार ने पूरा किया चुनावों से पहले महिलाओं को दिया हुआ वादा, सीएम मान की सभा में मौजूद महिला क... जालंधर! खुफिया जानकारियों को पाकिस्तान भेजने वाले 3 युवकों को किया पुलिस ने गिरफ्तार जालंधर! दोस्त ने किया दोस्त का बेरहमी के साथ म'र्ड'र फिर किया गड्ढे में दफन पंजाब से दुःखद ख़बर, ASI ने सर्विस पिस्टल से की आ'त्मह'त्या, मचा हड़कंप बुरे फंसे! आप मंत्री संजीव अरोड़ा, ₹55.57 करोड़ की संपत्ति होगी कुर्क, किन शहरों की, जाने पूरी लिस्ट पंजाब से गए निहंगों ने कुल्हाल बॉर्डर पर तोड़ी बैरिकेडिंग, लहराई नंगी तलवारें, बातचीत के बाद लौटे पां... राम मंदिर चढ़ावा चोरी मामले को लेकर ट्रस्ट ने दर्ज कराई FIR, CCTV में आए थे नजर भगवंत मान ने बार-बार बेअदबी वाले वीडियो पर बयान बदलकर खुद को नुकसान पहुंचा रहे: सरदार बिक्रम सिंह मज...

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਦੋ ਰੋਜਾ ਭੰਗੜਾ ਵਰਲਡ ਕੱਪ ਸ਼ਾਨੋ ਸ਼ੌਕਤ ਨਾਲ ਸੰਪੰਨ,

Two day Bhangra World Cup concludes at Lyallpur Khalsa College Bhangra World Cup will be held every year Principal Dr. Samara Jalandhar

ਹਰ ਸਾਲ ਕਰਵਾਇਆ ਜਾਵੇਗਾ ਭੰਗੜਾ ਵਰਡਲ ਕੱਪ : ਪ੍ਰਿੰਸੀਪਲ ਡਾ. ਸਮਰਾ

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਲੋਂ ਕਰਵਾਇਆ ਜਾ ਰਿਹਾ ਦੋ ਰੋਜ਼ਾ ਭੰਗੜਾ ਵਰਲਡ ਕੱਪ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ। ਭੰਗੜਾ ਵਰਲਡ ਕੱਪ ਦੇ ਦੂਜਾ ਦਿਨ ਭਾਰਤ/ਪੰਜਾਬ ਦੀਆਂ 11 ਟੀਮਾਂ ਦੇ ਮੁਕਾਬਲੇ ਹੋਏ। ਇਸ ਮੌਕੇ ਪਦਮਸ੍ਰੀ ਸ. ਪਰਗਟ ਸਿੰਘ, ਕੈਬਨਿਟ ਮੰਤਰੀ ਉਚੇਰੀ ਸਿੱਖਿਆ, ਸਕੂਲ ਸਿੱਖਿਆ ਯੁਵਕ ਤੇ ਸਪੋਰਟਸ ਮਾਮਲੇ ਅਤੇ ਐਨ.ਆਰ.ਆਈਜ਼ ਮਾਮਲੇ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

.

ਉਨ੍ਹਾਂ ਦਾ ਸੁਆਗਤ ਸ. ਜਸਪਾਲ ਸਿੰਘ ਵੜੈਚ ਸੰਯੁਕਤ ਸਕੱਤਰ ਗਵਰਨਿੰਗ ਕੌਂਸਿਲ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਸੁਆਗਤੀ ਸ਼ਬਦ ਬੋਲਦਿਆਂ ਕਿਹਾ ਕਿ ਸਾਨੂੰ ਇਹ ਮਾਣ ਹਾਸਲ ਹੈ ਕਿ ਅੱਜ ਦੇ ਮੁੱਖ ਮਹਿਮਾਨ ਸ. ਪਰਗਟ ਸਿੰਘ ਸਾਡੀ ਸੰਸਥਾ ਦੇ ਪੁਰਾਣੇ ਵਿਦਿਆਰਥੀ ਤੇ ਖਿਡਾਰੀ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਅਥਾਹ ਖੁਸ਼ੀ ਹੈ ਕਿ ਸ. ਪ੍ਰਗਟ ਸਿੰਘ ਉਚੇਰੀ ਸਿੱਖਿਆ ਦੇ ਮੰਤਰੀ ਬਣੇ ਹਨ। ਇਸ ਨਾਲ ਇਸ ਖੇਤਰ ਵਿੱਚ ਲੋੜੀਂਦੇ ਵਿਕਾਸ ਦੀ ਭਰਪੂਰ ਆਸ ਬੱਝੀ ਹੈ। ਉਨ੍ਹਾਂ ਇਸ ਮੌਕੇ ਭੰਗੜਾ ਵਰਲਡ ਕੱਪ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ।

Two day Bhangra World Cup concludes at Lyallpur Khalsa College Bhangra World Cup will be held every year Principal Dr. Samara Jalandhar

ਉਨ੍ਹਾਂ ਕਿਹਾ ਕਿ ਅੱਜ ਭੰਗੜਾ ਦੁਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਭਿਆਨਕ ਦੌਰ ’ਚੋਂ ਨਿੱਕਲ ਕੇ ਅੱਜ ਖੁੱਲੇ ਮੈਦਾਨਾਂ ਤੇ ਆਡੀਟੋਰੀਅਮ ਵਿੱਚ ਭੰਗੜਾ ਕਲਾਕਾਰ ਜੁੜੇ ਹਨ। ਜਿਸ ਸਦਕਾ ਕਾਲਾਕਾਰਾਂ ਵਿੱਚ ਅਥਾਹ ਜੋਸ਼ ਹੈ। ਉਨ੍ਹਾਂ ਕਿਹਾ ਕਿ ਭੰਗੜੇ ਪ੍ਰਤੀ ਇਹ ਜੋਸ਼ ਸਮੁੱਚੇ ਵਿਸ਼ਵ ਵਿੱਚ ਠਾਠਾਂ ਮਾਰ ਰਿਹਾ ਹੈ। ਇਸ ਮੌਕੇ ਡਾ. ਇੰਦਰਜੀਤ ਸਿੰਘ ਨੂੰ ਯਾਦ ਕਰਦਿਆਂ ਸਿਮ੍ਰਤੀ ਪੱਤਰ ਅਤੇ ਸਨਮਾਨ ਚਿੰਨ ਉਨ੍ਹਾਂ ਦੀ ਪੁੱਤਰੀ ਪ੍ਰੋ. ਏਕਜੋਤ ਕੌਰ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਲਾਇਫਟਾਈਮ ਅਚੀਵਮੈਂਟ ਅਵਾਰਡ ਪੰਜਾਬੀ ਲੋਕ ਨਾਚ ਭੰਗੜੇ ਦੀ ਪ੍ਰਭੂਲਤਾ ਲਈ ਲੋਕ ਗਾਇਕ ਸਰਬਜੀਤ ਸਿੰਘ ਚੀਮਾ ਅਤੇ ਸੁਪ੍ਰਸਿੱਧ ਭੰਗੜਾ ਕਲਾਕਾਰ ਤੇ ਭੰਗੜਾ ਨਿਦੇਸ਼ਕ ਜਗਦੀਪ ਸਿੰਘ ਗੋਗਾ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ।

.

.

ਮੁੱਖ ਮਹਿਮਾਨ ਸ. ਪ੍ਰਗਟ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਅੱਜ ਆਪਣੇ ਕਾਲਜ ਵਿੱਚ ਆਏ ਹਨ, ਤੇ ਉਨ੍ਹਾਂ ਨੂੰ ਇਸ ਦਾ ਬੇਹੱਦ ਚਾਅ ਹੈ। ਉਨ੍ਹਾਂ ਕਿਹਾ ਕਿ ਭੰਗੜਾ ਲਾਇਲਪੁਰ ਖ਼ਾਲਸਾ ਕਾਲਜ ਦੀ ਪਹਿਚਾਣ ਤੇ ਮਾਣ ਹੈ। ਕਾਲਜ ਨੇ ਭੰਗੜਾ ਵਰਲਡ ਕੱਪ ਕਰਵਾ ਕੇ ਕਲਾਕਾਰਾਂ ਤੇ ਕਲਾ ਵਿੱਚ ਇੱਕ ਨਵੀਂ ਰੂਹ ਫੂਕੀ ਹੈ। ਉਨ੍ਹਾਂ ਸਮੂਹ ਭਾਗੀਦਾਰ ਟੀਮਾਂ ਨੂੰ ਪੇਸ਼ਕਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅੱਜ ਕੈਟੇਗਰੀ ਛ-2 ਦੇ ਮੁਕਾਬਲੇ ਹੋਏ। ਜਿਸ ਵਿੱਚ ਭਾਰਤ ਦੀਆਂ 11 ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਰੀਅਲ ਫੋਕ ਭੰਗੜਾ ਅਕੈਡਮੀ, ਜੀ.ਐਚ.ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਲੁਧਿਆਣਾ, ਫੋਕ ਆਰਟ ਲਵਰ ਅਕੈਡਮੀ ਚੰਡੀਗੜ੍ਹ, ਅੱਣਖੀ ਮੁਟਿਆਰਾਂ,

Two day Bhangra World Cup concludes at Lyallpur Khalsa College Bhangra World Cup will be held every year Principal Dr. Samara Jalandhar

ਜੀ.ਐਨ.ਈ. ਲੁਧਿਆਣਾ, ਗੁਰੂੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸਿੰਘ ਇੰਟਰਨੈਸ਼ਨਲ ਕਲਚਰਲ ਅਕੈਡਮੀ, ਚੰਡੀਗੜ੍ਹ ਯੂਨੀਵਰਸਿਟੀ, ਭੰਗੜਾ ਕਿੰਗਜ਼ ਯੂਥ ਵੈਲਫੇਅਰ ਕਲੱਬ ਅੰਮ੍ਰਿਤਸਰ, ਖ਼ਾਲਸਾ ਕਾਲਜ ਅੰਮ੍ਰਿਤਸਰ, ਖ਼ਾਲਸਾ ਕਾਲਜ ਦਿੱਲੀ (ਗੈਸਟ ਪਰਫਾਰਮੈਂਸ) ਟੀਮਾਂ ਸ਼ਾਮਲ ਹਨ। ਅੱਜ ਇਨ੍ਹਾਂ ਮੁਕਾਬਲਿਆਂ ਦੀ ਜਜਮੈਂਟ ਲਈ 5 ਜੱਜਾਂ ਦਾ ਪੈਨਲ ਬਣਾਇਆ ਗਿਆ। ਜਿਸ ਵਿੱਚ ਸ. ਦਵਿੰਦਰ ਸਿੰਘ, ਸ. ਹਰਜਿੰਦਰ ਸਿੰਘ ਹਰਜੀ, ਸ. ਹੌਬੀ ਧਾਲੀਵਾਲ, ਸ. ਦਲਜੀਤ ਸਿੰਘ ਖੱਖ ਅਤੇ ਸ੍ਰੀ. ਰਵਿੰਦਰ ਰੰਗੂਵਾਲ ਸ਼ਾਮਲ ਸਨ। ਸ਼ਾਮ ਦੇ ਸਮੇਂ ਸ. ਪਰਮਿੰਦਰ ਸਿੰਘ ਹੀਰ ਐਸ.ਪੀ. ਰੂਰਲ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ।

.

ਪ੍ਰਿੰਸੀਪਲ ਡਾ. ਸਮਰਾ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਨੇ ਭੰਗੜਾ ਵਰਲਡ ਕੱਪ ਲਈ ਕਾਲਜ ਨੂੰ ਵਧਾਈ ਦਿੱਤੀ ਅਤੇ ਭੰਗੜਾ ਕਲਾਕਾਰਾਂ ਦੇ ਜੋਸ਼ ਦੀ ਭਰਭੂਰ ਸ਼ਲਾਘਾ ਕੀਤੀ। ਇਨ੍ਹਾਂ ਭੰਗੜਾ ਮੁਕਾਬਲਿਆਂ ਵਿੱਚ ਕੈਟੇਗਰੀ ਛ-2 ਵਿੱਚ ਪਹਿਲਾ ਸਥਾਨ ਚੰਡੀਗੜ੍ਹ ਯੂਨੀਵਰਸਿਟੀ, ਦੂਜਾ ਸਥਾਨ ਜੀ.ਐਨ.ਈ. ਲੁਧਿਆਣਾ ਤੇ ਤੀਜਾ ਸਥਾਨ ਸਾਂਝੇ ਰੂਪ ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸਧਾਰ ਲੁਧਿਆਣਾ ਅਤੇ ਸਿੰਘ ਇੰਟਰਨੈਸ਼ਨਲ ਕਲਚਰਲ ਅਕੈਡਮੀ ਨੇ ਹਾਸਲ ਕੀਤਾ। ਜੇਤੂ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 81,000/- ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 41,000/- ਤੇ ਤੀਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 21000+21000/- ਰੁਪਏ ਦੇ ਇਨਾਮ ਦਿੱਤੇ ਗਏ। ਅਣਖੀ ਮੁਟਿਆਰਾ ਗਰੁੱਪ ਨੂੰ ਕੌਂਸੋਲੇਸ਼ਨ ਇਨਾਮ ਦਿੱਤਾ ਗਿਆ।

Two day Bhangra World Cup concludes at Lyallpur Khalsa College Bhangra World Cup will be held every year Principal Dr. Samara Jalandhar

.

ਇਸ ਤੋਂ ਇਲਾਵਾ ਬਾਕੀ ਸਾਰੀਆਂ ਟੀਮਾਂ ਨੂੰ ਕਾਲਜ ਗਵਰਨਿੰਗ ਕੌਂਸਲ ਵਲੋਂ 11000-11000 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਬੈਸਟ ਡਾਂਸਰ ਜਸਜੋਤ ਸਿੰਘ, ਜੀ.ਐਚ.ਜੀ. ਖਾਲਸਾ ਕਾਲਜ ਗੁਰੁਸਰ ਸੁਧਾਰ ਲੁਧਿਆਣਾ ਨੂੰ ਐਲਾਨਿਆ ਗਿਆ। ਦੂਜੇ ਸਥਾਨ ’ਤੇ ਰਮਨਦੀਪ, ਚੰਡੀਗੜ ਯੂਨੀਵਰਸਿਟੀ ਤੇ ਤੀਜੇ ਸਥਾਨ ’ਤੇ ਅਸੀਸ (ਲੜਕੀ) ਅਣਖੀ ਮੁਟਿਆਰਾਂ ਚੰਡੀਗੜ੍ਹ ਰਹੇ। ਇਸ ਮੌਕੇ ਭੰਗੜਾ ਵਰਲਡ ਕੱਪ ਲਈ ਭਰਭੂਰ ਸਹਿਯੋਗ ਦੇਣ ਬਦਲੇ ਅਤੇ ਲੋਕ ਨਾਚ ਦੀ ਪ੍ਰਫੂਲਤਾ ਲਈ ਕੰਮ ਕਰਨ ਬਦਲੇ ਉਸਤਾਦ ਭੰਗੜਾ ਕਲਾਕਾਰਾਂ ਅਤੇ ਭੰਗੜਾ ਪ੍ਰੇਮਿਆਂ ਨੂੰ ਅਵਾਰਡ ਆਫ ਆਨਰ ਅਤੇ ਅਵਾਰਡ ਐਪਰੀਸੀਐਸ਼ਨ ਦੇ ਕੇ ਸਨਮਾਨਤ ਕੀਤਾ ਗਿਆ।

.

ਇਸ ਭੰਗੜਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਨ ਕਾਲਜ ਦੇ ਯੂਟਿਉਬ ਚੈਨਲ LKC Cultural Affairs ਅਤੇ ਫੇਸਬੁੱਕ ਪੇਜ Bhangra World Cup, BBC Punjabi, 5aab TV, ਚੈਨਲਾਂ ’ਤੇ ਕੀਤਾ ਗਿਆ / ਡਾ. ਸਮਰਾ ਨੇ ਸਮੂਹ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਭੰਗੜਾ ਵਰਲਡ ਕੱਪ ਦੌਰਾਨ ਮੰਚ ਸੰਚਾਲਨ ਡਾ. ਸੁਰਿੰਦਰ ਪਾਲ ਮੰਡ ਤੇ ਡਾ. ਉਪਮਾ ਅਰੋੜਾ ਨੇ ਬਾਖੂਬੀ ਕੀਤਾ। ਅੰਤ ਵਿੱਚ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਅਫੇਅਰਜ ਨੇ ਮੁੱਖ ਮਹਿਮਾਨ ਗਵਰਨਿੰਗ ਕੌਂਸਲ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਲਵਿੰਦਰ ਦਿਆਲਪੁਰੀ ਅਤੇ ਹੋਰ ਕਲਾਕਾਰਾਂ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

.

 

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें