PTB News

Latest news
जालंधर! खुफिया जानकारियों को पाकिस्तान भेजने वाले 3 युवकों को किया पुलिस ने गिरफ्तार जालंधर! दोस्त ने किया दोस्त का बेरहमी के साथ म'र्ड'र फिर किया गड्ढे में दफन पंजाब से दुःखद ख़बर, ASI ने सर्विस पिस्टल से की आ'त्मह'त्या, मचा हड़कंप बुरे फंसे! आप मंत्री संजीव अरोड़ा, ₹55.57 करोड़ की संपत्ति होगी कुर्क, किन शहरों की, जाने पूरी लिस्ट पंजाब से गए निहंगों ने कुल्हाल बॉर्डर पर तोड़ी बैरिकेडिंग, लहराई नंगी तलवारें, बातचीत के बाद लौटे पां... राम मंदिर चढ़ावा चोरी मामले को लेकर ट्रस्ट ने दर्ज कराई FIR, CCTV में आए थे नजर भगवंत मान ने बार-बार बेअदबी वाले वीडियो पर बयान बदलकर खुद को नुकसान पहुंचा रहे: सरदार बिक्रम सिंह मज... पासपोर्ट बनवाना हुआ अब महंगा, केंद्र सरकार ने बढ़ाई फीस, जानें कब से लागू होंगी नई दरें केंद्र के नए रोजगार अधिनियम पर भड़के हिमाचल प्रदेश के ग्रामीण विकास एवं पंचायती राज मंत्री अनिरुद्ध ... CM ने नेरी कलां में 90.66 करोड़ रुपये की 12 विकास परियोजनाओं के किए उद्घाटन एवं शिलान्यास

ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਆਪ ਆਗੂ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਕੱਢਿਆ “ਮੋਟਰਸਾਈਕਲ ਮਾਰਚ”

Motorcycle march led by AAP leader Jassi Sohian Wala on the occasion of Shaheed A Azam Bhagat Singh Ji birthday By waving flags on Basanti turbans, the youth will guard your thinking, Bhagat Singh Nabha Punjab

“ਬਸੰਤੀ ਪੱਗਾਂ ਤੇ ਝੰਡੇ ਲਹਿਰਾਕੇ ਨੌਜਵਾਨਾਂ ਨੇ ਭਗਤ ਸਿਹਾਂ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ” ਦੇ ਲਗਾਏ ਨਾਅਰੇ,

ਪੀਟੀਬੀ ਖਬਰਾਂ ਨਾਭਾ : (ਰਿਪੋਰਟ) ਸ਼ਰਮਾ : ਦੇਸ਼ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੂੰ ਜਾਗਰੂਕ ਕਰਵਾਉਣ ਲਈ ਵਿਧਾਨ ਸਭਾ ਹਲਕਾ ਨਾਭਾ ਦੇ ਜੰਮਪਲ ਨੌਜਵਾਨ ਆਗੂ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਵਲੋਂ ਅੱਜ ਗੁਰਦੁਆਰਾ ਟਿੱਬੀ ਸਾਹਿਬ ਤੋਂ “ਮੋਟਰਸਾਈਕਲ ਮਾਰਚ” ਕੱਢਿਆ ਗਿਆ ਜੋ ਪਟਿਆਲਾ ਗੇਟ, ਭੀਖੀ ਮੋੜ, ਸਦਰ ਬਾਜ਼ਾਰ, ਦੇਵੀ ਦਿਵਾਲਾ ਚੌਕ ਤੋਂ ਬੌੜਾ ਗੇਟ ਹੁੰਦਾ ਹੋਇਆ ਆਨਾਜ ਮੰਡੀ ਵਿੱਚ ਸਮਾਪਤ ਹੋਇਆ।

.

.

ਮੋਟਰਸਾਈਕਲ ਮਾਰਚ ਵਿੱਚ ਸਾਮਲ ਵੱਡੀ ਗਿਣਤੀ ਵਿੱਚ ਸਮਲ ਇਨਕਲਾਬੀ ਸੋਚ ਰੱਖਣ ਵਾਲੇ ਨੌਜਵਾਨਾਂ ਨੇ ਬਸੰਤੀ ਪੱਗਾਂ ਅਤੇ ਝੰਡੇ ਸਜਾਕੇ “ਭਗਤ ਸਿਹਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ” ਦੇ ਨਾਅਰੇ ਲਗਾਏ। ਇਸ ਮੌਕੇ ਆਪ ਆਗੂ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਖਾਤਰ ਆਪਣੀਆਂ ਜਾਨਾਂ ਵਾਰਨ ਵਾਲੇ ਇਨਾਂ ਮਹਾਨ ਸੂਰਬੀਰ ਯੋਧਿਆ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਸ ਕਰਕੇ ਹਰੇਕ ਸਾਲ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਉਨਾਂ ਵਲੋਂ ਉਨਾਂ ਦੇ ਜਨਮ ਦਿਨ ਤੇ “ਮੋਟਰਸਾਈਕਲ ਮਾਰਚ” ਅਤੇ ਸ਼ਹੀਦੀ ਦਿਨ ਤੇ ਨੌਜਵਾਨਾਂ ਨੂੰ ਨਸ਼ਿਆ ਅਤੇ ਸਮਾਜਿਕ ਬੁਰਾਈਆ ਤੋਂ ਬਚਾਉਣ ਲਈ “ਇਨਕਲਾਬੀ ਨਾਟਕ ਮੇਲਾ” ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।

.

ਜੱਸੀ ਸੋਹੀਆਂ ਵਾਲਾ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਕਿਹਾ ਕਿ ਆਓ ਅੱਜ ਉਨਾਂ ਦੇ ਜਨਮ ਦਿਨ ਤੇ ਪ੍ਰਣ ਕਰੀਏ ਕਿ ਉਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸਮੇਂ ਦੀਆਂ ਚਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਸਮੇਂ ਦੀਆਂ ਸਰਕਾਰਾਂ ਦੀਆਂ ਲੋਕਮਾਰੂ ਨੀਤੀਆ ਖਿਲਾਫ ਵੰਗਾਰ ਬਣ ਜਾਈਏ। ਇਸ ਮੌਕੇ ਸੀਨੀਅਰ ਆਗੂ ਨਰਿੰਦਰ ਖੇੜੀਮਾਨੀਆ, ਐਡਵੋਕੇਟ ਨਰਿੰਦਰ ਸ਼ਰਮਾ, ਸੈਂਟੀ ਭੰਗੂ ਤੇ ਸੁੱਖੀ ਢੀਂਡਸਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸ਼ਹੀਦਾਂ ਦੇ ਸੁਪਨਿਆ ਨੂੰ ਸਾਕਾਰ ਕਰਨ ਵਿੱਚ ਫੇਲ੍ਹ ਸਾਬਿਤ ਹੋਈਆ ਹਨ।

.

.

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਬੀਰ ਸਿੰਘ ਖੱਟੜਾ, ਜਸਬੀਰ ਸਿੰਘ ਸੇਠੀ, ਧੀਰਜ ਠਾਕੁਰ, ਰਮੇਸ਼ ਬਿੰਦਰਾ, ਦੀਪਾ ਰਾਮਗੜ੍ਹ, ਲਾਡੀ ਖਹਿਰਾ, ਅਸੋਕ ਕੁਮਾਰ ਮੈਹਿਸ, ਹਰਜਿੰਦਰ ਸਿੰਘ ਖਾਲਸਾ, ਪ੍ਰੋਂ. ਬਲਜੀਤ ਸਿੰਘ ਅਲੌਹਰਾਂ, ਗੁਰਵਿੰਦਰ ਸਿੰਘ ਖਹਿਰਾ, ਬਾਵਾ ਸਿੰਘ ਕਕਰਾਲਾ, ਕੁਲਦੀਪ ਸਿੰਘ ਹੈਪੀ, ਤਰਨੀਂ ਭੁੱਲਰ, ਲਾਡੀ ਅੱਚਲ, ਨੰਨੀ ਛੱਜੂਭੱਟ, ਜਗਜੀਤ ਸਿੰਘ, ਸੋਨੂੰ ਢਿੱਲੋ, ਸੋਨੀ ਗਦਾਈਆ, ਦਰਸ਼ਨ ਸਿੰਘ ਗੁਰਦਿੱਤਪੁਰਾ, ਪਰਮਿੰਦਰ ਸਿੰਘ ਭੰਗੂ, ਰਾਜੂ ਦੁਲੱਦੀ, ਬੀਰਬਲ ਸਿੰਘ ਛੱਜੂਭੱਟ,

.

ਹਰਭਜਨ ਸਿੰਘ ਢੀਂਗੀ, ਰਮਨਦੀਪ ਮਨੀ, ਰਾਹੁਲ ਅਰੋੜਾ, ਦੀਨਾ ਜੋਸੀ, ਕੁਲਵੀਰ ਸਹੋਤਾ, ਜਤਿੰਦਰ ਸਿੰਘ ਅਮਨ ਮੈਡੀਕਲ, ਕੇਵਲ ਸਿੰਘ ਬਿਰਧਨੋ, ਲੱਕੀ ਅਰੋੜਾ, ਜੱਸੀ ਭੋੜੇ, ਰਾਜੀ ਜੱਸੋਮਾਜਰਾ, ਰਾਣਾ ਭਾਦਸੋਂ, ਕੇਵਲ ਸਿੰਘ ਵਜੀਦੜੀ, ਮਨਜਿੰਦਰ ਸਰਾਓ, ਗੁਲਜਾਰ ਸਿੰਘ, ਰਣਜੀਤ ਸਿੰਘ ਜੱਜ, ਗੁਰਨੈਬ ਸਿੰਘ ਛੰਨਾ, ਹਰਪ੍ਰੀਤ ਸਿੰਘ ਢੀਂਡਸਾ, ਮੋਹਣਾ ਨਾਭਾ, ਬਲਵੀਰ ਸਿੰਘ ਛੰਨਾ, ਹਰਮੇਸ਼ ਸਿੰਘ ਟੋਡਰਵਾਲ, ਨੀਟੂ ਜੱਸੋਮਾਜਰਾ, ਹੈਪੀ ਅਰੋੜਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਮੌਜੂਦ ਸਨ।

.

 

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें