ਪੀਟੀਬੀ ਖਬਰਾਂ ਜਲੰਧਰ : ਜਲੰਧਰ ਕੈਂਟ ਦਾ ਵਿਕਾਸ ਹਮੇਸ਼ਾਂ ਮੇਰੀ ਤਰਜੀਹ ਰਹੀ ਹੈ, ਇਸ ਹਲਕੇ ਦੀ ਨੁਹਾਰ ਬਦਲਣ ਲਈ ਮੈਂ ਜੀਅ-ਜਾਨ ਲਗਾ ਰਹਿਾ ਹਾਂ। ਇਹ ਵਚਿਾਰ ਜਲੰਧਰ ਕੈਂਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਨੇ ਹਲਕੇ ਦੇ ਵੱਖ ਵੱਖ ਇਲਾਕਆਿਂ ਵਿਚ ਚੋਣ ਪ੍ਰਚਾਰ ਕਰਦੇ ਹੋਏ ਪੇਸ਼ ਕੀਤੇ।
ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵਿੱਚ ਪੰਜਾਬ ਵਧਿਾਨ ਸਭਾ ਚੋਣਾਂ ਨੂੰ ਲੈ ਕੇ ਬਹੁਤ ਜ਼ਆਿਦਾ ਉਤਸ਼ਾਹ ਹੈ। ਹਲਕੇ ਦੇ ਲੋਕ ਵੱਡੀ ਪੱਧਰ ਤੇ ਹੋਏ ਵਕਿਾਸ ਨੂੰ ਸਾਹਮਣੇ ਰੱਖਦੇ ਹੋਏ ਵੋਟਾਂ ਕਾਂਗਰਸ ਪਾਰਟੀ ਨੂੰ ਪਾ ਕੇ ਦੁਬਾਰਾ ਸੱਤਾ ਵਿੱਚ ਲਆਿਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨਾਲ ਪੰਜਾਬ ਦਾ ਭਵਿੱਖ ਤਹਿ ਹੋਵੇਗਾ ਕਿ ਪੰਜਾਬ ਨੂੰ ਲੀਹਾਂ ਤੇ ਕੌਣ ਲਆਿ ਸਕਦਾ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕੌਣ ਕਰ ਸਕਦਾ ਹੈ।
ਇਸ ਲਈ ਪੰਜਾਬ ਦੇ ਸੁਨਹਰਿੇ ਭਵਿੱਖ ਲਈ ਕਾਂਗਰਸ ਨੂੰ ਵੋਟਾਂ ਪਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਦ੍ਰੋਹੀਆਂ ਵਲੋਂ ਹਲਕੇ ਵਿੱਚ ਵਿਕਾਸ ਨਾ ਹੋਣ ਦਾ ਕੀਤਾ ਜਾ ਰਿਹਾ ਪ੍ਰਚਾਰ ਕੋਰਾ ਝੂਠ ਹੈ ਇਸ ਵਿਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਇਨ੍ਹਾਂ ਲੋਕਾਂ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹਣਿ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਅਤੇ ਮੁਹਲਿਆਂ ਦੇ ਲੋਕਾਂ ਨੇ ਪਰਗਟ ਸਿੰਘ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਵਸ਼ਿਵਾਸ਼ ਦੁਆਇਆ ਕਿ ਉਨ੍ਹਾਂ ਨੂੰ ਵੋਟਾਂ ਪਾ ਕੇ ਜੇਤੂ ਬਣਾਵਾਂਗੇ ।





































