PTB News

Latest news
2026 में एलपीयू के 56 फैकल्टी सदस्य दुनिया के टॉप 2% वैज्ञानिकों में शामिल; 23 सदस्य रिसर्च के अलग-अ... सेंट सोल्जर कॉलेज की छात्रा अंशुल ने रोलर स्केटिंग में जीते चार स्वर्ण पदक, एचएमवी की छात्राओं ने बी.बी.ए. सेमेस्टर- II की यूनिवर्सिटी परीक्षाओं में मेरिट स्थान हासिल किए एअर इंडिया ने लिया बड़ा फैसला, इन देशों के लिए सभी उड़ानें की रद्द, कहा-मिलेगा रिफंड झोटा हत्याकांड में केंद्र सरकार ने मारी एंट्री, अमित शाह ने दोहराया अपना संकल्प पंजाब में नशे के खिलाफ आवाज उठाने वाले एक ओर व्यक्ति का किया सरेआम क*त्ल, मचा हडकंप सुप्रीम कोर्ट ने असली पत्रकारों की पहचान और सुरक्षा को बताया बड़ी चुनौती, किस्से मांगा जवाब OSAP विवाद में आया बड़ा यू-टर्न! Gurinder Bhatti पर धोखाधड़ी का आरोप लगाने वाले ने मांगी माफी, वीडिय... पंजाब : परविंदर सिंह झोटा हत्याकांड के विरोध में आज पंजाब बंद, हाईवे किए गए जाम, मानसा की SHO पर गिर... जीएनए यूनिवर्सिटी ने बहुविषयक अनुसंधान एवं सतत नवाचार पर अंतरराष्ट्रीय सम्मेलन का आयोजन किया,

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਵਿਦਿਆਰਥੀ ਚੁਣਿਆ ਗਿਆ ਸਰਵੋਤਮ ਕੈਡਿਟ,

Student of Lyallpur Khalsa College Jalandhar selected Best Cadet Jalandhar

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐਨ.ਸੀ.ਸੀ. ਏਅਰ ਵਿੰਗ ਦੇ ਸੀ.ਯੂ.ਓ. ਵਿਵੇਕ ਮਿਨਹਾਸ, 1 ਪੀਬੀ ਏਅਰ ਸਕਾਰਡਨ ਜਲੰਧਰ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੁਆਰਾ ਸਰਵੋਤਮ ਕੈਡਿਟ ਚੁਣਿਆ ਗਿਆ ਹੈ।

ਇਹ ਜਾਣਕਾਰੀ ਕਾਲਜ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦਿੰਦਿਆਂ ਦੱਸਿਆ ਕਿ ਡਾਇਰੈਕਟੋਰੇਟ ਵੱਲੋਂ ਗਣਤੰਤਰ ਦਿਵਸ ਕੈਂਪ ਲਈ ਚੁਣੇ ਗਏ ਚੋਟੀ ਦੇ ਪੰਜ ਏਅਰ ਵਿੰਗ ਕੈਡਿਟਾਂ ਵਿੱਚ ਸਾਡਾ ਹੋਣਹਾਰ ਵਿਦਿਆਰਥੀ ਕੈਡਿਟ ਸ਼ਾਮਲ ਸੀ। ਇਸ ਪ੍ਰਾਪਤੀ ਲਈ ਕੈਡਿਟ ਅਤੇ ਫਲਾਇੰਗ ਅਫਸਰ ਡਾ: ਮਨਪ੍ਰੀਤ ਸਿੰਘ ਲਹਿਲ ਨੂੰ ਵਧਾਈ ਦਿੰਦਿਆਂ ਡਾ. ਸਮਰਾ ਨੇ ਕਿਹਾ ਕਿ ਸਾਡੇ ਐਨ.ਸੀ.ਸੀ. ਆਰ.ਡੀ.ਸੀ. ਲਈ ਚੁਣਿਆ ਜਾਣਾ ਬਹੁਤ ਹੀ ਮਾਣ ਵਾਲੀ ਗੱਲ ਹੈ।

ਉਨ੍ਹਾਂ ਦੱਸਿਆ ਕਿ ਆਰ.ਡੀ.ਸੀ. ਲਗਾਉਣ ਵਾਲੇ ਕੈਡਿਟਾਂ ਨੂੰ ਬਿਨ੍ਹਾਂ ਕਿਸੇ ਲਿਖਤੀ ਪ੍ਰੀਖਿਆ ਦੇ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਸਿੱਧੇ ਦਾਖਲਾ ਪ੍ਰਾਪਤ ਹੁੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਨ.ਸੀ.ਸੀ. ਦੁਆਰਾ ਨੌਜਵਾਨਾਂ ਨੂੰ ਚੰਗੇ ਨਾਗਰਿਕ ਬਣਨ ਲਈ ਅਨੁਸ਼ਾਸਿਤ ਅਤੇ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਰਾਸ਼ਟਰ ਨਿਰਮਾਣ ਵਿਚ ਵੱਖ ਤੋਂ ਵੱਖ ਲਈ ਲਾਭਦਾਇਕ ਯੋਗਦਾਨ ਪਾਇਆ ਜਾ ਸਕੇ।

ਡਾ: ਮਨਪ੍ਰੀਤ ਸਿੰਘ ਲਹਿਲ ਨੇ ਦੱਸਿਆ ਕਿ ਕੈਡਿਟ ਵਿਵੇਕ ਮਿਨਹਾਸ ਨੇ ਆਰ.ਡੀ.ਸੀ. ਲਈ ਚੁਣੇ ਜਾਣ ਲਈ ਅੰਤਰ ਗਰੁੱਪ ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਪ੍ਰੇਰਨਾਦਾਇਕ ਮਾਰਗਦਰਸ਼ਨ ਅਤੇ ਨਿਰੰਤਰ ਸਹਿਯੋਗ ਲਈ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਗਵਰਨਿੰਗ ਕੌਂਸਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।