PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਦੀ ਪੁਰਾਣੀ ਵਿਦਿਆਰਥਣ ਤੇਜਿੰਦਰ ਕੌਰ ਨੇ ਕੀਤਾ ਕਾਲਜ ਦਾ ਦੌਰਾ

Tejinder Kaur an old student of Lyallpur Khalsa College visited the college Jasreen Kaur Jalandhar

ਮੈਡਵੇਅ ਕੌਸਿਲ ਬਰਤਾਨੀਆ ਵਿਖੇ ਇਨਫਰਮੇਸ਼ਨ ਗਵਰਨੈਂਸ ਮੈਨੇਜਰ ਹਨ ਤੇਜਿੰਦਰ : ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ

ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਤਤਪਰ ਰਹਿੰਦਾ ਹੈ। ਇਸੇ ਸਦਕਾ ਇਥੋਂ ਦੇ ਵਿਦਿਆਰਥੀ ਜਿੱਥੇ ਵੱਖ-ਵੱਖ ਖੇਤਰਾਂ ਵਿਚ ਆਪਣਾ ਯੋਗਦਾਨ ਪਾ ਕੇ ਸਮਾਜ ਦੀ ਸੇਵਾ ਕਰ ਰਹੇ ਹਨ, ਉੱਥੇ ਉਹ ਉੱਚ ਅਹੁਦਿਆਂ ’ਤੇ ਵੀ ਬਿਰਾਜਮਾਨ ਹਨ। ਅਜਿਹੀਆਂ ਉੱਚ ਪ੍ਰਾਪਤੀਆਂ ਕਰਕੇ ਉਹ ਜਦੋਂ ਕਾਲਜ ਵਿਖੇ ਫੇਰੀ ਪਾਉਣ ਆਉਂਦੇ ਹਨ ਤਾਂ ਕਾਲਜ ਨੂੰ ਵੀ ਆਪਣੀਆਂ ਪ੍ਰਾਪਤੀਆਂ ’ਤੇ ਮਾਣ ਹੁੰਦਾ ਹੈ।

ਅਜਿਹਾ ਹੀ ਮਾਣ ਕਾਲਜ ਨੂੰ ਆਪਣੀ ਪੁਰਾਣੀ ਵਿਿਦਆਰਥਣ ਤੇਜਿੰਦਰ ਕੌਰ ਲਾਲੀ ’ਤੇ ਹੁੰਦਾ ਹੈ, ਜੋ ਕਿ ਬਰਤਾਨੀਆਂ ਵਿਚ ਮੈਡਵੇਅ ਕੌਸਿਲ ਮੈਡਵੇਅ ਵਿਖੇ ਇਸ ਮੌਕੇ ਇਨਫਾਰਮੇਸ਼ਨ ਗਵਰਨੈਂਸ ਮੈਨੇਜਰ ਐਂਡ ਡੀ.ਪੀ.ਓ. ਦੇ ਅਹੁਦੇ ਤੇ ਕਾਰਜ ਕਰ ਰਹੇ ਹਨ ਅਤੇ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ। ਵਿਦਿਆਰਥਣ ਤੇਜਿੰਦਰ ਕੌਰ ਲਾਲੀ ਦੇ ਕਾਲਜ ਵਿਖੇ ਪਹੁੰਚਣ ’ਤੇ ਪ੍ਰਿੰਸੀਪਲ ਜਸਰੀਨ ਕੌਰ ਅਤੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਉਨ੍ਹਾਂ ਦਾ ਸੁਆਗਤ ਕੀਤਾ ਤੇ ਯਾਦਗਾਰੀ ਚਿੰਨ ਭੇਂਟ ਕੀਤਾ।

ਇਸ ਮੌਕੇ ਪ੍ਰੋ. ਜਸਰੀਨ ਕੌਰ ਨੇ ਵਿਭਾਗ ਦੇ ਮੁਖੀ ਪ੍ਰੋ. ਆਨੰਦ ਤੇ ਵਿਦਿਆਰਥਣ ਤੇਜਿੰਦਰ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਵਿਿਦਆਰਥੀਆਂ ’ਤੇ ਹਮੇਸ਼ਾਂ ਮਾਣ ਹੁੰਦਾ ਹੈ, ਜਦੋਂ ਉਹ ਉੱਚ ਪ੍ਰਾਪਤੀਆਂ ਕਰਕੇ ਕਾਲਜ ਵਿਖੇ ਵਿਜ਼ਿਟ ਕਰਦੇ ਹਨ। ਉਨ੍ਹਾਂ ਦੱਸਿਆ ਕਿ ਤੇਜਿੰਦਰ ਕੌਰ ਨੇ ਸਾਲ 2003 ਤੋਂ 2005 ਦੌਰਾਨ ਕਾਲਜ ਤੋਂ ਐਮ.ਐਸ.ਸੀ. (ਆਈ.ਟੀ.) ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਪੋਸਟ ’ਤੇ ਕੰਮ ਕਰਨ ਦੇ ਤੇਜਿੰਦਰ ਲਈ ਕਈ ਚੈਲੇਂਜ ਹਨ, ਪਰ ਉਸਦੀ ਸਮਰਥਾ ’ਤੇ ਸਾਨੂੰ ਪੂਰਾ ਮਾਣ ਹੈ, ਜਿਸ ਸਦਕਾ ਉਹ ਇਸ ਪੋਸਟ ’ਤੇ ਬਤੌਰ ਮੁਖੀ ਬੜੀ ਸਫਲਤਾ ਨਾਲ ਕੰਮ ਕਰ ਰਹੇ ਹਨ।

ਇਸ ਮੌਕੇ ਪ੍ਰੋ. ਸੰਜੀਵ ਆਨੰਦ ਨੇ ਕਿਹਾ ਕਿ ਸਾਡੇ ਵਿਦਿਆਰਥੀ ਬੜੇ ਪ੍ਰਤਿਭਾਵਾਨ ਹਨ, ਤੇ ਇਸ ਪ੍ਰਤਿਭਾ ਸਦਕਾ ਉਹ ਆਪਣੇ ਟੀਚੇ ਹਾਸਲ ਕਰ ਲੈਂਦੇ ਹਨ ਜਿਵੇਂ ਸਾਡੀ ਬੇਟੀ ਤੇਜਿੰਦਰ ਨੇ ਕੀਤਾ ਹੈ। ਵਿਦਿਆਰਥਣ ਤੇਜਿੰਦਰ ਨੇ ਇਸ ਮੌਕੇ ਕਾਲਜ ਪ੍ਰਿੰਸੀਪਲ, ਮੈਨੇਜਮੈਂਟ ਤੇ ਵਿਭਾਗ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਕਿ ਉਸ ਨੂੰ ਪੜ੍ਹਾਈ ਦੌਰਾਨ ਬਹੁਤ ਵਧੀਆ ਤੇ ਤਰੱਕੀ ਕਰਨਯੋਗ ਵਾਤਾਵਰਨ ਪ੍ਰਦਾਨ ਕੀਤਾ ਗਿਆ ਸੀ। ਇਸ ਮੌਕੇ ਪ੍ਰੋ. ਨਵਨੀਤ ਕੌਰ ਤੋਂ ਇਲਾਵਾ ਤੇਜਿੰਦਰ ਕੌਰ ਦੇ ਪਤੀ ਅਤੇ ਬੇਟੀ ਵੀ ਹਾਜ਼ਰ ਸਨ।

Latest News