PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਭੂਗੋਲ ਅਤੇ ਵਾਤਾਵਰਨ ਵਿਭਾਗ ਵਲੋਂ ਵਿਸ਼ਵ ਓਜ਼ੋਨ ਦਿਵਸ ’ਤੇ ਕਰਵਾਇਆ ਗਿਆ ਅੰਤਰ ਕਾਲਜ ਮੁਕਾਬਲਾ,

inter-college-competition-organized-by-department-of-geography-and-environment-at-lyallpur-khalsa-college-on-world-ozone-day

PTB ਨਿਊਜ਼ “ਸਿੱਖਿਆ” : ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਜਿਹੀ ਸੰਸਥਾ ਹੈ ਜਿਸ ਨੇ ਆਪਣੀਆਂ ਪਰੰਪਰਾਗਤ ਕਦਰਾਂ ਕੀਮਤਾਂ ਨੂੰ ਅਜੇ ਵੀ ਸੰਭਾਲਿਆ ਹੈ। ਇਹ ਸੰਸਥਾ ਵਾਤਾਵਰਨ ਨਾਲ ਜੁੜੇ ਕਈ ਪੱਖਾਂ ਨਾਲ ਬਾਵਸਤਾ ਹੈ, ਜਿਵੇਂ ਕਿ ਗਲੋਬਲ ਪੱਥਰ ’ਤੇ ਵੱਧ ਰਹੇ ਤਾਪਮਾਨ, ਮੌਸਮੀ ਤਬਦੀਲੀ, ਉਜ਼ੋਨ ਪਰਤ ਦਾ ਪੇਤਲਾ ਪੈਣਾ ਅਤੇ ਤੇਜ਼ਬੀ ਬਾਰਿਸ਼ ਆਦਿ।

ਇਸ ਸੰਦਰਭ ਵਿਚ ਭੂਗੌਲਿਕ ਅਤੇ ਵਾਤਾਵਰਨ ਵਿਿਗਆਨ ਵਿਭਾਗਾਂ ਨੇ “ਵਿਸ਼ਵ ਉਜ਼ੋਨ ਦਿਵਸ” ਦੇ ਰੂਪ ਵਿਚ ਮਨਾਉਣ ਦੀ ਟੀਚਾ ਮਿੱਥਿਆ ਹੈ ਤਾਂ ਕਿ ਆਮ ਲੋਕਾਂ ਵਿਚ ਉਜ਼ੋਨ ਪਰਤ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਖਿੱਤੇ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਤੋਂ ਰਜਿਸ਼ਟਰੇਸ਼ਨ ਕਰਵਾ ਕੇ ਕੀਤੀ ਗਈ। ਇਸ ਵਿਚ 120 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਪ੍ਰੋਗਰਾਮ ਵਿਚ ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ ਦਾ ਸਵਾਗਤ ਡਾ. ਪੂਜਾ ਰਾਣਾ ਮੁਖੀ ਭੂਗੋਲ ਵਿਭਾਗ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ। ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਇਸ ਮੌਕੇ ਕਿਹਾ ਕਿ ਉਜ਼ੋਨ ਪਰਤ ਨੂੰ ਬਚਾਉਣ ਲਈ ਕਲੋਰੋ ਫਲੋਰੋਕਾਰਬਨ ਦੇ ਇਸਤੇਮਾਲ ਨੂੰ ਤਰਤੀਬਵਾਰ ਘਟਾਉਣ ਲਈ ਯਤਨ ਕਰਨੇ ਚਾਹੀਦੇ ਹਨ। ਵਾਤਾਵਰਨ ਪ੍ਰੇਮੀਆਂ, ਭੂਗੌਲ ਸ਼ਾਸਤਰੀਆਂ, ਅਕਾਦਮਿਕ ਵਿਦਵਾਨ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨ ਇਸ ਸੰਬਧੀ ਆਮ ਲੋਕਾਂ ਵਿਚ ਜਾਗਰੁਕਤਾ ਪੈਦਾ ਕਰਨ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ।

ਅਜਿਹੀਆਂ ਸਰਗਰਮੀਆਂ ਸਾਡੀ ਪ੍ਰਿਥਵੀ ਨੂੰ ਬਚਾਉਣ ਵੱਲ ਅਗਰਸਰ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਸੰਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ ਸੁਯੋਗ ਅਗਵਾਈ ਦੇਣਗੇ। ਡਾ. ਜਸਵਿੰਦਰ ਕੌਰ ਮੁਖੀ ਇੰਨਵਾਇਰਨਮੈਂਟਲ ਸਾਇੰਸ ਵਿਭਾਗ ਨੇ ਉਜ਼ੋਨ ਪਰਤ ਦੁਆਰਾ ਵਾਤਾਵਰਨ ਨੂੰ ਹਾਨੀਕਾਰਕ ਪਰਾਵੈਂਗਣੀ ਕਿਰਨਾਂ ਤੋਂ ਬਚਾਅ ਦੀ ਅਹਿਮੀਅਤ ਬਾਰੇ ਦੱਸਿਆ, ਉਨ੍ਹਾਂ ਦੱਸਿਆ ਕਿ ਉਜ਼ੋਨ ਪਰਤ ਦਾ ਇਨ-ਬਿਨ ਪੇਤਲੇ ਪੈਣਾ ਕਲੋਰੋ ਫਲੋਰੋ ਕਾਰਬਨ ਦੀ ਵਜਾ ਨਾਲ ਹੋ ਰਿਹਾ ਹੈ ਜਿਸ ਕਾਰਨ ਉਜ਼ੋਨ ਪਰਤ ਵਿਚ ਛੇਕ ਹੋ ਰਹੇ ਹਨ।

ਉਜ਼ੋਨ ਪਰਤ ਦੇ ਪੇਤਲੇ ਪੈਣ ਨਾਲ ਚਮੜੀ ਦੇ ਕੈਂਸਰ, ਫੋਟੋ ਵਰਨਿੰਗ ਅਤੇ ਅੱਖਾਂ ਦੇ ਖਰਾਬ ਹੋਣ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ। ਇਸ ਨਾਲ ਫਸਲਾ ਅਤੇ ਸਮੁੰਦਰ ਦੀ ਉਤਪਾਦਕਤਾਂ ਉੱਤੇ ਵੀ ਬੁਰਾ ਅਸਰ ਪੈ ਰਿਹਾ ਹੈ। ਇਸ ਦੇ ਨਾਲ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਅਤੇ ਮੌਸਮ ਦਾ ਸੰਤੁਲਨ ਵਿਗੜ ਰਿਹਾ ਹੈ, ਵੱਖ-ਵੱਖ ਕਾਲਜਾਂ ਦੇ ਵਿਿਦਆਰਥੀਆਂ ਨੇ ਪੋਸਟਰ ਮੇਕਿੰਗ ਸਲੋਗਨ ਰਾਈਟਿੰਗ ਅਤੇ ਮਾਡਲ ਬਣਾਉਣ ਦੇ ਹੇਠ ਲਿਖੇ ਵਿਿਸ਼ਆ ਨੂੰ ਲੈ ਕੇ ਮੁਕਾਬਲਿਆਂ ’ਚ ਭਾਗ ਲਿਆ:

ਪੋਸਟਰ ਮੇਕਿੰਗ : ਵਿਸ਼ਵ ਉਜ਼ੋਨ ਦਿਵਸ।

ਸਲੋਗਨ ਰਾਈਟਿੰਗ : ਉਜ਼ੋਨ ਸੰਭਾਲ ਅਤੇ ਵਿਸ਼ਵ ਮੌਸਮੀ ਤਬਦੀਲੀ।

ਮਾਡਲ ਮੇਕਿੰਗ : ਵਾਤਾਵਰਨ ਅਤੇ ਭੂਗੌਲ ਨਾਲ ਸੰਬੰਧਿਤ ਵਿਸ਼ੇ।

ਜੱਜ ਦੀ ਭੂਮਿਕਾ ਡਾ. ਦਲਜੀਤ ਸਿੰਘ ਮੁਖੀ ਭੂਗੋਲ ਵਿਭਾਗ, ਦੁਆਬਾ ਕਾਲਜ, ਜਲੰਧਰ ਅਤੇ ਪ੍ਰੋ. ਮ੍ਰਿਦੁਲ ਕਾਲੀਆ, ਆਰ.ਕੇ. ਆਰੀਆਂ ਕਾਲਜ ਨਵਾਂ ਸ਼ਹਿਰ ਵਲੋਂ ਨਿਭਾਈ ਗਈ। ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ।

ਅਵਲ ਆਉਣ ਵਾਲੇ ਜੇਤੂਆਂ ਨੂੰ ਇਨਾਮ ਵੰਡੇ ਗਏ:

ਪੋਸਟਰ ਮੇਕਿੰਗ: 1. ਰੋਹਨ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ 2. ਸ਼ਵੇਤਾ, ਸਰਕਾਰੀ ਕਾਲਜ, ਬੂਟਾ ਮੰਡੀ, ਜਲੰਧਰ 3. ਮਨਪ੍ਰੀਤ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ।

ਸਲੋਗਨ ਰਾਈਟਿੰਗ: 1. ਬਿਪਾਸ਼ਾ ਦੋਆਬਾ ਕਾਲਜ, ਜਲੰਧਰ 2. ਮਨਪ੍ਰੀਤ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ 3. ਭਾਵਨਾ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ।

ਮਾਡਲ ਮੇਕਿੰਗ: 1. ਸਿਮਰਨਜੀਤ ਕੌਰ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ 2. ਹਰਮਨਜੀਤ ਸਿੰਘ ਅਤੇ ਪਾਰਥ ਠਾਕੁਰ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ 3. ਤਾਰਕ ਮਦਾਨ, ਸਰਕਾਰੀ ਕਾਲਜ, ਹੁਸ਼ਿਆਰਪੁਰ।

ਅੰਤ ਵਿਚ ਸਾਰਿਆਂ ਨੇ ਪ੍ਰਣ ਲਿਆ ਕਿ ਉਨ੍ਹਾਂ ਸਾਰੀਆਂ ਹੀ ਵਸਤੂਆਂ ਦਾ ਉਪਯੋਗ ਬੰਦ ਕਰਨਗੇ ਜਿਨ੍ਹਾਂ ਕਰਕੇ ਉਜ਼ੋਨ ਪਰਤ ਨਸ਼ਟ ਹੋ ਰਹੀ ਹੈ।ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਅਧਿਆਪਕ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਪ੍ਰੋਗਰਾਮ ਦੇ ਅੰਤ ਵਿਚ ਡਾ. ਪੂਜਾ ਰਾਣਾ ਮੁਖੀ ਭੂਗੌਲ ਵਿਭਾਗ ਨੇ ਆਏ ਹੋਏ ਪ੍ਰਤਿਭਾਗੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਤਹਿਿਦਲੋਂ ਧੰਨਵਾਦ ਕੀਤਾ।

Latest News