PTB News

Latest news
IRCTC Money Laundering Case में लालू, तेजस्वी और राबड़ी सहित 9 के खिलाफ आरोप हुए तय चूनी लाल भगत के निधन के बाद दामाद मोहन लाल भगत का भी हुआ निधन जालंधर : बहन को स्कूल छोड़ने गए बाइक सवार युवक को बस ने कुच/ला, परिजनों ने लगाया धरना पंजाब : हथियारों सहित 3 व्यक्तियों को दो AK-47 और 50 कारतूस सहित किया गिरफ्तार हाईकोर्ट ने फिर लगाई पंजाब सरकार को फटकार, कहा- कोर्ट के साथ खेल खेलना करो बंद उज्जैन में खड़े हनुमान देखने पहुंचे 4 दिन में 8 हजार श्रद्धालु अकाली-BJP सरकार में मंत्री रहे पाकिस्तान में जन्मे भगत चुन्नी लाल का हुआ निधन, बंटवारे में जालंधर आय... आई.के.जी. पंजाब टेक्निकल यूनिवर्सिटी की परीक्षाओं में सेंट सोल्जर इंस्टीट्यूट ऑफ बिजनेस मैनेजमेंट एं... पी सी एम एस डी कॉलेज फॉर विमेन, जालंधर की BA. B.Ed सेमेस्टर II की छात्राओं ने GNDU में यूनिवर्सिटी म... आईवी वर्ल्ड स्कूल के विद्यार्थियों ने रोटरी क्लब द्वारा आयोजित प्रतिष्ठित काव्य प्रतियोगिता में जीता...

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਤੈਰਾਕੀ ਵਿਚੋਂ ਜਿੱਤੇ ਤਮਗੇ,

lyallpur-khalsa-college-students-won-medals-in-swimming

PTB ਨਿਊਜ਼ “ਸਿੱਖਿਆ” : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀਆਂ ਨੇ ਕਾਲਜ ਦਾ ਨਾਂ ਰੌਸ਼ਨ ਕਰਦਿਆਂ ਜ਼ਿਲ੍ਹਾ ਮੋਹਾਲੀ ਵਿਖੇ ਆਯੋਜਿਤ ‘ਖੇਡਾਂ ਵਤਨ ਪੰਜਾਬ ਦੀਆਂ-2023’ ਵਿਚ ਤੈਰਾਕੀ ਵਿਚੋਂ ਸੋਨ ਤਮਗੇ ਜਿੱਤੇ। ਇਨ੍ਹਾਂ ਖੇਡਾਂ ਵਿਚ ਕਾਲਜ ਦੇ ਵਿਦਿਆਰਥੀ ਰੋਹਿਤ ਨੇ ਤੈਰਾਕੀ ਦੇ ਈਵੈਂਟ 100 ਮੀਟਰ ਬ੍ਰੇਸਟ ਸਟ੍ਰੋਕ ਵਿਚੋਂ ਗੋਲਡ ਮੈਡਲ ਅਤੇ ਰਿਲੇ ਈਵੈਂਟ ਵਿਚੋਂ ਕਾਂਸੇ ਦਾ ਤਮਗਾ ਜਿੱਤਿਆ।

ਇਸੇ ਤਰ੍ਹਾਂ ਵਿਦਿਆਰਥੀ ਬਲਵੰਤ ਸਿੰਘ ਨੇ 100 ਮੀਟਰ ਫ੍ਰੀ ਸਟਾਇਲ ਈਵੈਂਟ ਵਿਚੋਂ ਸਿਲਵਰ ਅਤੇ ਰਿਲੇ ਈਵੈਂਟ ਵਿਚੋਂ ਕਾਂਸੇ ਦਾ ਤਮਗਾ ਜਿਿਤਆ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜੇਤੂ ਖਿਡਾਰੀਆਂ, ਖੇਡ ਵਿਭਾਗ ਅਤੇ ਤੈਰਾਕੀ ਕੌਚ ਸ੍ਰੀ ਉਮੇਸ਼ ਸ਼ਰਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਗਵਰਨਿੰਗ ਕੌਂਸਲ ਹਮੇਸ਼ਾਂ ਹੀ ਅਜਿਹੇ ਵਿਦਿਆਰਥੀਆਂ ਨੂੰ ਉੱਚਤਮ ਖੇਡ ਸਹੂਲਤਾਂ ਦੇਣ ਲਈ ਪ੍ਰਤੀਬੱਧ ਹੈ।

ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੜ੍ਹਾਈ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਪੈਦਾ ਕਰ ਰਿਹਾ ਹੈ। ਇਸ ਮੌਕੇ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਡਾ. ਐਸ.ਐਸ. ਬੈਂਸ, ਡੀਨ ਸਪੋਰਟਸ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸ੍ਰੀ ਜਗਦੀਸ਼ ਸਿੰਘ ਅਤੇ ਸ੍ਰੀ ਅੰਮ੍ਰਿਤ ਲਾਲ ਸੈਣੀ ਵੀ ਹਾਜ਼ਰ ਸਨ।

Latest News