PTB News

Latest news
पंजाब : 450 करोड़ की पकड़ी ड्रग्स, 64 किलो हेरोइन के साथ 2 तस्कर किये गिरफ्तार, DGP गौरव यादव, डिप्टी कमिश्नर ने अधिकारियों सहित साइकिलोथान में लिया हिस्सा, जिला वासियों से की नशे के खिलाफ एकजुट ... कैबिनेट ने दी 1000 पुलिस कॉस्टेबल भर्ती को मंजूरी, देश की सबसे बड़ी कंपनी TCS के कर्मचार‍ियों पर लगे गंभीर इल्जाम, दर्ज हुई 9 FIR, जाने पूरा मामला, पी सी एम एस डी कॉलेज फॉर विमेन, जालंधर की छात्रा ने GNDU में पहला स्थान हासिल किया, ਲਾਇਲਪੁਰ ਖ਼ਾਲਸਾ ਕਾਲਜ ਵਿੱਚ ਅੰਬੇਡਕਰ ਜੈਯੰਤੀ ਮੌਕੇ ਵਿਸ਼ੇਸ ਲੈਕਚਰ, सेंट सोल्जर ग्रुप ऑफ इंस्टीट्यूशन्स की छात्रा सिमरनप्रीत कौर ने ASMITA अंडर-13 नेशनल फुटबॉल लीग सेमी... पंजाब में स्कूल टीचर पर फेंका एड्सग्रस्त भांजे ने तेजाब, चेहरा झुलसा, 2 बच्चे भी आए चपेट में, जालंधर के Swami Sant Dass Public School में छात्रों में हुई खूनी झड़प, तेजधार हथियारों से किया हमला,... NSA हटने के बावजूद! हाईकोर्ट ने दिया जेल में बंद सांसद अमृतपाल को लेकर बड़ा आदेश

ਲਾਇਲਪੁਰ ਖ਼ਾਲਸਾ ਕਾਲਜ ਦੇ ਫਿਜੀਓਥਰੈਪੀ ਵਿਭਾਗ ਦੇ ਵਿਦਿਆਰਥੀਆਂ ਲਈ ਵਿਦਿਅਕ ਟੂਰ ਦਾ ਕੀਤਾ ਗਿਆ ਆਯੋਜਨ,

educational-tour-was-organized-for-the-students-of-physiotherapy-department-of-lyallpur-khalsa-college-jalandhar

.

ਪੀਟੀਬੀ ਖ਼ਬਰਾਂ “ਸਿਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਇਸੇ ਤਹਿਤ ਕਾਲਜ ਦੇ ਫਿਜੀਓਥਰੈਪੀ ਵਿਭਾਗ ਦੁਆਰਾ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦਾ ਇੱਕ ਵਿਦਿਅਕ ਟੂਰ ਲਗਾਇਆ ਗਿਆ ਜਿਸ ਵਿੱਚ ਵਿਭਾਗ ਦੇ ਬੀਪੀਟੀ ਭਾਗ ਦੂਜਾ, ਤੀਜਾ ਅਤੇ ਚੌਥਾ ਸਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ।

.

.

ਇਸ ਵਿਦਿਅਕ ਟੂਰ ਨੂੰ ਰਵਾਨਾ ਕਰਦੇ ਹੋਏ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਅਜਿਹੇ ਫੀਲਡ ਦੇ ਦੌਰੇ ਵਿਦਿਆਰਥੀਆਂ ਦੇ ਗਿਆਨ ਵਿੱਚ ਜਿੱਥੇ ਵਾਧਾ ਕਰਦੇ ਹਨ, ਉੱਥੇ ਵਿਦਿਆਰਥੀਆਂ ਨੂੰ ਵਿਵਹਾਰਿਕ ਅਨੁਭਵ ਵੀ ਪ੍ਰਦਾਨ ਕਰਦੇ ਹਨ। ਵਿਦਿਅਕ ਟੂਰ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਐਸੋਸੀਏਟ ਡਾਇਰੈਕਟਰ ਡਾ. ਹਰਿੰਦਰ ਸਿੰਘ ਅਤੇ ਉਹਨਾਂ ਦੇ ਵਿਗਿਆਨੀ ਡਾ. ਅਵਨੀਤ ਕੌਰ ਅਤੇ ਡਾ. ਸੁਮਨ ਨੇ ਵਿਦਿਆਰਥੀਆਂ ਲਈ ਗਿਆਨ ਵਰਧਕ ਲੈਕਚਰ ਦਾ ਆਯੋਜਨ ਕੀਤਾ।

.

.

ਇਸ ਮੌਕੇ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਉਹ ਕਿਵੇਂ ਖੋਜ ਸਿੱਟਿਆਂ ਨੂੰ ਖੇਤੀ ਵਿੱਚ ਵਿਕਸਿਤ ਕਰਦੇ ਹਨ। ਇਸ ਮੌਕੇ ਡਾ. ਅਵਨੀਤ ਕੌਰ ਨੇ ਮੋਟੇ ਅਨਾਜ ਦੀ ਵਰਤੋਂ ਨਾਲ ਕਿਹੜੀ ਕਿਹੜੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਅਤੇ ਮਰੀਜ਼ਾਂ ਵਿੱਚ ਇਸ ਦੀ ਵਰਤੋਂ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਸੁਮਨ ਨੇ ਵਿਸ਼ੇਸ਼ ਤੌਰ ਤੇ ਮਸ਼ਰੂਮ ਅਤੇ ਇਸ ਦੀ ਸਿਹਤ ਸੰਬੰਧੀ ਉਪਯੋਗਤਾ ਅਤੇ ਘਰ ਵਿੱਚ ਇਸ ਨੂੰ ਉਗਾਉਣ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

.

.

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਡਾ. ਐਨ.ਐਸ. ਕੰਗ ਅਤੇ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਕੰਗ ਮੌਜੂਦ ਸਨ। ਦੱਸਣਯੋਗ ਹੈ ਕਿ ਡਾ. ਕੰਗ ਪਿੰਡ ਖਸਣ ਦੇ ਸਾਬਕਾ ਸਰਪੰਚ ਹਨ ਅਤੇ ਉਹਨਾਂ ਨੂੰ ਹੈਲਥ ਸਬੰਧੀ ਗਲੋਬਲ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹ ਚਾਰ ਵਾਰ ਰਾਸ਼ਟਰੀ ਅਵਾਰਡ ਸਿਹਤ, ਸਿੱਖਿਆ, ਵਾਤਾਵਰਨ ਅਤੇ ਵਾਟਰ ਕੰਜਰਵੇਸ਼ਨ ਲਈ ਸਨਮਾਨਿਤ ਹੋ ਚੁੱਕੇ ਹਨ। ਉਹਨਾਂ ਨੇ ਵੀ ਵਿਦਿਆਰਥੀਆਂ ਦੇ ਨਾਲ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕੀਤੇ।

.

.

ਉਹਨਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਿਚਨ ਗਾਰਡਨਿੰਗ ਅਤੇ ਟੈਰੇਸ ਗਾਰਡਨਿੰਗ ‘ਚ ਰੁਚੀ ਪੈਦਾ ਕਰਨ ਨੂੰ ਕਿਹਾ। ਉਹਨਾਂ ਨੇ ਜ਼ਿੰਦਗੀ ਵਿੱਚ ਵਿਵਹਾਰਕਤਾ ਦੇ ਨਾਲ ਚੱਲਣ ‘ਤੇ ਜ਼ੋਰ ਦਿੱਤਾ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਡਾ. ਹਰਿੰਦਰ ਸਿੰਘ ਅਤੇ ਡਾ. ਕੰਗ ਨੂੰ ਕਾਲਜ ਵੱਲੋਂ ਸਨਮਾਨ ਚਿੰਨ ਦੇ ਕੇ ਉਹਨਾਂ ਦਾ ਧੰਨਵਾਦ ਕੀਤਾ। ਵਿਭਾਗੀ ਟੂਰ ਨਾਲ ਵਿਭਾਗ ਦੇ ਅਧਿਆਪਕ ਪ੍ਰੋਫੈਸਰ ਵਿਸ਼ਾਲੀ ਮਹਿੰਦਰੂ ਵੀ ਸ਼ਾਮਿਲ ਸਨ।

Latest News