PTB News

Latest news
पंजाब : 450 करोड़ की पकड़ी ड्रग्स, 64 किलो हेरोइन के साथ 2 तस्कर किये गिरफ्तार, DGP गौरव यादव, डिप्टी कमिश्नर ने अधिकारियों सहित साइकिलोथान में लिया हिस्सा, जिला वासियों से की नशे के खिलाफ एकजुट ... कैबिनेट ने दी 1000 पुलिस कॉस्टेबल भर्ती को मंजूरी, देश की सबसे बड़ी कंपनी TCS के कर्मचार‍ियों पर लगे गंभीर इल्जाम, दर्ज हुई 9 FIR, जाने पूरा मामला, पी सी एम एस डी कॉलेज फॉर विमेन, जालंधर की छात्रा ने GNDU में पहला स्थान हासिल किया, ਲਾਇਲਪੁਰ ਖ਼ਾਲਸਾ ਕਾਲਜ ਵਿੱਚ ਅੰਬੇਡਕਰ ਜੈਯੰਤੀ ਮੌਕੇ ਵਿਸ਼ੇਸ ਲੈਕਚਰ, सेंट सोल्जर ग्रुप ऑफ इंस्टीट्यूशन्स की छात्रा सिमरनप्रीत कौर ने ASMITA अंडर-13 नेशनल फुटबॉल लीग सेमी... पंजाब में स्कूल टीचर पर फेंका एड्सग्रस्त भांजे ने तेजाब, चेहरा झुलसा, 2 बच्चे भी आए चपेट में, जालंधर के Swami Sant Dass Public School में छात्रों में हुई खूनी झड़प, तेजधार हथियारों से किया हमला,... NSA हटने के बावजूद! हाईकोर्ट ने दिया जेल में बंद सांसद अमृतपाल को लेकर बड़ा आदेश

ਜਲੰਧਰ : ਕਾਂਗਰਸ ਪਾਰਟੀ ਨੇ ਆਮ ਆਦਮੀਂ ਪਾਰਟੀ ਦੀ ਜੜਾਂ ਵਿਚ ਲਗਾਈ ਸੇਂਧ,

many-leaders-from-the-aam-aadmi-party-joined-the-congress-party-jalandhar

.

ਅੰਨਾ ਅੰਦੋਲਣ ਤੋਂ ਪਾਰਟੀ ਨਾਲ ਜੁੜੇ ਟਕਸਾਲੀ ਵਰਕਰਾਂ ਨੂੰ ਕੀਤਾ ਪਾਰਟੀ ਵਿਚ ਸ਼ਾਮਿਲ

ਪੀਟੀਬੀ ਖਬਰਾਂ ਜਲੰਧਰ (ਐਡੀਟਰ-ਇਨ-ਚੀਫ਼) ਰਾਣਾ ਹਿਮਾਚਲ : ਹਲਕਾ ਫਿਲੌਰ ਵਿਖੇ ਅੱਜ ‘ਆਪ’ ਦੀਆ ਜੜਾ ਉਸ ਵੇਲੇ ਪੁੱਟੀਆ ਗਈਆ ਜਦੋਂ ਅੰਨਾ ਅੰਦੋਲਣ ਤੋਂ ਪਾਰਟੀ ਨਾਲ ਜੁੜੇ ਟਕਸਾਲੀ ਵਰਕਰਾਂ ਤੇ ਅਹੁਦੇਦਾਰਾਂ ਵਲੋਂ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਪਾਰਟੀ ਨੂੰ ਅਲਵਿਦਾ ਆਖ ਨੌਜਵਾਨ ਆਗੂ ਰਜਿੰਦਰ ਸੰਧੂ ਦੀ ਅਗਵਾਈ ‘ਚ 51 ਮੈਂਬਰੀ ਮੁੱਖ ਟੀਮ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਉਮੀਦਵਾਰ ਲੋਕ ਸਭਾ ਹਲਕਾ ਜਲੰਧਰ ਸ.ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ‘ਚ ਸ਼ਾਮਿਲ ਕੀਤਾ।

.

.

ਅੱਜ ਹਲਕਾ ਫਿਲੌਰ ਵਿਖੇ ਰਜਿੰਦਰ ਸੰਧੂ ਦੇ ਦਫਤਰ ਪਹੁੰਚੇ ਸ. ਚੰਨੀ ਨੇ ਫਿਲੌਰ ਤੋਂ ਆਪ ਦੇ ਮੁੱਖ ਆਗੂ ਸਮੇਤ ਦਰਜਨ ਦੇ ਕਰੀਬ ਸਰਪੰਚਾਂ, ਪੰਚਾਂ, ਲੰਬੜਦਾਰਾਂ ਤੋਂ ਇਲਾਵਾ ਪਿੰਡਾਂ ਤੇ ਵਾਰਡਾਂ ਦੇ ਸੈਕਟਰੀਆਂ ਸਣੇ ਹਲਕੇ ਦੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ, ਭਾਜਪਾ ਤੇ ਸ਼ਿਵ ਸੈਨਾ ਪੰਜਾਬ ਦੇ ਅਹੁਦੇਦਾਰਾਂ ਨੂੰ ਸ਼ਾਮਿਲ ਕਰਦਿਆ ਕਿਹਾ ਕਿ ਅੱਜ ਉਨਾਂ ਨੂੰ ਬਹੁਤ ਵੱਡਾ ਹੁੰਗਾਰਾ ਮਿਿਲਆ ਹੈ ਕਿਉਕਿ ਅੱਜ ਦੀ ਵੱਡੀ ਸ਼ਮੂਲੀਅਤ ਨੇ ਸਾਡੀ ਜਿੱਤ ਨੂੰ ਯਕੀਨੀ ਤੇ ਰਿਕਾਰਡ ਤੋੜ ਬਣਾ ਦਿੱਤਾ।ਇਸੇ ਦੌ੍ਰਾਨ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਸਹੋਤਾ ਬੜਾ ਪਿੰਡ ਨੇ ਕਿਹਾ ਕਿ

.

.

ਅੱਜ ਦੇ ਇਸ ਫੇਰ ਬਦਲ ਨੇ ਆਪ ਪਾਰਟੀ ਦੀ ਰੀੜ ਦੀ ਹੱਡੀ ਕਹਾਉਣ ਵਾਲੇ ਧੜੇ ਨੇ ਕਾਂਗਰਸ ‘ਚ ਸ਼ਮੂਲੀਅਤ ਕਰਕੇ ਇਹ ਸਾਬਿਤ ਕਰ ਦਿੱਤਾ ਕਿ 1 ਜੂਨ ਨੂੰ ਚੋਣਾ ਵੇਲੇ ਹਲਕੇ ਦੇ ਬਹੁ ਗਿਣਤੀ ਪਿੰਡਾਂ ਵਿੱਚ ਝਾੜੂ ਦੇ ਬੂਥ ਤੱੱਕ ਲੱਗਣੇ ਔਖੇ ਹੋ ਜਾਣਗੇ। ਆਪ ਛੱਡਣ ਮੌਕੇ ਸੰਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨਾਂ ਨੇ ਆਪ ਦੀਆਂ ਨੀਤੀਆਂ ਤੇ ਲੋਕਲ ਲੀਡਰ ਸ਼ਿਪ ਦੀ ਮਾੜੀ ਕਾਰਗੁਜਾਰੀ ਤੋਂ ਤੰਗ ਆ ਕੇ ਇਸ ਵੱਡੇ ਧੜੇ ਸਣੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਜਦ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਵੱਖ ਵੱਖ ਪਾਰਟੀਆ ਦੇ ਤਸੀਹੇ ਝੱਲ ਰਹੇ ਸਨ ਤੇ

.

.

ਹੁਣ ਉਨਾਂ ਦੀ ਪਾਰਟੀ ਵਲੋ ਵੀ ਉਨਾਂ ਦੀ ਬਾਂਹ ਨਹੀ ਫੜੀ ਗਈ ਜਿਸ ਕਾਰਨ ਉਨਾਂ ਨੂੰ ਇਹ ਫੈਸਲਾ ਲੈਣਾ ਪਿਆ। ਕਾਂਗਰਸ ‘ਚ ਸ਼ਾਮਿਲ ਹੋਣ ਮੌਕੇ ਲੰਬੜਦਾਰ ਅਮਰੀਕ ਸਿੰਘ ਥਲਾ, ਪ੍ਰੇਮ ਲਾਲ ਲੰਬੜਦਾਰ ਢੱਕ ਮਜ਼ਾਰਾ, ਹਰਚਰਨ ਸਿੰਘ ਲਸਾੜਾ, ਰਣਵੀਰ ਕਦੌਲਾ, ਕਮਲ ਕਟਾਣੀਆ, ਡਾ.ਅਜੈਬ ਸਿੰਘ ਤੇਹਿੰਗ, ਮਨਜੀਤ ਸਿੰਘ ਖਾਲਸਾ, ਧਰਮਿੰਦਰ ਨਗਰ, ਬੂਟਾ ਪੰਚ ਮੁੱਠਡਾ, ਮਨੋਹਰ ਲਸਾੜਾ, ਬਲਵੀਰ ਪੁਆਰੀ, ਪਲਵਿੰਦਰ ਦੁਸਾਝ ਸਾਬਕਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ,

.

.

ਸਰਪੰਚ ਅਵਤਾਰ ਕੌਰ ਛੋਕਰਾ, ਸਰਪੰਛ ਜਸਵਿੰਧਰ ਕੌਰ ਢੱਕ ਮਜ਼ਾਰਾ, ਸਰਪੰਚ ਮਨਜੀਤ ਕੌਰ ਥਲਾ, ਸਰਪੰਚ ਸੋਮ ਲਾਲ ਅਨੀਹਰ, ਜੀਤੀ ਪੰਚ ਢੱਕ ਮਜ਼ਾਰਾ, ਨਰਿੰਦਰ ਰਾਏਪੁਰ, ਸੁਖਵਿੰਦਰ ਬ੍ਰਹਮਪੁਰੀ ਕਾਰਗੁਜਾਰੀ ਮੈਂਬਰ ਐਸ.ਸੀ.ਵਿੰਗ ਪੰਜਾਬ, ਮਦਨ ਲਾਲ, ਜਸਵਿੰਦਰ ਕੌਰ ਮਜ਼ਾਰਾ ਢੱਕ ਸਰਪੰਚ, ਹੁਸਨ ਲਾਲ ਬਿੱਲਾ, ਦੀਪਾ ਦਿਆਲ ਪੁਰ, ਧਰਮਿੰਦਰ ਨਗਰ, ਹਰਜੀਤ ਬੇਦੀ, ਵਿਨੋਦ ਭਾਰਦਵਾਜ, ਮਨੀਸ਼ਾਂ ਐਡਵੋਕੇਟ, ਮਨਦੀਪ ਸ਼ਾਹਪੁਰ, ਮੁਲਖ ਰਾਮ, ਮੋਹਣ ਸਿੰਘ, ਸ਼ਿਵ ਸੈਨਾ ਸੰਗਠਣ ਮੰਤਰੀ ਗੁਰਿੰਦਰ ਸਿੰਘ ਰਾਣਾ ਤੇ ਹੋਰ ਹਾਜ਼ਰ ਸਨ।

.

Latest News