PTB News

Latest news
Iran के निशाने पर हैं अमेरिका के ये एयरबेस, पूरी दुनिया में मच सकता है तहलका, अमेरिका के हमले पर भड़का ईरान, खामेनई ने खाई बदले की कसम, क्या कुछ कहा? पहलगाम आतंकी हमले को लेकर आई बड़ी ख़बर, हमलावरों के लिए आखिर किसने किया था खाने-पिने और रहने का प्रबंध... GNA यूनिवर्सिटी ने 'यंग अचीवर्स अवार्ड सेरेमनी 2025' में फगवाड़ा के मेधावी छात्रों को किया सम्मानित, कपूरथला पुलिस ने नशे के खिलाफ साइकिलाथॉन यात्रा को हारी झंडी देकर किया रवाना, भ्रष्टाचार के एक मामले में ACB की बड़ी कार्रवाई, DC के PA को रिश्वत लेते हुए किया गिरफ्तार, पंजाब, पुलिस ने किया फर्जी कॉल सेंटर का पर्दाफाश, लाखों रुपये कैश, 67 मोबाइल बरामद सहित छह गिरफ्तार, जालंधर, ओर्थोनोवा अस्पताल के प्रख्यात पर डॉ. हरप्रीत सिंह से मिलने पहुंचे जर्मनी के प्रसिद्ध डॉ. ALI... जालंधर, अवैध टैक्सी स्टैंड विवाद, PTB News के पास पहुंची परमिशन की कॉपी, पंजाब के बाबा का बड़ा कारनामा, अश्लील वीडियो वायरल होने के बाद दर्ज हुई FIR,
Translate

ਲਾਇਲਪੁਰ ਖਾਲਸਾ ਕਾਲਜ ਦਾ ਸਾਲਾਨਾ ‘ਐਲ.ਕੇ.ਸੀ. ਨਿਊਜ਼ਲੈਟਰ’ ਦਾ ਪਹਿਲਾ ਐਡੀਸ਼ਨ ਜਾਰੀ,

annual-lkc-of-lyallpur-khalsa-college-first-edition-of-news-letter-released

.

ਪੀਟੀਬੀ ਖ਼ਬਰ “ਸਿੱਖਿਆ” : ਲਾਇਲਪੁਰ ਖਾਲਸਾ ਕਾਲਜ, ਜਲੰਧਰ ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਕਾਲਜ ਦੇ ਵਿਦਿਆਰਥੀ ਪੜਾਈ ਦਾ ਨਾਲ-ਨਾਲ ਵੱਖ-ਵੱਖ ਸਹਾਇਕ ਗਤੀਵਿਧੀਆਂ ਵਿੱਚ ਵੀ ਨਾਮਣਾ ਖੱਟਦੇ ਹਨ। ਇਨ੍ਹਾਂ ਪ੍ਰਾਪਤੀਆਂ ਨੂੰ ਇੱਕ ਥਾਂ ਕਲਮਬੱਧ ਕਰਦਿਆਂ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ ਵਿਭਾਗ ਨੇ ਸਾਲਾਨਾ ‘ਐਲ.ਕੇ.ਸੀ. ਨਿਊਜ਼ਲੈਟਰ’ ਦਾ ਪਹਿਲਾ ਐਡੀਸ਼ਨ ਜਾਰੀ ਕੀਤਾ। ਐਲ.ਕੇ.ਸੀ. ਨਿਊਜ਼ਲੈਟਰ ਵਿਚ ਅਕਾਦਮਿਕ ਸੈਸ਼ਨ 2023-24 ਦੌਰਾਨ ਹੋਈਆਂ ਗਤੀਵਿਧੀਆਂ ਦਾ ਵੇਰਵਾ ਸ਼ਾਮਿਲ ਕੀਤਾ ਗਿਆ।

.

.

ਸਰਦਾਰਨੀ ਬਲਬੀਰ ਕੌਰ, ਪ੍ਰਧਾਨ, ਗਵਰਨਿੰਗ ਕੌਂਸਲ ਸਮੇਤ ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ, ਗਵਰਨਿੰਗ ਕੌਂਸਲ, ਪ੍ਰਿੰਸੀਪਲ ਡਾ: ਜਸਪਾਲ ਸਿੰਘ, ਪ੍ਰੋ. ਜਸਰੀਨ ਕੌਰ, ਵਾਇਸ ਪ੍ਰਿੰਸੀਪਲ, ਪ੍ਰੋ: ਨਵਦੀਪ ਕੌਰ, ਰਜਿਸਟਰਾਰ, ਪ੍ਰੋ: ਸੰਜੀਵ ਕੁਮਾਰ ਆਨੰਦ, ਮੁਖੀ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਨੇ ਐਲ.ਕੇ.ਸੀ. ਨਿਊਜ਼ਲੈਟਰ ਜਾਰੀ ਕੀਤਾ। ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਰਚਨਾਤਮਕ ਕਾਰਜ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

.

.

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਦੇ ਵੀ ਸਿੱਖਣਾ ਬੰਦ ਨਹੀਂ ਕਰਨਾ ਚਾਹੀਦਾ ਅਤੇ ਚੰਗੇ ਭਵਿੱਖ ਲਈ ਨਿਰੰਤਰ ਵਿਕਾਸ ਲਈ ਯਤਨ ਕਰਨੇ ਚਾਹੀਦੇ ਹਨ। ਪ੍ਰਿੰਸੀਪਲ ਡਾ: ਜਸਪਾਲ ਸਿੰਘ ਨੇ ਕਾਲਜ ਅਤੇ ਵਿਦਿਆਰਥੀਆਂ ਵਿਚਕਾਰ ਸੰਚਾਰ ਬੇਹਤਰ ਕਰਨ ਲਈ ਇਸ ਪੱਤਰ ਦੀ ਮਹੱਤਤਾ ‘ਤੇ ਚਾਨਣਾ ਪਾਇਆ |

.

.

ਉਨ੍ਹਾਂ ਕਿਹਾ ਕਿ ਇਹ ਸਮਾਚਾਰ ਪੱਤਰ ਜਿਥੇ ਵਿਦਿਆਰਥੀਆਂ ਖਾਸ ਤੌਰ ‘ਤੇ ਪੱਤਰਕਾਰੀ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗਾ ਉਥੇ ਕਾਲਜ ਦੀਆਂ ਗਤੀਿਵਧੀਆਂ ਦੀ ਦਸਤਾਵੇਜੀ ਰਿਪੋਰਟ ਦਾ ਵੀ ਕਾਰਜ ਕਰੇਗਾ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਵਿਭਾਗ ਵਜੋਂ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ।

.

ਪ੍ਰੋ: ਸੰਦੀਪ ਬੱਸੀ, ਪ੍ਰੋ: ਨਵਨੀਤ ਕੌਰ, O7 ਸਰਵਿਸਿਜ਼ ਦੇ ਪਾਰਟਨਰ ਮਿਸਟਰ ਅਨੂਪ ਅਤੇ O7 ਸਲਿਊਸ਼ਨਜ਼ ਦੀ ਸ਼੍ਰੀਮਤੀ ਦੀਕਸ਼ਾ, ਪ੍ਰੋ: ਹਿਮਾਂਸ਼ੂ, ਪ੍ਰੋ: ਹਰਮਨ, ਪ੍ਰੋ: ਰਜਤ, ਪ੍ਰੋ: ਐਨੀ ਗੋਇਲ, ਪੱਤਰਕਾਰੀ ਅਤੇ ਜਨ ਸੰਚਾਰ ਦੇ ਵਿਦਿਆਰਥੀ ਸੰਪਾਦਕ, ਸ਼ਰਨਪ੍ਰੀਤ ਕੌਰ ਅਤੇ ਸਾਹਿਲ ਨੇ ਇਹ ਨਿਊਜਲੈਟਰ ਤਿਆਰ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।

.

.

Latest News