Latest news
इस Video के Viral होने की वजह से कैबिनेट मंत्री इंदरबीर सिंह निज्जर को हटाया गया पद से, चन्नी और CM मान के बाद सुखपाल सिंह खैरा भी उतरे मैदान में, चन्नी पर लगाए गए आरोपों को तथ्यों के आधार... चरणजीत सिंह चन्नी ने दिया भगवंत मान द्वारा लगाए गए आरोपों का जवाब वह भी तथ्यों के साथ, एच.एम.वी. में जिला युवा उत्सव-2023 का आयोजन ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ ਗਰੈਜੂਏਟ ਪੋਲੀਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਮਨਪ੍ਰੀਤ ਕੌਰ ਸ਼ਾਨਦਾਰ ਸੇਵਾਵਾਂ ... के.एम.वी. कॉलेजिएट स्कूल की छात्राओं ने नेशनल साइंस ओलंपियाड में टॉप रैंक एवं गोल्ड मेडल किये हासिल सेंट सोल्जर छात्रों ने मनाया "वर्ल्ड नो तंबाकू डे", स्मोकिंग छोड़ने की अपील इनोसेंट हार्ट्स के 'लिटरेरी क्लब' ने नुक्कड़ नाटिका द्वारा 'विश्व तंबाकू निषेध दिवस' पर विद्यार्थियो... कैम्ब्रिज इंटरनैशनल स्कूल में बच्चों के अभिभावकों के लिए किया गया मॉर्निंग कन्वर्जेंस कार्यक्रम का आ... आइवी वर्ल्ड प्ले स्कूल ने स्कूल के छात्रों के लिए मोबाइल स्टोर के लिए आयोजन किया शैक्षिक विषयगत भ्रम...

ਅਚਾਨਕ ਦਿਲ ਦਾ ਦੌਰਾ ਪੈਣ ਵਾਲੇ ਲੋਕਾਂ ਵਿਚ ਜੀਵਨ ਦੀ ਗੁਣਵੱਤਾ ਵਿਚ ਆਟੋਮੈਟਿਕ ਇੰਪਲਾਂਟੇਬਲ ਕਾਰਡੀਓਵਰਟਰ ਡੀਫਿਲੇਟਰ (ਏ ਆਈ ਸੀ ਡੀ) ਕਰ ਸਕਦਾ ਹੈ ਸੁਧਾਰ : ਡਾ. ਰਮਨ ਚਾਵਲਾ

ਪੀਟੀਬੀ ਖਬਰਾਂ ਸਿਹਤ : ਹਾਲ ਹੀ ਦੇ ਅਧਿਐਨ ਅਨੁਸਾਰ ਭਾਰਤ ਵਿਚ ਦਿਲ ਦਾ ਦੌਰਾ (ਐਸ.ਸੀ.ਏ.) ਪੈਣ ਉੱਤੇ ਬਜਾਵ ਦੀ ਦਰ 1050 ਹੈ। ਐਸ ਸੀ ਏ ਲੱਛਣ ਰਹਿਤ ਹੋ ਸਕਦਾ ਹੈ ਅਤੇ ਬਹੁਤੇ ਲੋਕ ਜੋਖਮ ਦੇ ਕਾਰਨਾਂ ਲੱਛਣਾਂ ਜੇਕਰ ਕੋਈ ਹਨ ਤੇ ਜਾਣੂ ਨਹੀਂ ਹੁੰਦੇ। ਇੱਕ ਰੋਕਥਾਮ ਵਾਲੀ ਜੀਵਨ-ਸ਼ੈਲੀ ਵਿਸ਼ੇਸ਼ ਤੌਰ ਤੇ ਜੋਖ਼ਮ ਦੇ ਕਾਰਕ ਵਾਲੇ ਲੋਕਾਂ ਵਿੱਚ ਜਾਂ ਦਿਲ ਦੀਆਂ ਬਿਮਾਰੀਆਂ ਦਾ ਪਰਿਵਾਰਕ ਇਤਿਹਾਸ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।

ਐਸ ਐਸ ਸੀ ਇਹ ਇਲੈਕਟ੍ਰੀਕਲ ਸਮੱਸਿਆਵਾਂ ਅਰਥਾਤ ਦਿਲ ਦੀ ਧੜਕਣ ਨਾਲ ਸਮੱਸਿਆ ਨੂੰ ਦਰਸਾਉਂਦਾ ਹੈ। ਦਿਲ ਦੀ ਧੜਕਣ ਵਧਣ, ਦਿਲ ਦੇ ਸ਼ੁਰੂਆਤੀ ਸੂੰਗੜਨ, ਦਿਲ ਦੀ ਪੀਪਿੰਗ ਸਮਝਾ ਵਿਚ ਕਮੀ ਜਾਂ ਬੇਹਸੀ ਜਾਂ ਬੇਹਾਲੀ ਦੇ ਨੇੜੇ ਹੋਣ ਵਰਗੀਆਂ ਸਥਿਤੀਆਂ ਵਾਲੇ ਲੋਕਾਂ ਨੂੰ ਐਸ ਸੀ ‘ ਤੋਂ ਮਰਨ ਦਾ ਉੱਚ ਜੋਖਮ ਹੁੰਦਾ ਹੈ ਖਾਸ ਲੋਕ ਤੇ ਜੇਕਰ ਪਰਿਵਾਰਕ ਇਤਿਹਾਸ ਜਾਂ ਦਿਲ ਦੇ ਦੌਰੇ ਦਾ ਇਤਿਹਾਸ ਹੈ। ਧਿਆਨ ਰੱਖਣ ਲਈ ਕੁਝ ਲੱਛਣਾਂ ਵਿਚ ਸ਼ਾਮਿਲ ਹੈ ਅਚਾਨਕ ਬੇਹੋਸ਼ ਹੋ ਜਾਣਾ ਅਤੇ ਚੇਤਨਾ ਦੀ ਕਮੀ, ਆਮ ਸਾਹ ਲੈਣ ਦਾ ਬੰਦ ਹੋਣਾ ਅਤੇ ਨਬਜ਼ ਤੇ ਬਲੱਡ ਪਰੈਸ਼ਰ ਦਾ ਘਟਣਾ।

ਇਸ ਬਾਰੇ ਬੋਲਦਿਆਂ ਡਾ. ਰਮਨ ਚਾਵਲਾ (ਮੁੱਖ ਕਾਰਡੀਓਲੋਜਿਸ ਕੇਅਰ ਮੈਕਸ ਹਸਪਤਾਲ ਜਲੰਧਰ ਨੇ ਕਿਹਾ ਅਚਾਨਕ ਦਿਲ ਦਾ ਦੌਰਾ ਐਸ.ਸੀ. ਵ ਖਤਰਨਾਕ ਤੌਰ ‘ਤੇ ਤੇਜ਼ ਹਾਰਟ ਰਿਦਮ ਵੈਂਟਰੀਕਲਰ ਵਾਈਸਸ਼ਨ ਕਾਰਨ ਬਣ ਹੋ ਜਾਂਦਾ ਹੈ। ਤੇਜ, ਅਨਿਯਮਿਤ ਦਿਲ ਦੀ ਗਤੀ ਦਿਲ ਨੂੰ ਕਟਣ ਜਾਂ ਪੰਪ ਕਰਨ ਦੀ ਬਜਾਇ ਕੰਬਣ ਦਾ ਕਾਰਨ ਬਣਦੀ ਹੈ। ਜਦੋਂ ਦਿਲ ਖੂਨ ਨੂੰ ਪੰਪ ਕਰਨਾ ਬੰਦ ਕਰ ਦਿੰਦਾ ਹੈ ਭਾ ਆਕਸੀਜਨ ਸਰੀਰ ਅਤੇ ਦਿਮਾਗ ਤੱਕ ਨਹੀਂ ਪਹੁੰਚ ਸਕਦੀ। ਬੁਰੰਤ ਇਲਾਜ ਨਾ ਕੀਤੇ ਜਾਣ ਤੇ ਇਹ ਘਾਤਕ ਬਣ ਸਕਦਾ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਵੱਡੇ ਕਾਤਲ ਵੀ ਹਨ। ਹਾਈ ਬਲੱਡ ਪਰੈਸ਼ਰ ਜਾਂ ਕਲੈਸਟਰੋਲ ਵਰਗੇ ਕੁਝ ਜਮ ਵਾਲ ਕਾਰਕਾ ਵਾਲੇ ਲੋਕਾਂ ਨੂੰ ਲਾਜ਼ਮੀ ਤੌਰ ‘ਤੇ ਨਿਵਾਰਕ ਕਾਰਵਾਈ ਕਰ। ਇਹ ਇਸ ਲਈ ਹੈ ਕਿਉਂਕਿ ਇਹ ਸਥਿਤੀਆ ਪੰਚੀਦਗੀਆਂ ਦੀ ਸੰਭਾਵਨਾ ਨੂੰ ਵਧਾ ਸਕਦੀਆਂ ਹਨ। ਦਿਲ ਦੀਆਂ ਬਿਮਾਰੀਆਂ ਕਰ ਸਕਦੀਆਂ ਹਨ ਜੋ ਖਾਸ ਤੇਰ ਹੋ ਕੋਵਿਡ-19 ਮਹਾਂਮਾਰੀ ਦੌਰਾਨ ਸਮੱਸਿਆ ਹੋ ਸਕਦੀਆਂ ਹਨ।

ਡਾ. ਚਾਵਲਾ ਨੇ ਅੱਗੇ ਕਿਹਾ, ਭਾਰਤ ਵਿਚ ਦਿਲ ਦੀਆਂ ਬਿਮਾਰੀਆਂ ਦਾ ਬਹੁਤ ਜ਼ਿਆਦਾ ਬੋਝ ਅਤੇ ਹਸਪਤਾਲਾਂ ਵਿਚ ਦਿਲ ਦੇ ਦੌਰੇ ਦੇ ਨਤੀਜੇ ਵਜੋਂ ਜਾਗਰੂਕਤਾ ਦੀ ਕਮੀ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਐੱਸ. ਸੀ. ਏ. ਵਾਲੇ ਕਿਸੇ ਵਿਅਕਤੀ ਦੇ ਬਚਣ ਦੀਆਂ ਸੰਭਾਵਨਾਵਾਂ ਵਿਚ ਸੁਧਾਰ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਉਨ੍ਹਾਂ ਨੂੰ ਤੁਰੰਤ ਸੀ । ਪੀ ਆਰ ਨਾਲ ਮੁੜ ਸੁਰਜੀਤ ਕੀਤਾ ਜਾਂਦਾ ਹੈ ਜਦੋਂ ਤੱਕ ਡਾਕਟਰੀ ਸਹਾਇਤਾ ਹੱਥ ਨਹੀਂ ਆਉਂਦੀ। ਐਸ ਸੀ.ਏ ਦਾ ਇਲਾਜ ਕਰਨ ਲਈ – ਸਭ ਤੋਂ ਪ੍ਰਭਾਵਸ਼ਾਲੀ ਢੰਗ ਡੀਫਿਬਿ੍ਲੇਸ਼ਨ ਹੈ। ਇਸ ਵਿਚ ਇਕ ਆਮ ਦਿਲ ਦੀ ਧੜਕਣ ਨੂੰ ਬਹਾਲ ਕਰਨ ਲਈ ਤੁਹਾਡੇ ਦਿਲ ਨੂੰ ਬਿਜਲੀ ਦਾ ਝਟਕਾ ਦੇਣਾ ਸ਼ਾਮਿਲ ਹੈ।

ਇਕ ਆਟੋਮੈਂਟਿਕ ਇੰਪਲਾਂਟੇਬਲ ਕਾਰਡੀਓਵਰਟਰ ਡੀਫਿਬਿਲੇਟਰ, ਜਾ ਆਈ ਸੀ ਡੀ ਇਕ ਉਪਕਰਨ ਹੋ ਜਿਹੜਾ ਚਮੜੀ ਦੇ ਅੰਦਰ ਲਗਾਇਆ ਜਾਂਦਾ ਹੈ। ਇਹ ਤੇਜ, ਅਨਿਯਮਿਤ ਗਤੀ ਦਾ ਇਲਾਜ ਕਰਨ ਲਈ ਉਪਚਾਰ ਪਦਾਨ ਕਰਦਾ ਹੈ ਅਤੇ 24 ਘੰਟੇ ਵਿਚ ਦਿਲ ਦੀ ਗਤੀ ਦੀ ਨਿਗਰਾਨੀ ਕਰਦਾ ਹੈ। ਜੇਕਰ ਤੁਹਾਡਾ ਦਿਲ ਬਹੁਤ ਤੇਜ਼ ਜਾਂ ਅਨਿਯਮਿਤ ਤਰੀਕ ਨਾਲ ਧੜਕ ਰਿਹਾ ਹੈ, ਤਾਂ ਇਹ ਉਪਕਰਨ ਤੁਹਾਡੇ ਦਿਲ ਦੀ *ਧੜਕਣ ਨੂੰ ਠੀਕ ਕਰਨ ਲਈ ਛੋਟੇ ਦਰਦ ਰਹਿਤ ਬਿਜਲੀ ਸਿੰਗਨਲ ਭੇਜਦਾ ਹੈ। ਜੇਕਰ ਇਹ ਜਾਰੀ ਰਹਿੰਦਾ ਹੈ ਤਾਂ ਡੀਵਿਲਟਰ ਤੁਹਾਡੇ ਦਿਲ ਨੂੰ ਆਮ ਦਰ ਦੇਣ ਲਈ ਇਕ ਝਟਕਾ ਦੇਵੇਗਾ। ਡੀਵਿਲਟਰ ਲਗਾਉਣ ਲਈ ਪ੍ਰਕਿਰਿਆ ਵਾਸਤੇ ਓਪਨ ਹਾਰਟ ਸਰਜਰੀ ਦੀ ਜ਼ਰੂਰਤ ਨਹੀਂ ਹੈ ਅਤੇ ਜ਼ਿਆਦਾਤਰ ਲੋਕ 24 ਘੰਟੇ ਦੇ ਅੰਦਰ ਘਰ ਚੱਲ ਜਾਂਦੇ ਹਨ। ਹਾਰਟ ਉਪਕਰਨ ਲਗਵਾਉਣ ਵਾਲਾ ਮਰੀਜ਼ ਦੀ ਨਿਗਰਾਨੀ, ਰਿਮੋਟ ਨਾਲ ਕੀਤੀ ਜਾ ਸਕਦੀ ਹੈ।

ਐਸ ਸੀ ਏ ਨੂੰ ਰੋਕਣ ਲਈ ਕੁਝ ਸੁਝਾਅ : –

*ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਦਿਲ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸਾਰੇ ਜ਼ਰੂਰੀ ਹਨ। ਸੰਤ੍ਰਿਪਤ ਚਰਬੀ ਅਤੇ ਕੋਲੇਸਟਲ ਭਰਪੂਰ ਭੋਜਨ ਦੀ ਵੀ ਘੱਟ ਵਰਤੋਂ ਕਰੋ। ਖਾਣਾ ਬਣਾਉਂਦੇ ਸਮੇਂ ਨਮਕ ਅਤੇ ਸ਼ੂਗਰ ਦੀ ਵਰਤੋਂ ਘੱਟ ਕਰੋ।
*ਯੋਗਾ ਅਤੇ ਮੈਡੀਟੇਸ਼ਨ ਵਰਗੀਆਂ ਤਕਨੀਕਾਂ ਰਾਹੀਂ ਤਨਾਅ ਨੂੰ ਘਟ ਕਰ। ਬਹੁਤ ਜਿਆਦਾ ਬਨਾਅ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ ਅਤੇ ਲੰਬੇ ਸਮੇਂ ਵਿਚ ਦਿਲ ਦੀਆਂ ਸਮੱਸਿਆਵਾਂ ਲਈ ਵੀ ਯੋਗਦਾਨ ਪਾਉਂਦਾ ਹੈ।

*ਯਕੀਨੀ ਬਣਾਓ ਕਿ ਤੁਸੀਂ ਹਰੇਕ ਦਿਨ ਜ਼ਰੂਰੀ ਫਿਜੀਕਲ ਗਤੀਵਿਧੀ ਲੈਂਦੇ ਹਾਂ। ਇਹ ਹਾਰਟ ਦਰ ਅਤੇ ਬਲੱਡ ਸਰਕੂਲੇਸ਼ਨ ਨੂੰ ਸੁਧਾਰਦੀ ਹੈ। ਇਸ ਨਾਲ ਭਾਰ ਵੀ ਕੰਟਰੋਲ ਵਿਚ ਰਹੇਗਾ।
*ਤੁਸੀਂ ਨਿਯਮਿਤ ਤੌਰ ‘ਤੇ ਜ਼ਰੂਰੀ ਚੈਕਅਪ ਕਰਾਉਂਦੇ ਹੈ, ਇਸ ਵਿਚ ਬਲੱਡ ਪੇਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟਰਨ ਸ਼ਾਮਿਲ ਹੈ।
* ਇਕ ਹੋਰ ਮਹੱਤਵਪੂਰਨ ਪਹਿਲ ਆਮ ਜਨਤਾ ਨੂੰ ਸੀ ਪੀ ਆਰ ਸਿਖਾਉਣਾ ਹੈ। ਕੇਅਰ ਮੈਕਸ ਹਾਸਪੀਟਲ ਵਿਖੇ ਡਾਕਟਰਾਂ ਦੀ ਟੀਮ ਨੇ ਕੋਅਰਮੈਕਸ ਹਾਸਪੀਟਲ ਵਿਚ ਜਨਤਾ ਲਈ ਸੀ ਪੀ ਆਫ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਕੇ ਅਤੇ ਸਕੂਲਾਂ, ਜਿੰਮਾਂ ਅਤੇ ਸ਼ਾਪਿੰਗ ਮਾਲਾਂ ਵਿਖੇ ਸੀ ਪੀ ਆਫ ਵਰਕਸ਼ਾਪ ਦਾ ਪ੍ਰਬੰਧ ਕਰਕੇ ਵੱਡੀ ਪਹਿਲਕਦਮੀ ਕੀਤੀ ਹੈ।

ਡਿਸਕਲੇਮਰ ਲੇਖ ਵਿਚ ਪ੍ਰਦਾਨ ਕੀਤੀ ਗਈ ਕੋਈ ਵੀ ਅਤੇ ਸਾਰੀ ਜਾਣਕਾਰੀ ਕੇਵਲ ਆਮ ਸੰਖੇਪ ਜਾਣਕਾਰੀ ਅਤੇ ਵਿਦਿਅਕ ਉਦੇਸ਼ਾਂ ਲਈ ਕੇਅਰ ਮੈਕਸ ਹਾਸਪੀਟਲ ਜਲੰਧਰ ਵਿਖੇ ਡਾ: ਰਮਨ ਚਾਵਲਾ, ਚੀਫ਼ ਕਾਰਡੀਓਲੋਸਿਸ ਦੁਆਰਾ ਪ੍ਰਗਟਾਏ ਸੁਤੰਤਰ ਵਿਚਾਰ ਹਨ। ਇਸ ਲੇਖ ‘ਤੇ ਕਿਸੇ ਵਿਅਕਤੀ ਨੂੰ ਕਿਸੇ ਖਾਸ ਸਲਾਹ ਅਤੇ ਸਪੱਸ਼ਟੀਕਰਨ ਦੀ ਲੋੜ ਹੈ, ਉਸ ਨੂੰ ਇਸ ਬਾਰੇ ਉਚਿਤ ਦਿਸ਼ਾ-ਨਿਰਦੇਸ਼ਾਂ ਦੀ ਵਿਵਸਥਾ ਲਈ ਯੋਗ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਨਾਲ ਕਨਸਲਟ ਕਰਨ ਦੀ ਸਲਾਹ ਹੈ।

Latest News

error: Content is protected !!
%d bloggers like this: