.
PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਬੈਚਲਰ ਆਫ ਫਿਜਿਓਥਰੈਪੀ ਭਾਗ ਚੌਥਾ ਦੇ ਵਿਦਿਆਰਥੀਆਂ ਲਈ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਰਹਿਨੁਮਾਈ ਵਿਚ “ਟੇਪਿੰਗ ਤਕਨੀਕ” (ਠੳਪਨਿਗ ਠੲਚਹਨਤਿੁੲ) ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਫਿਜਿਓਥਰੈਪੀ ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਮੁੱਖ ਵਕਤਾ ਡਾ. ਏ.ਜੀ.ਕੇ. ਸਿਨਹਾ, ਪ੍ਰੋਫੈਸਰ ਫਿਜਿਓਥਰੈਪੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਕਿਹਾ।
. .
ਡਾ. ਏ.ਜੀ.ਕੇ. ਸਿਨਹਾ ਨੇ ਇਸ ਵਰਕਸ਼ਾਪ ਨੂੰ ਆਯੋਜਿਤ ਕਰਨ ਲਈ ਕਾਲਜ ਦੇ ਫਿਜਿਓਥਰੈਪੀ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਇਸ ਵਿਭਾਗ ਨੂੰ ਦੂਸਰੇ ਖੇਤਰਾਂ ਨਾਲ ਸਹਿਯੋਗ ਕਰਕੇ ਫਿਜਿਓਥਰੈਪੀ ਖੇਤਰ ਨੂੰ ਵਿਸਤ੍ਰਿਤ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਫਿਜਿਓਥਰੈਪੀ ਦੀ ਮੁਢਲੀ ਜਾਣਕਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਪੋਰਟਸ ਵਿਚ ਲੱਗਣ ਵਾਲੀਆਂ ਸੱਟਾਂ ਵਿਚ ਇਸ ਤਕਨੀਕ ਦਾ ਕਾਫੀ ਪ੍ਰਯੋਗ ਕੀਤਾ ਜਾ ਰਿਹਾ ਹੈ।
.
.ਮੁੱਖ ਵਕਤਾ ਨੇ ਫਿਜਿਓਥਰੈਪੀ ਦੇ ਵਿਦਿਆਰਥੀਆਂ ਨੂੰ ‘ਟੇਪਿੰਗ ਤਕਨੀਕ’ ਦੀ ਮੁੱਢਲੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਵੱਖ-ਵੱਖ ਸਰੀਰਿਕ ਸਮੱਸਿਆਵਾਂ ਵਿਚੋਂ ਟੇਪਿੰਗ ਤਕਨੀਕ ਦੀ ਟ੍ਰੇਨਿੰਗ ਕਰਵਾਈ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਡੇ ਕਾਲਜ ਦਾ ਫਿਜਿਓਥਰੈਪੀ ਵਿਭਾਗ ਪਿਛਲੇ ਕਈ ਸਾਲਾਂ ਤੋਂ ਅਕਾਦਮਿਕ ਅਤੇ ਮਾਨਵਤਾ ਦੀ ਸੇਵਾ ਵਿਚ ਨਵੀਆਂ ਲੀਹਾਂ ਪਾ ਰਿਹਾ ਹੈ।
. .ਇਸ ਵਿਭਾਗ ਦੇ ਵਿਦਿਆਰਥੀ ਦੇਸ਼ ਵਿਦੇਸ਼ ਵਿਚ ਵਧੀਆ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਇਸ ਵਰਕਸ਼ਾਪ ਦੀ ਰੂਪ ਰੇਖਾ ਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਵਿਭਾਗ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਉੱਪਰ ਰੌਸ਼ਨੀ ਪਾਈ। ਇਸ ਮੌਕੇ ਡਾ. ਪ੍ਰਿਆਂਕ ਸ਼ਾਰਧਾ, ਡਾ. ਵਿਸ਼ਾਲੀ ਮਹਿੰਦਰੂ, ਡਾ. ਹਰਮੀਨ ਸਭਰਵਾਲ ਤੋਂ ਇਲਾਵਾ ਬੀ.ਪੀ.ਟੀ. ਭਾਗ ਚੌਥਾ ਅਤੇ ਇੰਟਰਨਸ ਦੇ ਵਿਦਿਆਰਥੀਆਂ ਨੇ ਭਾਗ ਲਿਆ ਸਨ।
. .