PTB News

Latest news
जालंधर : PAP मुख्यालय में मनाया गया पुलिस स्मृति दिवस, DGP गौरव यादव ने पुलिस शहीदों को दी भावपूर्ण ... CM मान का कटा दिल्ली एयरपोर्ट पर 50,000 रूपये का चालान, 3 घंटे रोका Actor Tiger Shroff फायरिंग केस में हुआ बड़ा खुलासा, शूटरों के निशाने पर थे कई दिग्गज एक्टर LKC ਵੱਲੋਂ “ਪੇਜ ਟੂ ਸਟੇਜ: LKC ਬੁੱਕ ਰੀਡਿੰਗ ਐਂਡ ਰਿਵਿਊ ਕੰਪੀਟੀਸ਼ਨ 2026” (Page to Stage: LKC Book Reading a... आईवी वर्ल्ड स्कूल में दशहरा उत्सव की धूम, विद्यार्थियों ने दिया संस्कृति, संस्कार , सदाचार और अच्छाई... सेंट सोल्जर डिवाइन पब्लिक स्कूल में मदर्स हैप्पीनेस क्लब के तत्वावधान में दशहरा एवं नवरात्रि समारोह ... एच.एम.वी. की छात्रा ने संस्थान का मान बढ़ाया, इनोसेंट हार्ट्स स्कूल में नन्हे सितारों ने बिखेरी अपनी प्रतिभा की चमक : ‘स्पॉटलाइट’ बना आकर्षण का के... इनोसेंट हार्ट्स स्कूलों में नेकी और सच्चाई की जीत के संदेश के साथ मनाया गया दशहरा, डी.ए.वी. यूनिवर्सिटी में विश्व खाद्य दिवस पर ‘संडे ऑन साइकिल’ का 95वां संस्करण, स्वस्थ जीवन का दिया ...

ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ ਟੈਨਿਸ ਚੈਂਪੀਅਨਸ਼ਿਪ ਜਿੱਤੀ

lyallpur-khalsa-college-jalandhar-wins-guru-nanak-dev-university-inter-college-tennis-championship

.

PTB News “ਸਿੱਖਿਆ” : ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਮਾਡਲ ਟਾਊਨ ਟੈਨਿਸ ਅਕੈਡਮੀ, ਜਲੰਧਰ ਵਿੱਚ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ ਟੈਨਿਸ ਚੈਂਪੀਅਨਸ਼ਿਪ ਜਿੱਤੀ। ਸੈਮੀਫਾਈਨਲ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੀ ਟੀਮ ਡੀ.ਏ.ਵੀ.ਕਾਲਜ ਅੰਮ੍ਰਿਤਸਰ ਨੂੰ ਹਰਾਇਆ ਅਤੇ ਫਾਈਨਲ ਵਿੱਚ ਏ.ਪੀ.ਜੇ.ਕਾਲਜ ਜਲੰਧਰ ਨੂੰ ਸ਼ਾਨਦਾਰ ਢੰਗ ਨਾਲ ਹਰਾਕੇ ਖਿਤਾਬ ਜਿੱਤਿਆ। ਟੀਮ ਦੇ ਖਿਡਾਰੀ ਇਸ਼ਾਨ ਭਗਤ, ਰਾਧੇ ਮੋਹਨ, ਰਿਭਵ ਸ਼ਰਮਾ, ਹਰਜੈ ਸਿੰਘ ਅਤੇ ਸwਰਥਕ ਗੁਲਾਟੀ ਨੇ ਕੋਚ ਸੁਖਦੀਪ ਸਿੰਘ ਦੀ ਰਹਿਨੁਮਾਈ ਹੇਠ ਵਧੀਆ ਪ੍ਰਦਰਸ਼ਨ ਕੀਤਾ।

.

.

ਟੂਰਨਾਮੈਂਟ ਦੀ ਦੇਖਰੇਖ ਜੀ.ਐਨ.ਡੀ.ਯੂ. ਦੇ ਅਧਿਕਾਰਕ ਇੰਚਾਰਜ ਪ੍ਰਦੀਪ ਕੁਮਾਰ ਨੇ ਕੀਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ, ਕੋਚ ਸੁਖਦੀਪ ਸਿੰਘ, ਮੁਖੀ ਪ੍ਰੋ. ਸਿਮਰਨਜੀਤ ਸਿੰਘ, ਪ੍ਰੋ. ਅਜੈ ਕੁਮਾਰ, ਪ੍ਰੋ. ਮਨਵੀਰ ਅਤੇ ਵਿਭਾਗ ਸਰੀਰਿਕ ਸਿੱਖਿਆ ਤੇ ਵਿਜੈਤਾ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸ਼ਾਨਦਾਰ ਜਿੱਤ ਸਾਡੇ ਵਿਦਿਆਰਥੀਆਂ ਦੇ ਸਮਰਪਣ ਅਤੇ ਕਾਲਜ ਦੀ ਸਮਪੂਰਨ ਉਤਕ੍ਰਿਸ਼ਟਤਾ ਨੂੰ ਦਰਸਾਉਂਦੀ ਹੈ। ਉਹਨਾਂ ਨੇ ਵੱਖ-ਵੱਖ ਖੇਡਾਂ ਦੀਆਂ ਆਉਣ ਵਾਲੀਆਂ ਇੰਟਰ-ਕਾਲਜ ਮੁਕਾਬਲਿਆਂ ਲਈ ਵਿਭਾਗ ਅਤੇ ਵਿਦਿਆਰਥੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

.

ਵਾਈਸ ਪ੍ਰਿੰਸੀਪਲ ਡਾ. ਨਵਦੀਪ ਕੌਰ ਨੇ ਕਿਹਾ ਕਿ ਟੀਮ ਨੇ ਕੌਸ਼ਲ, ਅਨੁਸ਼ਾਸਨ ਅਤੇ ਖੇਡ-ਭਾਵਨਾ ਦਿਖਾਈ; ਉਨ੍ਹਾਂ ਨੇ ਵਿਦਿਆਰਥੀਆਂ, ਕੋਚ ਅਤੇ ਵਿਭਾਗ ਨੂੰ ਵਧਾਈ ਦਿੱਤੀ। ਵਿਭਾਗ ਮੁਖੀ (ਸਰੀਰਿਕ ਸਿੱਖਿਆ ਤੇ ਖੇਡਾਂ) ਪ੍ਰੋ. ਸਿਮਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਅਤੇ ਕੋਚ ਸੁਖਦੀਪ ਸਿੰਘ ਨੂੰ ਵਧਾਈ ਦਿੱਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਅਧਿਕਾਰਕ ਇੰਚਾਰਜ ਪ੍ਰਦੀਪ ਕੁਮਾਰ ਦਾ ਧੰਨਵਾਦ ਕੀਤਾ ਅਤੇ ਫੈਕਲਟੀ ਮੈਂਬਰਾਂ ਪ੍ਰੋ. ਅਜੈ ਕੁਮਾਰ ਅਤੇ ਪ੍ਰੋ. ਮਨਵੀਰ ਦੇ ਸਹਿਯੋਗ ਦੀ ਸਰਾਹਨਾ ਕੀਤੀ।

.

.

.