PTB News

Latest news
पुलिस कमिश्नरेट जालंधर ने रैस्टोरैंट, क्लब और लाइसेंसशुदा खाने-पीने का काम करने वालों को जारी किये स... केएमवी छात्राओं के लिए ऑटोनमस स्टेटस के तहत रिटेस्ट और तुरंत निवारण की सुविधा कर रहा प्रदान, इनोसेंट हार्ट्स स्कूल ने ग्यारहवीं और बारहवीं कक्षा के छात्रों के लिए अंग्रेजी भाषण प्रतियोगिता का क... सेंट सोल्जर इंस्टीट्यूट ऑफ होटल मैनेजमेंट एंड कैटरिंग टेक्नोलॉजी ने हवन पूजन के साथ किया शैक्षणिक सत... जालंधर उपचुनाव में बड़ी बाजी मारने वाले मोहिंदर भगत ने आज चंडीगढ़ में ली शपथ, मुख्यमंत्री भगवंत मान भी... अब इस राज्य के बेरोजगार लड़कों को मिलेंगे हर महीने 10 हजार रुपए, सरकार ने किया ऐलान, 15 अगस्त से, सभी उम्र की महिलाओं को इस राज्य के मुख्यमंत्री ने दी मुफ्त यात्रा करने की सुविधा देने क... अमेरिका जाने के चक्कर में पंजाब के युवक ने लाखों खर्च कर घूमीं पूरी दुनिया, अंत में पहुंच गया जेल, ट... पंजाब : 17 जिलों में आज से दो दिनों के लिए बारिश का मौसम विभाग ने किया येलो अलर्ट, तेज आंधी की भी दी... सेंट सोल्जर इंस्टीट्यूट ऑफ इंजीनियरिंग एंड टेक्नोलॉजी के छात्रों ने यूनिवर्सिटी रिजल्ट में मारी बाजी...
Translate

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਯੁਵਕ ਮੇਲੇ ਵਿਚੋਂ ਜਿੱਤੀ ਰੱਨਰਅਪ ਟਰਾਫੀ,

lyallpur-khalsa-college-jalandhar-won-the-runner-up-trophy-in-the-youth-fair

PTB ਨਿਊਜ਼ “ਸਿੱਖਿਆ” : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਾਦਮਿਕ ਖੋਜ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਮੱਲਾਂ ਮਾਰ ਰਿਹਾ ਹੈ। ਕਲਚਰਲ ਖੇਤਰ ਵਿੱਚ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ‘ਸੀ’ ਜ਼ੋਨ ਦੀ ਫਸਟ ਰੱਨਰਅਪ ਟ੍ਰਾਫ਼ੀ ਜਿੱਤ ਕੇ ਇਕ ਰਿਕਾਰਡ ਕਾਇਮ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਏ ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਨਾਲ ਸੰਬੰਧਤ ਜਿਲ੍ਹਾ ਜਲੰਧਰ ਦੇ 21 ਕਾਲਜਾਂ ਨੇ ਭਾਗ ਲਿਆ।

ਜਿਸ ਵਿੱਚ ਕਾਲਜ ਨੇ ਯੂਨੀਵਰਸਿਟੀ ਦੁਆਰਾ ਕਰਵਾਏ ਜਾਂਦੇ 36 ਈਵੈਂਟ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ 121 ਅੰਕ ਪ੍ਰਾਪਤ ਕਰਕੇ ਇਹ ਟ੍ਰਾਫ਼ੀ ਜਿੱਤੀ ਹੈ। ਕਾਲਜ ਦੀ ਇਸ ਪ੍ਰਾਪਤੀ ’ਤੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਕਲਚਰਲ ਟੀਮ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਦੀ ਸੁਯੋਗ ਅਗਵਾਈ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਕਾਲਜ ਪੜ੍ਹਾਈ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਪ੍ਰਾਪਤੀਆਂ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਵਚਨਬਧ ਹੈ। ਉਨ੍ਹਾਂ ਦੱਸਿਆ ਕਿ ਯੁਵਕ ਮੇਲੇ ’ਚ ਲਾਇਲਪੁਰ ਖ਼ਾਲਸਾ ਕਾਲਜ ਨੇ 11 ਆਈਟਮਾਂ ਵਿੱਚ ਪਹਿਲਾ ਸਥਾਨ, 12 ਵਿੱਚ ਦੂਜਾ ਸਥਾਨ ਅਤੇ 06 ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਇਹ ਟ੍ਰਾਫੀ ਆਪਣੇ ਨਾਂ ਕੀਤੀ ਹੈ। ਉਹਨਾਂ ਦੱਸਿਆ ਕਿ ਸਾਰੀਆਂ ਟੀਮਾਂ ਦੇ ਅਧਿਆਪਕ ਇੰਚਾਰਜ ਸਾਹਿਬਾਨ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਹੀ ਅਸੀਂ ਇਹ ਟ੍ਰਾਫੀ ਜਿੱਤ ਸਕੇ ਹਾਂ। ਉਹਨਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਤੇ ਲਗਨ ਦੀ ਹਮੇਸ਼ਾਂ ਸ਼ਲਾਘਾ ਕਰਦਾ ਹੈ ਤੇ ਉਹਨਾਂ ਦੇ ਹਰ ਪੱਖੋਂ ਵਿਕਾਸ ਲਈ ਵਚਨਬਧ ਹੈ।

ਉਨ੍ਹਾਂ ਡੀਨ, ਕਲਚਰਲ ਅਫੇਅਰਜ਼ ਡਾ. ਪਲਵਿੰਦਰ ਸਿੰਘ, ਮਿਊਜ਼ਿਕ ਇੰਚਾਰਜ ਪ੍ਰੋ. ਸੁਖਦੇਵ ਸਿੰਘ, ਲਿਟਰੇਰੀ ਇੰਚਾਰਜ ਡਾ. ਸੁਰਿੰਦਰ ਪਾਲ ਮੰਡ ਤੇ ਪ੍ਰੋ. ਸਤਪਾਲ ਸਿੰਘ, ਥੀਏਟਰ ਇੰਚਾਰਜ ਪ੍ਰੋ. ਹਰਜਿੰਦਰ ਸਿੰਘ ਸ਼ੇਖੋਂ, ਫਾਈਨ ਆਰਟਸ ਇੰਚਾਰਜ ਡਾ. ਅਜੀਤਪਾਲ ਸਿੰਘ, ਸਟਾਫ ਮੈਂਬਰ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਯੁਵਕ ਮੇਲੇ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਲਗਾਤਾਰ ਸਖਤ ਮਿਹਨਤ ਕਰਦਿਆਂ ਜਿੱਤਾਂ ਦਾ ਸਫ਼ਰ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਕਾਲਜ ਦੁਆਰਾ ਹੇਠ ਲਿਖੀਆਂ ਆਈਟਮ ਵਾਰ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਹਨ:-

ਪਹਿਲਾ ਸਥਾਨ:- ਭੰਗੜਾ, ਲੁੱਡੀ, ਵਾਰ ਸਿੰਗਿੰਗ, ਕਲਾਸੀਕਲ ਇੰਸਟਰੂਮੈਂਟ (ਨਾਨ-ਪ੍ਰਕਸ਼ਨ), ਕਲੇ ਮਾਡਲੰਿਗ, ਗਰੁੱਪ ਸ਼ਬਦ, ਫੋਕ ਸੌਂਗ, ਪੋਸਟਰ ਮੈਕਿੰਗ, ਐਲੋਕਿਊਸ਼ਨ, ਗਿੱਧਾ ਅਤੇ ਵੈਸਟਰਨ ਇੰਟਰੂਮੈਂਟ ਸੋਲੋ; ਦੂਜਾ ਸਥਾਨ:- ਫੋਕ-ਆਰਕੈਸਟਰਾ, ਕਲਾਸੀਕਲ ਇੰਸਟਰੂਮੈਂਟ (ਪ੍ਰਕਸ਼ਨ), ਕਲਾਸੀਕਲ ਵੋਕਲ, ਕਾਰਟੂਨਿੰਗ, ਮਾਈਮ, ਸਕਿੱਟ, ਵਨ ਐਕਟ ਪਲੇ, ਗਰੁੱਪ ਸੌਂਗ ਇੰਡੀਅਨ, ਗਜ਼ਲ, ਮਹਿੰਦੀ, ਵੈਸਟਰਨ ਵੋਕਲ ਸੋਲੋ ਅਤੇ ਵੈਸਟਰਨ ਗਰੁੱਪ ਸੌਂਗ;

ਤੀਜਾ ਸਥਾਨ:- ਕਿਊਜ਼, ਕਾਸਟਿਊਮ ਪਰੇਡ, ਰੰਗੋਲੀ, ਫੁੱਲਕਾਰੀ, ਮਿਮੀਕਰੀ ਅਤੇ ਕਲਾਸੀਕਲ ਡਾਂਸ। ਉਨ੍ਹਾਂ ਦੱਸਿਆ ਕਿ ਮਿਤੀ 03 ਤੋਂ 06 ਨਵੰਬਰ 2023 ਨੂੰ ਵਿਚ ਹੋਣ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਟਰ-ਜੋਨਲ ਯੁਵਕ ਮੇਲੇ ਵਿੱਚ ਵੀ ਕਾਲਜ ਦੇ ਵਿਦਿਆਰਥੀ ਕਲਾਕਾਰ ਆਪਣਾ ਸਰਵ ਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਤਿਆਰ ਹਨ।

Latest News

Latest News