ਪੀਟੀਬੀ ਖਬਰਾਂ ਸਿਖਿਆ : ਪੰਜਾਬ ਸਟੇਟ ਤਕਨੀਕੀ ਸਿੱਖਿਆ ਬੋਰਡ ਵਲੋਂ ਲਈ ਪ੍ਰੀਖਿਆ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਮਲਾਂ ਮਾਰਦਿਆਂ ਸਮੁੱਚੇ ਪੰਜਾਬ ਵਿੱਚੋਂ ਵੱਖ ਵੱਖ ਕੋਰਸਾਂ ਦੇ ਪਹਿਲੇ 48 ਮੈਰਿਟ ਸਥਾਨਾਂ ਤੇ ਕਬਜਾ ਕਰਦਿਆਂ ਆਪਣਾ ਪਰਚਮ ਲਹਿਰਾਇਆ ਹੈ। ਪ੍ਰਿੰਸੀਪਲ ਜਗਰੂਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਵਿੱਚੋਂ 6 ਪਹਿਲੇ ਸਥਾਨ, 4 ਦੂਜੇ ਸਥਾਨ ਅਤੇ 3 ਤੀਜੇ ਸਥਾਨ ਪ੍ਰਾਪਤ ਕੀਤੇ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸਿਵਲ ਵਿਭਾਗ ਦੇ ਅਮਨ ਕੁਮਾਰ (ਚੌਥਾ ਸਮੈਸਟਰ) ਅਤੇ ਹੀਤੇਨ ਅਗਰਵਾਲ (ਦੂਜਾ ਸਮੈਸਟਰ), ਇਲੈਕਟ੍ਰੀਕਲ ਵਿਭਾਗ ਦੇ ਅਨੁਜ ਕੁਮਾਰ (ਛੇਵਾਂ ਸਮੈਸਟਰ), ਆਟੋਮੋਬਾਇਲ ਵਿਭਾਗ ਦੇ ਹਰਸ਼ ਕੁਮਾਰ (ਚੌਥਾ ਸਮੈਸਟਰ) ਅਤੇ ਜਸਕਰਨ ਭੱਟੀ (ਛੇਵਾਂ ਸਮੈਸਟਰ), ਅਤੇ ਕੰਮਪਿਊਟਰ ਵਿਭਾਗ ਦੇ ਹਿਮਾਂਸ਼ੂ ਪਦਮ (ਦੂਜਾ ਸਮੈਸਟਰ) ਪੰਜਾਬ ਭਰ ਵਿੱਚੋਂ ਪਹਿਲੇ ਸਥਾਨਾਂ ਤੇ ਰਹੇ ਅਤੇ ਕਾਲਜ ਦਾ ਨਾਂ ਰੋਸ਼ਨ ਕੀਤਾ। ਬਾਕੀ 35 ਵਿਦਿਆਰਥੀਆਂ ਨੇ ਚੌਥੇ ਤੋਂ ਲੈਕੇ ਵੀਹਵੇਂ ਰੈਂਕ ਤੱਕ ਵਖਰੋਂ-ਵਖਰੀਆਂ ਮੈਰਿਟ ਪੁਜੀਸ਼ਨਾਂ ਹਾਸਿਲ ਕੀਤੀਆਂ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਤੇ ਇਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਇਸ ਮੋਕੇ ਬੋਲਦਿਆਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਅਤੇ ਮਿਹਨਤੀ ਤੇ ਅਨੁਭਵੀ ਸਟਾਫ ਨੂੰ ਜਾਂਦਾ ਹੈ। ਚੇਤੇ ਰਹੇ ਕਰੋਨਾ ਪੀਰਿਅਡ ਤੋਂ ਬਾਅਦ ਪਹਿਲੀ ਵਾਰ ਬੋਰਡ ਨੇ ਮੈਰਿਟ ਲਿਸਟ ਜਾਰੀ ਕੀਤੀ ਹੈ ਤੇ ਇਸ ਵਿੱਚ ਮੇਹਰ ਚੰਦ ਪੋਲੀਟੈਕਨਿਕ ਨੇ ਕੁਲ 48 ਸਥਾਨਾਂ ਤੇ ਕਬਜਾ ਕੀਤਾ ਹੈ।ਇਸ ਮੋਕੇ ਸ੍ਰੀ ਡੀ.ਐਸ.ਰਾਣਾ, ਡਾ. ਰਾਜੀਵ ਭਾਟੀਆ, ਸ੍ਰੀਮਤੀ ਮੰਜੂ, ਸ੍ਰੀਮਤੀ ਰਿਚਾ ਅਰੋੜਾ, ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਪ੍ਰਿੰਸ ਮਦਾਨ ,ਸ੍ਰੀ ਹੀਰਾ ਮਹਾਜਨ ਅਤੇ ਸ੍ਰੀ ਰਾਕੇਸ਼ ਸ਼ਰਮਾ ਹਾਜ਼ਿਰ ਸਨ।