ਜੀ.ਐੱਨ.ਏ. ਯੂਨੀਵਰਸਿਟੀ ਫਗਵਾੜਾ ਕਰੇਗੀ ਮੇਜ਼ਬਾਨੀ,
ਪੀਟੀਬੀ ਖਬਰਾਂ ਸਿਖਿਆ : Ages of Association of Indian Universities ਦੇ ਤਹਿਤ ਉੱਤਰੀ ਜ਼ੋਨ ਇੰਟਰ ਯੂਨੀਵਰਸਿਟੀ ਫੁੱਟਬਾਲ ਮੁਕਾਬਲੇ ਜੀ.ਐੱਨ.ਏ. ਯੂਨੀਵਰਸਿਟੀ ਫਗਵਾੜਾ ਵੱਲੋਂ 16 ਦਸੰਬਰ ਤੋਂ 24 ਦਸੰਬਰ 2022 ਤੱਕ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਦੇ ਪ੍ਰੋਅ ਚਾਂਸਲਰ ਸ. ਗੁਰਦੀਪ ਸਿੰਘ ਸੀਰਾ ਦੀ ਅਗਵਾਈ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਦਾ ਸੰਚਾਲਨ ਯੂਨੀਵਰਸਿਟੀ ਦਾ ਸਰੀਰਕ ਸਿੱਖਿਆ ਤੇ ਖੇਡ ਵਿਭਾਗ ਕਰੇਗਾ।
ਯੂਨੀਵਰਸਿਟੀ ਦੇ Dean FEDA Dr. Vikrant Sharma ਨੇ ਇਸ ਦੌਰਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟੂਰਨਾਮੈਂਟ ਦੀ ਜਾਣਕਾਰੀ ਸੰਬੰਧੀ ਉਚੇਰੀ ਜਾਣਕਾਰੀ ਦਿੱਤੀ।ਇਸ ਸੰਬੰਧੀ ਟੂਰਨਾਮੈਂਟ ਦੇ ਪ੍ਰਬੰਧਕ ਸੈਕਟਰੀ ਤੇ ਵਿਭਾਗ ਮੁੱਖੀ ਡਾ. ਪਰਮ ਪਰੀਤ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਉੱਤਰੀ ਭਾਰਤ (ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ, ਚੰਡੀਗੜ੍ਹ ਅਤੇ ਹਰਿਆਣਾ) ਦੀਆਂ ਸਿਰ ਕੱਢ ਯੂਨੀਵਰਸਿਟੀਆਂ ਵਿੱਚੋਂ ਕੁੱਲ 83 ਟੀਮਾਂ ਭਾਗ ਲੈਣਗੀਆਂ।
ਇਸ ਮੁਕਾਬਲੇ ਦੌਰਾਨ ਬਹੁਤ ਹੀ ਰੌਚਕ ਫੁੱਟਬਾਲ ਮੁਕਾਬਲੇ ਵੇਖਣ ਨੂੰ ਮਿਲਣਗੇ। ਫੁੱਟਬਾਲ ਦੇ ਗੜ੍ਹ ਵੱਜੋਂ ਜਾਣੇ ਜਾਂਦੇ ਫਗਵਾੜਾ ਸ਼ਹਿਰ ਤੇ ਇਸਦੇ ਵਾਸੀਆਂ ਲਈ ਇਹ ਟੂਰਨਾਮੈਂਟ ਬਹੁਤ ਹੀ ਰੌਚਕ ਤੇ ਦਿਲਕਸ਼ ਸਾਬਿਤ ਹੋਵੇਗਾ। ਇਸ ਸੰਬੰਧੀ ਡਾ. ਪਰਮ ਪਰੀਤ ਨੇ ਟੂਰਨਾਮੈਂਟ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਟੀਚਾ ਜਿੱਥੇ ਫੁੱਟਬਾਲ ਦਾ ਟੀਚਾ ਫੁੱਟਬਾਲ ਨੂੰ ਪ੍ਰਫੁੱਲਤ ਕਰਨਾ ਹੈ,ਉੱਥੇ ਹੀ ਇਸ ਮੁਕਾਬਲੇਬਾਜ਼ੀ ਫੁੱਟਬਾਲ ਜਰੀਏ ਪੰਜਾਬ ਦੀ ਨੌਜਵਾਨੀ ਨੂੰ ਫੁੱਟਬਾਲ ਨਾਲ ਵਧੇਰੇ ਜੋੜਨਾ ਹੈ।
ਜਿਸ ਕਾਰਨ ਅਜੋਕੇ ਦੌਰ ਵਿੱਚ ਹੋਣ ਵਾਲੀਆਂ ਫੁੱਟਬਾਲ ਲੀਗਜ਼ ਦੇ ਰਾਂਹੀ ਜਿੱਥੇ ਖਿਡਾਰੀ ਆਪਣਾ ਭਵਿੱਖ ਆਰਥਿਕ ਪੱਖੋਂ ਸੁਰੱਖਿਆ ਕਰ ਸਕਣਗੇ। ਉੱਥੇ ਖੇਡਾਂ ਦੇ ਖੇਤਰ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਹੋਣਗੇ। ਇਸ ਟੂਰਨਾਮੈਂਟ ਵਿੱਚ ਅੰਤਰ ਯੂਨੀਵਰਸਿਟੀ ਖੇਡ ਮੁਕਾਬਲਿਆਂ ਦੇ ਸੈਕਟਰੀ ਬਲਜੀਤ ਸਿੰਘ ਸੇਖੋਂ ਉਚੇਰੇ ਤੌਰ ਸ਼ਿਰਕਤ ਕਰਨਗੇ। ਇਸ ਸੰਬੰਧ ਵਿੱਚ ਯੂਨੀਵਰਸਿਟੀ ਦੇ Dean Dr. Vikrant Sharma ਨੇ ਦੱਸਿਆ ਕਿ ਇਸ ਟੂਰਨਾਮੈਂਟ ਲਈ ਯੂਨੀਵਰਸਿਟੀ ਵਿੱਚ ਸਮੁੱਚੇ ਤੌਰ ਤੇ ਪ੍ਰਬੰਧ ਕੀਤੇ ਗਏ ਹਨ।
ਇਸ ਤਹਿਤ ਖਿਡਾਰੀਆਂ ਦੀ ਰਿਹਾਇਸ਼, ਖਾਣ ਪੀਣ, ਮੈਡੀਕਲ ਸਹੂਲਤਾਂ ਤੇ ਵਧੀਆ ਖੇਡ ਮੈਦਾਨ ਤਿਆਰ ਕੀਤੇ ਗਏ ਹਨ। ਉਹਨਾਂ ਉਮੀਦ ਜਿਤਾਈ ਹੈ ਕਿ ਇਹ ਟੂਰਨਾਮੈਂਟ ਬਹੁਤ ਹੀ ਸਫਲਤਾ ਪੂਰਵਕ ਨਪੇਰੇ ਚੜੇਗਾ ਅਤੇ ਖੇਡ ਪ੍ਰੇਮੀਆਂ ਤੇ ਯੂਨੀਵਰਸਿਟੀ ਲਈ ਬਹੁਤ ਹੀ ਅਮਿੱਟ ਛਾਪ ਤੇ ਯਾਦਾਂ ਛੱਡੇਗਾ। ਉਹਨਾਂ ਅਨੁਸਾਰ ਯੂਨੀਵਰਸਿਟੀ ਭਵਿੱਖ ਵਿੱਚ ਹੋਰ ਵੀ ਇਸ ਤਰ੍ਹਾਂ ਗਤੀਵਿਧੀਆਂ ਜਿਹੜੀਆਂ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਲਈ ਸਹਾਈ ਹੋਣਗੀਆਂ ਕਰਵਾਉਂਦੀ ਰਹੇਗੀ।