ਭੰਗੜਾ ਕੈਂਪ ਨਵੇੇਂ ਕਲਾਕਾਰਾਂ ਦੀ ਪਨੀਰੀ ਤਿਆਰ ਕਰਨ ਅਤੇ ਸਭਿਆਚਾਰ ਤੇ ਵਿਰਸੇ ਨਾਲ ਜੋੜਨ ਦਾ ਕੰਮ ਕਰੇਗਾ: ਪ੍ਰਿੰਸੀਪਲ ਡਾ. ਸੁਮਨ ਚੋਪੜਾ
ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਆਪਣੀ ਵਿਰਾਸਤ, ਸਭਿਆਚਾਰ ਅਤੇ ਖੇਡਾਂ ਲਈ ਜਾਣਿਆ ਜਾਂਦਾ ਹੈ। ਇਸ ਲੜੀ ਨੂੰ ਅੱਗੇ ਵਧਾਉਂਦਿਆਂ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ 10 ਰੋਜ਼ਾ ਪੰਜਾਬੀ ਲੋਕਨਾਚ ਕੈਂਪ 10.07.2025 ਤੋਂ 19.07.2025 ਤੱਕ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਲੋਕ ਨਾਚ ਕੈਂਪ ਦੇ ਸੰਬੰਧ ਵਿਚ ਕਾਲਜ ਵਿਖੇ ਜ਼ਰੂਰੀ ਇਕੱਤਰਤਾ ਰੱਖੀ ਗਈ ਜਿਸ ਵਿਚ ਕੈਂਪ ਦਾ ਪੋਸਟਰ ਜਾਰੀ ਕੀਤਾ ਗਿਆ ਅਤੇ ਕੈਂਪ ਨਾਲ ਸੰਬੰਧਿਤ ਟੀ-ਸ਼ਰਟਾਂ ਵੀ ਦਿੱਤੀਆ ਗਈਆਂ।
.ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਕੈਂਪ ਦਾ ਮਕਸਦ ਦੱਸਦੇ ਹੋਏ ਆਖਿਆ ਕਿ ਲਾਇਲਪੁਰ ਖ਼ਾਲਸਾ ਕਾਲਜ ਭੰਗੜੇ ਦੀ ਪ੍ਰਫੁੱਲਤਾ ਲਈ ਲਗਾਤਾਰ ਕਾਰਜਸ਼ੀਲ ਹੈ। ਇਹ ਭੰਗੜਾ ਕੈਂਪ ਨਵੇੇਂ ਕਲਾਕਾਰਾਂ ਦੀ ਪਨੀਰੀ ਤਿਆਰ ਕਰਨ ਅਤੇ ਉਨ੍ਹਾਂ ਨੂੰ ਨਿਖਾਰਨ ਵਿਚ ਵਡਮੁੱਲਾ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਜਿੱਥੇ ਨੌਜਵਾਨ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ, ਉੱਥੇ ਨਸ਼ਿਆ ਵਰਗੀਆਂ ਕੁਰੀਤੀਆਂ ਤੋਂ ਬਚਾ ਕੇ ਨਿਰੋਆ ਸਮਾਜ ਸਿਰਜਣ ਵਿੱਚ ਮਹੱਤਵਪੂਰਨ ਭੂਮਿਕਾ ਵੀ ਅਦਾ ਕਰਦੇ ਹਨ।
. .ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਪਾਂ ਤੋਂ ਨੌਜਵਾਨਾਂ ਅਤੇ ਬੱਚਿਆ ਨੂੰ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਭੰਗੜੇ ਨੂੰ ਵਿਸ਼ਵ ਦੇ ਮੰਚ ’ਤੇ ਪੇਸ਼ ਕਰਕੇ ਭੰਗੜਾ ਵਰਲਡ ਕੱਪ ਕਰਵਾਉਣ ਲਈ ਮੋਹਰੀ ਰਿਹਾ ਹੈ ਅਤੇ ਭੰਗੜੇ ਦੀ ਵਿਰਾਸਤ ਨੂੰ ਸੰਭਾਲਣ ਤੇ ਵਿਕਸਿਤ ਕਰਨ ਵਾਲੀ ਸ੍ਰੇਸ਼ਠ ਸੰਸਥਾ ਹੈ। ਇਸ ਮੌਕੇ ਭੰਗੜਾ ਸਿਖਲਾਈ ਕੈਂਪ ਦੇ ਇੰਚਾਰਜ ਅਤੇ ਡੀਨ ਕਲਚਰਲ ਅਫੇਅਰਜ਼ ਡਾ. ਪਲਵਿੰਦਰ ਸਿੰਘ ਬੋਲੀਨਾ ਨੇ
ਸਾਰਿਆਂ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਇਸ ਕੈਂਪ ਦੀ ਰਜਿਸਟਰੇਸ਼ਨ ਆਨਲਾਈਨ ਅਤੇ ਆਫਲਾਈਨ ਕੀਤੀ ਜਾ ਰਹੀ ਹੈ। ਆਫਲਾਈਨ ਰਜਿਸਟਰੇਸ਼ਨ 9 ਜੁਲਾਈ ਨੂੰ ਕਾਲਜ ਕੈਂਪਸ ਵਿਚ ਸ਼ਾਮ 5:00 ਵਜੇ ਕੀਤੀ ਜਾਵੇਗੀ। ਜਿਸ ਵਿੱਚ ਬਿਨਾਂ ਕੋਈ ਫੀਸ ਦੇ ਅਤੇ ਹਰ ਉਮਰ ਵਰਗ ਦੇ ਸਿੱਖਿਆਰਥੀ ਭਾਗ ਲੈ ਸਕਦੇ ਹਨ। ਇਸ ਕੈਂਪ ਵਿਚ ਹਰ ਸਾਲ ਤਕਰੀਬਨ 400 ਸਿੱਖਿਆਰਥੀ ਭਾਗ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਪ ਪਿਛਲੇ 8 ਸਾਲਾਂ ਤੋਂ ਲਗਾਇਆ ਜਾ ਰਿਹਾ ਹੈ।
. .ਇਸ ਮੌਕੇ ਵਾਈਸ-ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ, ਡਾ. ਗਗਨਦੀਪ ਕੌਰ, ਡਾ. ਹਰਜਿੰਦਰ ਸਿੰਘ ਸੇਖੋਂ, ਡਾ. ਦਿਨਕਰ ਸ਼ਰਮਾਂ, ਪ੍ਰੋ. ਮਨੀਸ਼ ਗੋਇਲ, ਡਾ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ, ਪ੍ਰੋ. ਹਰਜਿੰਦਰ ਕੌਰ, ਡਾ. ਰਵਨੀਤ ਕੌਰ, ਪ੍ਰੋ. ਅਨੂ ਮੂਮ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਓਂਕਾਰ, ਪ੍ਰੋ. ਜਸਦੀਪ ਸਿੰਘ, ਪ੍ਰੋ. ਰਾਖੀ ਤਲਵਾਰ, ਸ੍ਰੀ ਸੁਰਿੰਦਰ ਕੁਮਾਰ ਚਲੌਤਰਾ ਪੀ.ਏ. ਟੂ ਪ੍ਰਿੰਸੀਪਲ, ਜਤਿੰਦਰ ਲੰਬੜ, ਸੁਖਜੀਤ ਸੁੱਖੀ ਆਦਿ ਅਤੇ ਕਾਲਜ ਦੀਆਂ ਭੰਗੜਾ, ਗਿੱਧਾ, ਲੁੱਡੀ ਟੀਮਾਂ ਦੇ ਵਿਿਦਆਰਥੀ ਵੀ ਹਾਜ਼ਰ ਸਨ।
.