PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਰਾਈਫਲ ਸ਼ੂਟਿੰਗ ਵਿਚੋਂ ਜਿੱਤਿਆ ਸੋਨ ਤਮਗਾ,

student-of-lyallpur-khalsa-college-won-gold-medal-in-rifle-shooting

PTB ਨਿਊਜ਼ “ਸਿੱਖਿਆ” : ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀਆਂ ਨੇ ਕਾਲਜ ਦਾ ਨਾਂ ਰੌਸ਼ਨ ਕਰਦਿਆਂ ਪਿੰਡ ਬਾਦਲ, ਜ਼ਿਲ੍ਹਾ ਬਠਿੰਡਾ ਵਿਖੇ ਆਯੋਜਿਤ ‘ਖੇਡਾਂ ਵਤਨ ਪੰਜਾਬ ਦੀਆਂ-2023’ ਵਿਚ ਰਾਈਫਲ ਸ਼ੂਟਿੰਗ ਵਿਚੋਂ ਸੋਨ ਤਮਗਾ ਜਿੱਤਿਆ।

ਇਨ੍ਹਾਂ ਖੇਡਾਂ ਵਿਚ ਕਾਲਜ ਦੇ ਬੀ.ਏ. ਪੰਜਵਾਂ ਸਮੈਸਟਰ ਦੇ ਵਿਦਿਆਰਥੀ ਊਦੇ ਸਿੰਘ ਠਾਕੁਰ ਨੇ 600 ਵਿਚੋਂ 592 ਅੰਕ ਪ੍ਰਾਪਤ ਕਰਕੇ ਰਾਈਫਲ ਸ਼ੂਟਿੰਗ ਵਿਚ ਅਵੱਲ ਦਰਜਾ ਹਾਸਲ ਕਰਦਿਆਂ ਕਾਲਜ ਦੀ ਝੋਲੀ ਵਿਚ ਸੋਨ ਤਮਗਾ ਪਾਇਆ। ਇਸ ਤੋਂ ਇਲਾਵਾ ਨਵੀਂ ਦਿੱਲੀ ਵਿਖੇ ਹੋਏ ਪੰਜਾਬ ਸਟੇਟ ਆਈ.ਐਸ.ਐਸ.ਐਫ. ਸ਼ੂਟਿੰਗ ਚੈਪੀਅਨਸ਼ਿਪ 2023-24 ਵਿਚ 6540 ਵਿਚੋਂ 6193 ਅੰਕ ਪ੍ਰਾਪਤ ਕਰਦੇ ਹੋਏ ਸਿਲਵਰ ਮੈਡਲ ਜਿੱਤਿਆ।

ਇਸ ਮੌਕੇ ਬੋਲਦਿਆਂ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜੇਤੂ ਖਿਡਾਰੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜ ਗਵਰਨਿੰਗ ਕੌਂਸਲ ਹਮੇਸ਼ਾਂ ਹੀ ਅਜਿਹੇ ਵਿਦਿਆਰਥੀਆਂ ਨੂੰ ਉੱਚਤਮ ਖੇਡ ਸਹੂਲਤਾਂ ਦੇਣ ਲਈ ਪ੍ਰਤੀਬੱਧ ਹੈ। ਉਨ੍ਹਾਂ ਵਿਦਿਆਰਥੀ ਦੇ ਨਾਲ-ਨਾਲ ਕਾਲਜ ਦੇ ਖੇਡ ਵਿਭਾਗ ਅਤੇ ਸ਼ੂਟਿੰਗ ਕੋਚ ਸ੍ਰੀਮਤੀ ਰਾਜਵਿੰਦਰ ਕੌਰ ਨੂੰ ਵੀ ਵਧਾਈ ਦਿੱਤੀ।

ਡਾ. ਐਸ.ਐਸ. ਬੈਂਸ ਡੀਨ ਸਪੋਰਟਸ ਨੇ ਕਿਹਾ ਕਿ ਸਾਡਾ ਮੰਤਵ ਚੰਗੇ ਖਿਡਾਰੀ ਪੈਦਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਜੀਵਨ ਸੇਧ ਦੇਣਾ ਵੀ ਹੈ ਤਾਂ ਕਿ ਉਹ ਚੰਗੇ ਖਿਡਾਰੀ ਹੋਣ ਦੇ ਨਾਲ-ਨਾਲ ਚੰਗੇ ਨਾਗਰਿਕ ਵੀ ਬਣਨ ਅਤੇ ਕਾਲਜ ਤੇ ਦੇਸ਼ ਦਾ ਨਾਂ ਰੌਸ਼ਨ ਕਰਨ। ਇਸ ਮੌਕੇ ਪ੍ਰੋ. ਅਜੈ ਕੁਮਾਰ, ਪ੍ਰੋ. ਮਨਵੀਰ ਪਾਲ, ਸ੍ਰੀ ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ ਅਤੇ ਸ੍ਰੀ ਸੁਨੀਲ ਕੁਮਾਰ ਵੀ ਹਾਜ਼ਰ ਸਨ।

Latest News