PTB News

Latest news
जालंधर में दिनदिहाड़े फिर चली गोलियां, पुलिस जांच में जुटी Iran-America में समझौते की खबरों से चढ़ी शेयर मार्केट, निवेशकों ने ली राहत की सांस एचएमवी की छात्राओं ने यूनिवर्सिटी में सबसे ज़्यादा एसजीपीए हासिल किए, ਲਾਇਲਪੁਰ ਖ਼ਾਲਸਾ ਕਾਲਜ ਦੇ ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ, अब सरकार ने शुरू की बेसहारा बच्चों के लिए Bal Sangopan Yojana, मिलेंगे 2500 रूपये महीना अमेरिकी हमले में मृत आदित्य के शव का परिवार व गांव वाले कर रहे इंतजार, फूट-फूट कर मीडिया के सामने रो... निशानेबाजी के 'गोल्डन बॉय' जसपाल राणा ने दुनिया को कहा अलविदा, खेल जगत में शोक गोल्डन टेंपल परिसर में बेअदबी की युवक ने की कोशिश, SGPC अध्यक्ष ने लिया संज्ञान पेपर लीक और परीक्षा विवाद पर कॉकरोच पर ने किया बड़े आंदोलन का ऐलान Iran US War, Oman के निकट अमेरिकी मिसाइल हमले में हिमाचल प्रदेश के युवक की हुई मौत, क्षेत्र में शोक ...

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ,

the-festival-dedicated-to-women-celebrated-lyallpur-khalsa-college

PTB ਨਿਊਜ਼ “ਸਿੱਖਿਆ” : ਉੱਤਰੀ ਭਾਰਤ ਦੀ ਸਿਰਮੌਰ ਵਿਿਦਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਲੋਂ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਵਿਚ ਵਿਦਿਆਰਥਣਾਂ ਵਲੋਂ ਲੋਕ-ਗੀਤ, ਗਿੱਧਾ, ਗਰੁੱਪ ਡਾਂਸ ਅਤੇ ਸੋਲੋ ਡਾਂਸ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਪ੍ਰੋਗਰਾਮ ਵਿਚ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਸਮੂਹ ਮੁਖੀ ਸਾਹਿਬਾਨ ਵਲੋਂ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ।

.

ਪ੍ਰੋਗਰਾਮ ਦੌਰਾਨ ਬੋਲਦਿਆਂ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਕਿਹਾ ਕਿ ਅੱਜ ਲੜਕੀਆਂ ਹਰੇਕ ਖੇਤਰ ਵਿਚ ਵਧ ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ। ਇਹ ਸਾਡੇ ਸਮਾਜ ਲਈ ਬੜੇ ਮਾਣ ਵਾਲੀ ਗੱਲ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਾਡੀਆਂ ਵਿਦਿਆਰਥਣਾਂ ਅਕਾਦਮਿਕ, ਸਭਿਆਚਾਰਕ, ਸੰਗੀਤਕ ਅਤੇ ਖੇਡਾਂ ਵਿਚ ਵਧੀਆ ਕਾਰਗੁਜ਼ਾਰੀ ਕਰਕੇ ਸਾਡੀ ਸੰਸਥਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਾਰੀ ਅੱਜ ਹਰ ਖੇਤਰ ਵਿਚ ਤਰੱਕੀ ਕਰ ਰਹੀ ਹੈ।

.

ਉਨ੍ਹਾਂ ਕਿਹਾ ਕਿ ਪੰਜਾਬੀ ਸਭਿਆਚਾਰ ਬੜਾ ਅਮੀਰ ਹੈ ਅਤੇ ਸਾਨੂੰ ਇਸ ਨਾਲ ਜੁੜੇ ਹੋਣ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਸਭਿਆਚਾਰਕ ਤਿਉਹਾਰ ਦੀ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਕਲਚਰਲ ਪ੍ਰੋਗਰਾਮ ਦੀ ਪੇਸ਼ਕਾਰੀ ਕਰਦਿਆਂ ਸੰਗੀਤ ਵਿਭਾਗ ਦੀ ਵਿਦਿਆਰਥਣ ਰਿਿਤਕਾ ਢਿੱਲੋਂ ਨੇ ਲੋਕਗੀਤ ਮਿਰਜ਼ਾ ਦੀ ਪੇਸ਼ਕਾਰੀ ਦਿੱਤੀ।

.

ਜਦਕਿ ਨਾਨ-ਟੀਚਿੰਗ ਸਟਾਫ ਦੀ ਸੰਦੀਪ ਤੇ ਰੇਖਾ ਰਾਣੀ ਨੇ ਡਾਂਸ ਪੇਸ਼ ਕੀਤਾ। ਇਸੇ ਤਰ੍ਹਾਂ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਗਰੁੱਪ ਡਾਂਸ ਅਤੇ ਪੰਜਾਬ ਦਾ ਲੋਕਨਾਚ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਕਾਲਜ ਕੈਂਪਸ ਨੂੰ ਪੰਜਾਬੀ ਫੁਲਕਾਰੀਆਂ ਤੇ ਦੁਪੱਟਿਆਂ ਨਾਲ ਸਜਾਇਆ ਗਿਆ ਤੇ ਖੀਰ, ਮਾਲਪੁੜੇ, ਪਕੌੜਿਆਂ ਮਹਿੰਦੀ ਤੇ ਚੂੜੀਆਂ ਆਦਿ ਦੇ ਸਟਾਲ ਲਗਾਏ ਗਏ। ਪ੍ਰੋਗਰਾਮ ਦੌਰਾਨ ਸਭਿਆਚਾਰਕ ਰੰਗ ਵਿਚ ਰੰਗੀ ਪੀਂਘ ਆਕਰਸ਼ਣ ਦਾ ਮੁੱਖ ਕੇਂਦਰ ਰਹੀ।

.

ਇਸ ਮੌਕੇ ਪ੍ਰੋਗਰਾਮ ਇੰਚਰਾਜ ਪ੍ਰੋ. ਜਸਵਿੰਦਰ ਕੌਰ, ਮੁਖੀ ਜੁਆਲੋਜੀ ਵਿਭਾਗ ਤੇ ਡਾ. ਗਗਨਦੀਪ ਕੌਰ ਨੇ ਸਮੂਹ ਮੁਖੀ ਸਾਹਿਬਾਨ, ਆਪਣੇ ਟੀਮ ਅਤੇ ਨਾਨ-ਟੀਚਿੰਗ ਸਟਾਫ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਾਲਜ ਦੀ ਗਵਰਨਿੰਗ ਕੌਂਸਲ, ਪਿੰ੍ਰੰਸੀਪਲ, ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਨਾਰੀ ਨੂੰ ਸਨਮਾਨ ਦੇਣ ਵਾਲਾ ਸਮਾਜ ਹਮੇਸ਼ਾਂ ਤਰੱਕੀ ਕਰਦਾ ਹੈ ਤੇ ਇਸਦਾ ਸਭਿਆਚਾਰ ਤੇ ਵਿਰਾਸਤ ਵੀ ਅਮੀਰ ਹੁੰਦੀ ਹੈ।

.

ਉਹਨਾਂ ਇਹ ਵੀ ਕਿਹਾ ਕਾਲਜ ਵੱਲੋਂ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਉਣਾ ਨਾਰੀ ਦੇ ਸਨਮਾਨ ਦਾ ਸੂਚਕ ਹੈ ਅਤੇ ਇਹ ਯਕੀਨਨ ਇਕ ਸ਼ਲਾਘਾਯੋਗ ਕਦਮ ਹੈ। ਪ੍ਰੋਗਰਾਮ ਦੌਰਾਨ ਪ੍ਰੋ. ਪ੍ਰੀਤੀ ਨੇ ਮੰਚ ਸੰਚਾਲਨ ਬਾਖੂਬੀ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਤੀਆਂ ਦੇ ਤਿਉਹਾਰ ਦਾ ਭਰਪੂਰ ਆਨੰਦ ਮਾਣਿਆ।

.

.

Latest News