ਪੀਟੀਬੀ ਖਬਰਾਂ ਜਲੰਧਰ : ਪਿਛਲੇ ਕਈ ਦਿਨੋਂ ਤੋਂ ਭਾਰੀ ਬਾਰਿਸ਼ਾਂ ਕਰਕੇ ਸਬ ਡਵੀਜਨ ਸ਼ਾਹਕੋਟ ਦੇ ਲੋਹੀਆਂ ਬਲਾਕ ਦੇ ਕਾਫੀ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਇਸ ਕਾਰਨ ਸਬ ਡਵੀਜਨ ਸ਼ਾਹਕੋਟ ਦੇ ਲੋਹੀਆਂ ਬਲਾਕ ਦੇ ਲੋਕਾਂ ਦੀ ਜੀਵਨ ਤੇ ਅਸਰ ਪਿਆ ਹੈ ਅਤੇ ਇਸ ਸਬੰਧੀ ਸਕੂਲਾਂ ਵਿੱਚ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ।
ਇਹਨਾਂ ਹਾਲਤਾਂ ਨੂੰ ਮੁੱਖ ਰੱਖਦੇ ਹੋਏ, ਸਬ ਡਵੀਜਨ ਸ਼ਾਹਕੋਟ ਦੇ ਸਿਰਫ ਲੋਹੀਆਂ ਬਲਾਕ ਹੇਠ ਲਿਖੇ ਸਰਕਾਰੀ / ਪ੍ਰਾਈਵੇਟ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਛੁੱਟੀ ਕੀਤੀ ਜਾਈ ਬਣਦੀ ਹੈ। ਇਸ ਲਈ ਜਲੰਧਰ ਦੇ ਡੀਸੀ ਵਿਸ਼ੇਸ਼ ਸਾਰੰਗਲ ਆਈ.ਏ.ਐਸ. ਨੇ ਹੜ੍ਹਾਂ ਦੇ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ। ਮਿਤੀ 17.07.2023 ਅਤੇ 18.07.2023 ਨੂੰ ਬਲਾਕ ਲੋਹੀਆਂ ਖਾਸ, ਸਬ ਡਵੀਜਨ ਸ਼ਾਹਕੋਟ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ।