PTB News

Latest news
LKC ਵੱਲੋਂ “ਪੇਜ ਟੂ ਸਟੇਜ: LKC ਬੁੱਕ ਰੀਡਿੰਗ ਐਂਡ ਰਿਵਿਊ ਕੰਪੀਟੀਸ਼ਨ 2026” (Page to Stage: LKC Book Reading a... आईवी वर्ल्ड स्कूल में दशहरा उत्सव की धूम, विद्यार्थियों ने दिया संस्कृति, संस्कार , सदाचार और अच्छाई... सेंट सोल्जर डिवाइन पब्लिक स्कूल में मदर्स हैप्पीनेस क्लब के तत्वावधान में दशहरा एवं नवरात्रि समारोह ... एच.एम.वी. की छात्रा ने संस्थान का मान बढ़ाया, इनोसेंट हार्ट्स स्कूल में नन्हे सितारों ने बिखेरी अपनी प्रतिभा की चमक : ‘स्पॉटलाइट’ बना आकर्षण का के... इनोसेंट हार्ट्स स्कूलों में नेकी और सच्चाई की जीत के संदेश के साथ मनाया गया दशहरा, डी.ए.वी. यूनिवर्सिटी में विश्व खाद्य दिवस पर ‘संडे ऑन साइकिल’ का 95वां संस्करण, स्वस्थ जीवन का दिया ... Actor Tiger Shroff फायरिंग केस में बड़ा एक्शन, तीन को किया कोटा से गिरफ्तार Actor Tiger Shroff पर की गई फायरिंग के बाद सामने आई हमलावरों की तस्वीरें, बाइक हुई बरामद Big Breaking : Actor Tiger Shroff पर फायरिंग, कई लोग हुए घायल

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਹਾਕੀ ਐਸਟਰੋ ਟਰਫ਼ ਦਾ ਉਦਘਾਟਨ ਕੈਬਨਿਟ ਮੰਤਰੀ, ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤਾ,

Hockey Astro Turf at Lyallpur Khalsa College was inaugurated by Cabinet Minister, Punjab Rana Gurmeet Singh Sodhi and Principal Dr. Gurpinder Singh Samra Jalandhar Punjab

PTB City ਖ਼ਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਾਦਮਿਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮਾਣਮੱਤੀਆਂ ਪ੍ਰਾਪਤੀਆਂ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਰਾਸ਼ਟਰੀ ਖੇਡ ਹਾਕੀ ਦੇ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟਦਿਆਂ ਕਾਲਜ ਵਿਖੇ ਹਾਕੀ ਐਸਟਰੋ ਟਰਫ਼ ਦਾ ਉਦਘਾਟਨ ਕੈਬਨਿਟ ਮੰਤਰੀ, ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੁਆਰਾ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸ੍ਰੀ ਰਾਜਿੰਦਰ ਬੇਰੀ ਵਿਧਾਇਕ ਹਲਕਾ ਜਲੰਧਰ ਸੈਂਟਰਲ ਸਹਿਤ ਕੀਤਾ ਗਿਆ।

.

.

ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਸ. ਰਾਣਾ ਗੁਰਮੀਤ ਸਿੰਘ ਸੋਢੀ ਨੂੰ ਗੁਲਦਸਤੇ ਦੇ ਕੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਸਮਾਗਮ ਵਿੱਚ ਸ਼ਾਮਲ ਟੋਕੀਓ ਓਲੰਪਿਕ ਵਿੱਚ ਹਾਕੀ ਦੇ ਵਿਜੇਤਾ ਮਨਪ੍ਰੀਤ ਸਿੰਘ ਕੈਪਟਨ, ਹਰਮਨਪ੍ਰੀਤ ਸਿੰਘ ਉੱਪ ਕਪਤਾਨ, ਸ੍ਰੀ ਤਰੁਣ ਕੁਮਾਰ, ਸ੍ਰੀ ਹਾਰਦਿਕ ਸਿੰਘ ਤੇ ਸ੍ਰੀ ਮਨਦੀਪ ਸਿੰਘ ਆਦਿ ਖਿਡਾਰੀਆਂ ਸਮੇਤ ਸ਼ਾਮਲ 20 ਓਲੰਪੀਅਨ, ਕੋਚ ਸਾਹਿਬਾਨ ਤੇ ਅਫਸਰ ਸਾਹਿਬਾਨ ਨੂੰ ਜੀ ਆਇਆਂ ਕਿਹਾ। ਉਨ੍ਹਾਂ ਓਲੰਪੀਅਨ ਭਾਰਤੀ ਹਾਕੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਅਤੇ ਕਾਲਜ ਦੇ ਯੋਗਦਾਨ ਦਾ ਜ਼ਿਕਰ ਕੀਤਾ।

Hockey Astro Turf at Lyallpur Khalsa College was inaugurated by Cabinet Minister, Punjab Rana Gurmeet Singh Sodhi and Principal Dr. Gurpinder Singh Samra Jalandhar Punjab
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਹਾਕੀ ਐਸਟਰੋ ਟਰਫ਼ ਦਾ ਉਦਘਾਟਨ ਕੈਬਨਿਟ ਮੰਤਰੀ, ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤਾ,

ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾਂ ਨੇ ਪੰਜਾਬ ਵਿੱਚੋਂ ਸਭ ਤੋਂ ਵੱਧ ਹਾਕੀ ਓਲੰਪੀਅਨ ਪੈਦਾ ਕੀਤੇ ਹਨ, ਜਿਸ ਦਾ ਸਾਨੂੰ ਬੇਹੱਦ ਫ਼ਖ਼ਰ ਹੈ। ਉਨ੍ਹਾਂ ਕਾਲਜ ਵਲੋਂ ਖੇਡਾਂ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਚੱਲ ਰਹੇ ਪ੍ਰੋਜੈਕਟਾਂ ਸੰਬੰਧੀ ਵੀ ਮੁੱਖ ਮਹਿਮਾਨ ਸ੍ਰੀ ਰਾਣਾ ਸੋਢੀ ਨੂੰ ਜਾਣੂ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੋਲਦਿਆਂ ਲਾਇਲਪੁਰ ਖ਼ਾਲਸਾ ਕਾਲਜ ਦੇ ਖੇਡਾਂ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਸ਼ਲਾਘਾ ਕੀਤੀ ਅਤੇ ਟੋਕਿਓ ਓਲੰਪਿਕ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨ ਲਈ ਕਿਹਾ।

.

.

ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਹਾਕੀ ਦਾ ਐਸਟਰੋ ਟਰਫ਼ ਇਲਾਕੇ ਦੇ ਖਿਡਾਰੀਆਂ ਲਈ ਵੱਡਾ ਤੋਹਫਾ ਹੈ, ਉਨ੍ਹਾਂ ਇਸ ਗਰਾਊਂਡ ਤੋਂ ਭਵਿੱਖ ਦੇ ਓਲੰਪੀਅਨ ਪੈਦਾ ਹੋਣ ਦੀ ਸਮਾਜ ਤੋਂ ਆਸ ਜਤਾਈ। ਉਨ੍ਹਾਂ ਕਾਲਜ ਦੇ ਖੇਡ ਵਿੰਗ ਨੂੰ ਮਜ਼ਬੂਤ ਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਇਸ ਮੌਕੇ ਸਰਦਾਰ ਬਲਬੀਰ ਸਿੰਘ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਵੀ ਸਾਂਝੀਆ ਕੀਤੀਆਂ। ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰੋ. ਸੁਰਿੰਦਰ ਪਾਲ ਮੰਡ ਨੇ ਕੀਤਾ। ਅੰਤ ਵਿੱਚ ਡਾ. ਐਸ.ਐਸ.ਬੈਂਸ, ਡੀਨ ਸਪੋਰਟਸ ਨੇ ਸਭਨਾ ਦਾ ਧੰਨਵਾਦ ਕੀਤਾ।

.

.

ਇਸ ਮੌਕੇ ਸ. ਗੁਰਪ੍ਰੀਤ ਸਿੰਘ ਜਿਲ੍ਹਾਂ ਖੇਡ ਅਫਸਰ, ਸ. ਇਕਬਾਲ ਸਿੰਘ ਸੰਧੂ ਸੈਕਟਰੀ ਹਾਕੀ ਸੋਸਾਇਟੀ, ਸ. ਸੁਰਿੰਦਰ ਸਿੰਘ ਭਾਪਾ ਜੀ, ਸ੍ਰੀ ਰਾਣਾ ਟੁਟ, ਸ. ਰਾਜਿੰਦਰ ਸਿੰਘ ਦਰੋਣਾਚਾਰਿਆ ਅਵਾਰਡੀ, ਸ੍ਰੀ ਗੁਣਦੀਪ ਕੁਮਾਰ ਓਲੰਪੀਅਨ, ਸ. ਹਰਪ੍ਰੀਤ ਸਿੰਘ ਮੰਡੇਰ, ਸ੍ਰੀ. ਸੰਜੀਵ ਕੁਮਾਰ ਡੰਗ, ਸ. ਦਵਿੰਦਰ ਸਿੰਘ ਗਰਚਾ, ਕਰਨਲ ਬਲਬੀਰ ਸਿੰਘ, ਸ. ਹਰਜੀਤ ਸਿੰਘ ਓਲੰਪੀਅਨ, ਸ੍ਰੀ ਕ੍ਰਿਸ਼ਨਾ ਵੀ ਪਾਠਕ ਓਲੰਪੀਅਨ, ਸ. ਪਰਮਿੰਦਰ ਸਿੰਘ ਓਲੰਪੀਅਨ, ਸ. ਜੁਗਰਾਜ ਸਿੰਘ ਓਲੰਪੀਅਨ, ਸ. ਦਵਿੰਦਰ ਸਿੰਘ, ਸ. ਪਰਵਿੰਦਰ ਸਿੰਘ ਆਦਿ ਅੰਤਰ ਰਾਸ਼ਟਰੀ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

.

 

 

 

हमारे फेसबुक पेज www.facebook.com/ptbnewsonline/ को लाईक करें और हमारे Youtube Channel https://www.youtube.com/ptbnewsonline/ को Subscribed करें और अपने शहर और आसपास की खबरें देखें सबसे पहले,

साथ ही आप हमारे Telegram नंबर 9815505203 पर न्यूज़ Updates पाने और WhatsApp नंबर 9592825203 पर न्यूज़ Updates पाने के लिए हमारे नंबर को अपने Mobile में Save करके या तो हमारे नंबर को अपने किसी ग्रुप में एड कर लें ताकि आपको, आपके पारिवारिक सदस्यों को, आपके दोस्तों को भी अपने शहर और आसपास की खबरें न्यूज़ मिल सकें या फिर हमें अपना पूरा नाम, शहर का नाम और इलाका जरूर लिखकर भेजें ताकि हम आपके नाम को Save करके किसी ग्रुप में एड कर सकें