ਪੀਟੀਬੀ ਖਬਰਾਂ ਸਿਖਿਆ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਕੰਪਿਊਟਰ ਅਤੇ ਆਈ.ਟੀ. ਵਿਭਾਗ ਵਲੋਂ ਨੂੰ ਫੋਟੋਗ੍ਰਾਫੀ ਸੈਮੀਨਾਰ ਕਰਵਾਇਆ ਗਿਆ ਜਿੱਥੇ ਕਰੀਬ 98 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਅਤੇ ਉਹਨਾਂ ਨੂੰ ਫੋਟੋਗ੍ਰਾਫੀ ਅਤੇ ਪ੍ਰੋਡਕਸ਼ਨ ਦੀਆਂ ਨਵੀਆਂ ਤਕਨੀਕਾਂ ਅਤੇ ਪਹਿਲੂਆਂ ਬਾਰੇ ਦੱਸਿਆ ਗਿਆ। ਇਸ ਸੈਮੀਨਾਰ ਵਿਚ ਫੋਟੋਗ੍ਰਾਫੀ ਅਤੇ ਸਿਨਮੇਟੋਗ੍ਰਾਫੀ ਦੇ ਮਾਹਿਰ ਸੂਰਜ ਡੋਗਰਾ ਅਤੇ ਪ੍ਰੋਡਕਸ਼ਨ ਐਗ਼ਜੇਕਟਿਵ ਸ਼੍ਰੀ ਵਿਸ਼ਾਲ ਸੱਭਰਵਾਲ ਵਲੋਂ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ।
ਇਸ ਸਮਾਰੋਹ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬੱਚਿਆਂ ਨੂੰ ਦੱਸਿਆ ਕਿ ਫੋਟੋਗਰਾਫੀ ਅੱਜ ਦੇ ਸਮੇਂ ਦੀ ਇਕ ਮਹੱਤਵਪੂਰਨ ਲੋੜ ਹੈ ਅਤੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਤਕਨੀਕ ਸਿੱਖਣੀ ਚਾਹੀਦੀ ਹੈ। ਕੰਪਿਊਟਰ ਅਤੇ ਆਈ.ਟੀ. ਵਿਭਾਗ ਦੇ ਮੁਖੀ ਡਾ. ਮਨੋਹਰ ਸਿੰਘ ਨੇ ਕਿਹਾ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਸੈਸ਼ਨ ਵਿਚ ਭਾਗ ਲੈਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ।
ਇਸ ਸੈਮੀਨਾਰ ਦੇ ਕੋਆਰਡੀਨੇਟਰ ਦੀ ਭੂਮਿਕਾ ਪ੍ਰੋਫੈਸਰ ਅਰਚਨਾ, ਪ੍ਰੋਫੈਸਰ ਹਿਮਾਂਸ਼ੂ ਅਤੇ ਪ੍ਰੋਫੈਸਰ ਹਰਪ੍ਰੀਤ ਵਲੋਂ ਨਿਭਾਈ ਗਈ। ਡੋਗਰਾ ਨੇ ਫੋਟੋਗ੍ਰਾਫੀ ਦੀਆਂ ਆਮ ਤਕਨੀਕਾਂ ਅਤੇ ਤੱਤਾਂ ਜਿਵੇਂ ਅਪਰਚਰ, ਸ਼ਟਰ ਸਪੀਡ, ਡੇਪਥ ਆੱਫ ਫੀਲਡ ਆਦਿ ਬਾਰੇ ਦੱਸਿਆ। ਸੱਭਰਵਾਲ ਵਲੋਂ ਬੱਚਿਆਂ ਨੂੰ ਪ੍ਰੋਡਕਸ਼ਨ ਬਾਰੇ ਦੱਸਿਆ ਗਿਆ। ਉੱਥੇ ਹੀ ਬੱਚਿਆਂ ਵਲੋਂ ਉਹਨਾਂ ਨੂੰ ਸੈਸ਼ਨ ਦੇ ਵਿਸ਼ੇ ਬਾਰੇ ਸਵਾਲ ਵੀ ਵੱਧ ਚੜ੍ਹ ਕੇ ਪੁੱਛੇ ਗਏ। ਬੱਚਿਆਂ ਤੇ ਸਪੀਕਰਸ ਵਲੋਂ ਇਸ ਇਵੇੰਟ ਵਿੱਚ ਬਰਾਬਰ ਹਿੱਸਾ ਲਿਆ।
ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਿਦਆਰਥੀਆਂ ਨੂੰ ਫੋਟੋਗ੍ਰਾਫੀ ਦੀਆਂ ਕਈ ਤਕਨੀਕਾਂ ਅਤੇ ਪੇਸ਼ੇਵਰ ਪਹਿਲੂਆਂ ਨਾਲ ਜਾਣੂ ਕਰਵਾਉਣਾ ਸੀ ਤਾਂ ਜੋ ਵਿਿਦਆਰਥੀਆਂ ਅਲੱਗ-ਅਲੱਗ ਐਪਲੀਕੈਸ਼ਨਸ ਅਤੇ ਫੋਟੋ ਐਡੀਟਿੰਗ ਤਕਨੀਕਾਂ ਦੀ ਵਰਤੋਂ ਕਰ ਸਕਣ। ਇਸ ਨਾਲ ਉਹਨਾਂ ਦੇ ਹੁਨਰ ਵਿਚ ਵਾਧਾ ਹੋ ਸਕੇ। ਡਾ. ਮਨੋਹਰ ਸਿੰਘ ਵਲੋਂ ਬੱਚਿਆਂ ਨੂੰ ਇਸ ਪ੍ਰੋਗਰਾਮ ਹਿੱਸਾ ਲੈਣ ਤੇ ਉਹਨਾਂ ਨੂੰ ਵਧਾਈ ਦਿੱਤੀ।